ਲਖਨਊ- ਉੱਤਰ ਪ੍ਰਦੇਸ਼ ਦੀ ਮਥੁਰਾ ਲੋਕ ਸਭਾ ਸੀਟ ਤੋਂ ਕਾਂਗਰਸ ਵੱਲੋਂ ਅੰਤਰਰਾਸ਼ਟਰੀ ਮੁੱਕੇਬਾਜ਼ ਵਿਜੇਂਦਰ ਸਿੰਘ ਨੂੰ ਮੈਦਾਨ ਵਿਚ ਉਤਾਰਨ ਤੋਂ ਬਾਅਦ ਇਹ ਸੀਟ ਦੇਸ਼ ਭਰ ਵਿਚ ਚਰਚਾ ਵਿਚ ਆ ਗਈ ਹੈ। ਇਸ ਸੀਟ ’ਤੇ ਭਾਜਪਾ ਨੇ ਹੇਮਾ ਮਾਲਿਨੀ ਨੂੰ ਤੀਜੀ ਵਾਰ ਉਮੀਦਵਾਰ ਬਣਾਇਆ ਹੈ। ਹੇਮਾ 2014 ਅਤੇ 2019 ਦੀਆਂ ਚੋਣਾਂ ਵਿਚ ਇਸ ਸੀਟ ਤੋਂ ਭਾਰੀ ਵੋਟਾਂ ਨਾਲ ਜਿੱਤ ਕੇ ਸੰਸਦ ਵਿਚ ਪਹੁੰਚੀ ਸੀ। 2014 ’ਚ ਇਸ ਸੀਟ ’ਤੇ ਹੇਮਾ ਦੀ ਜਿੱਤ ਦਾ ਫਰਕ 530743 ਵੋਟਾਂ ਦਾ ਸੀ ਜਦਕਿ 2019 ਦੀਆਂ ਚੋਣਾਂ ’ਚ ਵੀ ਉਹ 293471 ਵੋਟਾਂ ਨਾਲ ਚੋਣ ਜਿੱਤ ਗਈ ਸੀ।
ਇਹ ਵੀ ਪੜ੍ਹੋ- ਉਮਰ 78 ਸਾਲ, ਪੇਸ਼ਾ ਮਜ਼ਦੂਰੀ, 32 ਵਾਰ ਚੋਣਾਂ ਲੜ ਚੁੱਕੇ ਤੀਤਰ ਸਿੰਘ ਦਾ ਜਾਣੋ ਸਿਆਸੀ ਸਫ਼ਰ
ਦਰਅਸਲ ਇਹ ਜਾਟ ਬਹੁਗਿਣਤੀ ਵੋਟਰਾਂ ਦੀ ਸੀਟ ਹੈ ਅਤੇ ਇਸ ਵੋਟ ਨੂੰ ਤੋੜਨ ਲਈ ਕਾਂਗਰਸ ਨੇ ਇਸ ਸੀਟ ’ਤੇ ਵਿਜੇਂਦਰ ਸਿੰਘ ਨੂੰ ਉਮੀਦਵਾਰ ਬਣਾਇਆ ਹੈ। ਵਿਜੇਂਦਰ ਸਿੰਘ ਨੇ ਪਿਛਲੀ ਵਾਰ ਦੱਖਣੀ ਦਿੱਲੀ ਤੋਂ ਵੀ ਲੋਕ ਸਭਾ ਚੋਣ ਵੀ ਲੜੀ ਸੀ ਅਤੇ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਇਸ ਸੀਟ ’ਤੇ ਭਾਜਪਾ ਦੇ ਰਮੇਸ਼ ਬਿਧੂੜੀ ਜੇਤੂ ਰਹੇ ਸਨ ਜਦਕਿ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਦੂਜੇ ਸਥਾਨ ’ਤੇ ਰਹੇ ਸਨ। ਬੈਨੀਵਾਲ ਜਾਟ ਬਹੁਗਿਣਤੀ ਮਥੁਰਾ ’ਚ ਵਿਜੇਂਦਰ ਸਿੰਘ ਜਾਤੀ ਦੀਆਂ ਵੋਟਾਂ ਹਾਸਲ ਕਰ ਸਕਦੇ ਹਨ।
ਇਹ ਵੀ ਪੜ੍ਹੋ- ਸ਼ਾਰਟ ਸਰਕਿਟ ਕਾਰਨ ਚਾਰਜਿੰਗ 'ਤੇ ਲੱਗਾ ਮੋਬਾਇਲ ਫੋਨ ਫਟਿਆ, 4 ਮਾਸੂਮ ਬੱਚਿਆਂ ਦੀ ਗਈ ਜਾਨ
ਹੇਮਾ ਮਾਲਿਨੀ ਦੀ ਜਨਤਾ ਨਾਲ ਤੁਲਨਾਤਮਕ ਤੌਰ ’ਤੇ ਘੱਟ ਗੱਲਬਾਤ ਚੋਣਾਂ ’ਚ ਮੁੱਦਾ ਬਣ ਸਕਦੀ ਹੈ। ਕਾਂਗਰਸ ਉਮੀਦਵਾਰ ਅਤੇ ਉਮਰ ਦੇ ਮਾਪਦੰਡ ’ਤੇ ਕਾਂਗਰਸ ਉਮੀਦਵਾਰ ਦੀ ਬ੍ਰਾਂਡਿੰਗ ਕਰਵਾਈ ਜਾਏਗੀ। ਸੜਕਾਂ ’ਤੇ ਉਤਰ ਕੇ ਜਨਤਾ ਨਾਲ ਸਿੱਧੇ ਸੰਪਰਕ ਦਾ ਸੁਨੇਹਾ ਕਾਂਗਰਸ ਨੇ ਗਲੈਮਰ ਤੋਂ ਗਲੈਮਰ ਨਾਲ ਹਰਾਉਣ ਦੀ ਰਣਨੀਤੀ ’ਤੇ ਕੰਮ ਕੀਤਾ ਹੈ, ਜਿਸ ਨਾਲ ਭਾਜਪਾ ਲਈ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਦੱਸ ਦੇਈਏ ਕਿ ਮਥੁਰਾ ਲੋਕ ਸਭਾ ਸੀਟ 'ਤੇ ਦੂਜੇ ਪੜਾਅ ਯਾਨੀ 26 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਚੋਣਾਂ ਦੇ ਨਤੀਜੇ 4 ਜੂਨ ਨੂੰ ਆਉਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਧਾਰਾ-370 ਹਟਾਉਣ ਮਗਰੋਂ ਜੰਮੂ ਤੇ ਊਧਮਪੁਰ ਸੀਟਾਂ ’ਤੇ ਸਜਿਆ ਚੋਣ ਅਖਾੜਾ, ਜਨਤਾ ਵਿਚਾਲੇ ਕਾਂਗਰਸ ਤੇ ਭਾਜਪਾ
NEXT STORY