ਨੈਸ਼ਨਲ ਡੈਸਕ-ਵਿਦੇਸ਼ ਮੰਤਰਾਲਾ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਕੁਮਾਰ ਜਗਨਨਾਥ ਕੱਲ ਐਤਵਾਰ ਤੋਂ 7 ਦਿਨਾ ਭਾਰਤ ਦੌਰੇ 'ਤੇ ਆਉਣਗੇ। ਵਿਦੇਸ਼ ਮੰਤਰਾਲਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੀ.ਐੱਮ. ਨਰਿੰਦਰ ਮੋਦੀ ਦੇ ਸੱਦੇ 'ਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਕੁਮਾਰ ਜਗਨਨਾਥ ਆਪਣੀ ਪਤਨੀ ਕੋਬੀਤਾ ਜਗਨਨਾਥ ਅਤੇ ਇਕ ਉੱਚ ਪੱਧਰੀ ਵਫ਼ਦ ਨਾਲ 17 ਅਪ੍ਰੈਲ ਤੋਂ 24 ਅਪ੍ਰੈਲ ਤੱਕ ਭਾਰਤ ਦਾ ਦੌਰਾ ਕਰਨਗੇ।
ਇਹ ਵੀ ਪੜ੍ਹੋ : ਨੇਪਾਲ ਨੇ ਅਮਰੀਕਾ ਤੋਂ 65.9 ਕਰੋੜ ਅਮਰੀਕੀ ਡਾਲਰ ਦੀ ਗ੍ਰਾਂਟ ਕੀਤੀ ਸਵੀਕਾਰ
ਆਉਣ ਵਾਲੇ ਪ੍ਰਤੀਨਿਧੀ ਵਫ਼ਦ ਦੇ ਮੈਂਬਰ 19 ਅਪ੍ਰੈਲ ਨੂੰ ਜਾਮਨਗਰ 'ਚ ਡਬਲਯੂ.ਐੱਚ.ਓ.-ਗਲੋਬਲ ਸੈਂਟਰ ਫ਼ਾਰ ਟ੍ਰੈਡੀਸ਼ਨਲ ਮੈਡੀਸਨ ਦੇ ਨੀਂਹ ਪੱਥਰ ਸਮਾਰੋਹ ਅਤੇ 20 ਅਪ੍ਰੈਲ ਨੂੰ ਗਾਂਧੀਨਗਰ 'ਚ ਗਲੋਬਲ ਆਯੁਸ਼ ਇੰਵੈਸਟਮੈਂਟ ਐਂਡ ਇਨੋਵੇਸ਼ਨ ਸਮਿਟ 'ਚ ਪੀ.ਐੱਮ. ਮੋਦੀ ਨਾਲ ਹਿੱਸਾ ਲੈਣਗੇ। ਮਾਰੀਸ਼ਸ ਦੇ ਪੀ.ਐੱਮ. ਆਪਣੀ ਯਾਤਰਾ ਦੌਰਾਨ ਵਾਰਾਣਸੀ ਵੀ ਜਾਣਗੇ।
ਇਹ ਵੀ ਪੜ੍ਹੋ : ਪਾਕਿ 'ਚ ਸਾਬਕਾ ਪ੍ਰਧਾਨ ਮੰਤਰੀ ਰਾਜਾ ਪਰਵੇਜ਼ ਨੈਸ਼ਨਲ ਅਸੈਂਬਲੀ ਦੇ ਨਵੇਂ ਸਪੀਕਰ ਨਿਯੁਕਤ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
RSS ਮੁਖੀ ਮੋਹਨ ਭਾਗਵਤ ਨੂੰ ਡਾਕਟਰ ਪੁਨੀਤ ਨੇ 'ਵਿਵਹਾਰਿਕ ਅਧਿਆਤਮਿਕ ਜੀਵ ਵਿਗਿਆਨ' ਕਿਤਾਬ ਕੀਤੀ ਭੇਂਟ
NEXT STORY