ਲਖਨਊ– ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਅੱਜ ਯਾਨੀ ਐਤਵਾਰ ਨੂੰ 5ਵੇਂ ਪੜਾਅ ਲਈ ਵੋਟਿੰਗ ਹੋ ਰਹੀ ਹੈ। ਪ੍ਰਯਾਗਰਾਜ, ਅਯੁੱਧਿਆ, ਅਮੇਠੀ, ਸੁਲਤਾਨਪੁਰ, ਚਿਤਰਕੂਟ, ਗੋਂਡਾ, ਬਹਰਾਈਚ, ਸ਼੍ਰਾਵਸਤੀ, ਰਾਏਬਰੇਲੀ, ਪ੍ਰਤਾਪਗੜ੍ਹ, ਕੌਸ਼ਾਂਬੀ, ਬਾਰਾਬੰਕੀ ਜ਼ਿਲ੍ਹੇ ’ਚ ਵੋਟਿੰਗ ਹੋ ਰਹੀ ਹੈ। ਇਸ ਪੜਾਅ ’ਚ 12 ਜ਼ਿਲ੍ਹਿਆਂ ਦੀਆਂ 61 ਵਿਧਾਨ ਸਭਾ ਸੀਟਾਂ ’ਤੇ ਵੋਟਿੰਗ ਹੋਣੀ ਹੈ। ਇਨ੍ਹਾਂ 61 ਸੀਟਾਂ ’ਤੇ 692 ਉਮੀਦਵਾਰ ਮੈਦਾਨ ’ਚ ਹਨ।
ਉੱਤਰ ਪ੍ਰਦੇਸ਼ ਦੇ ਉਪ-ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਵਿਧਾਨ ਸਭਾ ਚੋਣਾਂ ਦੇ 5ਵੇਂ ਪੜਾਅ ’ਚ ਕੌਸ਼ਾਂਬੀ ’ਚ ਆਪਣੇ ਘਰ ਪੂਜਾ ਕੀਤੀ। ਉੱਪ-ਮੁੱਖ ਮੰਤਰੀ ਸਿਰਾਥੂ ਚੋਣ ਖੇਤਰ ਤੋਂ ਭਾਜਪਾ ਉਮੀਦਵਾਰ ਦੇ ਰੂਪ ’ਚ ਚੋਣ ਲੜ ਰਹੇ ਹਨ। ਮੀਡੀਆ ਨਾਲ ਗੱਲਬਾਤ ’ਚ ਕੇਸ਼ਵ ਮੌਰਿਆ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਸਿਰਾਥੂ ਦੇ ਲੋਕ ਕਮਲ ਖਿੜਾਉਣਗੇ ਅਤੇ ਸਿਰਾਥੂ ਦੇ ਬੇਟੇ ਨੂੰ ਵੱਡੇ ਫਰਕ ਨਾਲ ਜਿਤਾਉਣਗੇ। ਬੀ.ਜੇ.ਪੀ. ਸਰਕਾਰ ਯੂ.ਪੀ. ਦੇ 24 ਕਰੋੜ ਲੋਕਾਂ ਦੇ ਕਲਿਆਣ ਲਈ ਕੰਮ ਕਰ ਰਹੀ ਹੈ। ਇਸ ਲਈ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਕਮਲ ਖਿੜਾਉਣਾ ਹੈ।
ਡਿਪਟੀ ਸੀ.ਐੱਮ. ਨੇ ਕਿਹਾ ਕਿ 10 ਮਾਰਚ ਨੂੰ ਲੋਕਾਂ ਦੇ ਆਸ਼ੀਰਵਾਦ ਨਾਲ ਅਹੰਕਾਰ ਦੇ ਆਸਮਾਨ ’ਚ ਉੱਚੀ ਉਡਾਣ ਭਰਨ ਵਾਲੇ ਅਖਿਲੇਸ਼ ਯਾਦਵ ਦੀ ਸਾਈਕਲ ਬੰਗਾਲ ਦੀ ਖਾੜ੍ਹੀ ’ਚ ਡਿੱਗੇਗੀ। ਉਨ੍ਹਾਂ ਦੀ ਸਾਈਕਲ ਪਹਿਲਾਂ ਸੈਫਈ ਲਈ ਉੱਡੀ ਸੀ ਅਤੇ ਹੁਣ ਬੰਗਾਲ ਦੀ ਖਾੜ੍ਹੀ ’ਚ ਡਿੱਗੇਗੀ।
UP ਚੋਣਾਂ 2022: 5ਵੇਂ ਪੜਾਅ ਦੀ ਵੋਟਿੰਗ ਜਾਰੀ, ਡਿਪਟੀ CM ਕੇਸ਼ਵ ਪ੍ਰਸਾਦ ਸਮੇਤ 692 ਉਮੀਦਵਾਰ ਚੋਣ ਮੈਦਾਨ ’ਚ
NEXT STORY