ਲਖਨਊ– ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ 5ਵੇਂ ਪੜਾਅ ’ਚ ਸੂਬੇ ਦੇ 12 ਜ਼ਿਲ੍ਹਿਆਂ ਦੀਆਂ 61 ਸੀਟਾਂ ’ਤੇ ਅੱਜ ਯਾਨੀ ਐਤਵਾਰ ਨੂੰ ਵੋਟਿੰਗ ਜਾਰੀ ਹੈ। ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਜੋ ਕਿ ਸ਼ਾਮ ਨੂੰ 6 ਵਜੇ ਤੱਕ ਚੱਲੇਗੀ। 5ਵੇਂ ਪੜਾਅ ’ਚ 692 ਉਮੀਦਵਾਰ ਚੋਣ ਮੈਦਾਨ ’ਚ ਹਨ, ਜਿਨ੍ਹਾਂ ਦੀ ਸਿਆਸੀ ਕਿਸਮਤ ਦਾ ਫ਼ੈਸਲਾ ਕਰੀਬ 2.24 ਕਰੋੜ ਵੋਟਰ ਕਰਨਗੇ। ਚੌਥੇ ਪੜਾਅ ਦੀ ਵੋਟਿੰਗ ਪੂਰੀ ਹੋਣ ਮਗਰੋਂ ਸੂਬੇ ਦੀਆਂ 403 ਵਿਧਾਨ ਸਭਾ ਸੀਟਾਂ ’ਚੋਂ ਹੁਣ ਤਕ 231 ਸੀਟਾਂ ’ਤੇ ਵੋਟਾਂ ਪੈ ਚੁੱਕੀਆਂ ਹਨ।
ਇਹ ਵੀ ਪੜ੍ਹੋ– ਯੂਕ੍ਰੇਨ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਏਅਰ ਇੰਡੀਆ ਦਾ ਜਹਾਜ਼ ਬੁਖਾਰੈਸਟ ਪਹੁੰਚਿਆ
ਐਤਵਾਰ ਨੂੰ 61 ਸੀਟਾਂ ’ਤੇ ਵੋਟਿੰਗ ਮਗਰੋਂ 292 ਸੀਟਾਂ ਦੀ ਵੋਟਿੰਗ ਪੂਰੀ ਹੋ ਜਾਵੇਗੀ। ਇਸ ਤੋਂ ਬਾਅਦ ਆਖ਼ਰੀ ਦੋ ਪੜਾਵਾਂ ’ਚ 3 ਮਾਰਚ ਅਤੇ 7 ਮਾਰਚ ਨੂੰ 111 ਸੀਟਾਂ ’ਤੇ ਵੋਟਾਂ ਪੈਣਗੀਆਂ। ਸੂਬੇ ’ਚ 10 ਫਰਵਰੀ ਤੋਂ 7 ਮਾਰਚ ਤਕ 7 ਪੜਾਵਾਂ ’ਚ ਚੋਣ ਪ੍ਰੋਗਰਾਮ ਪ੍ਰਸਤਾਵਿਤ ਹੈ। 5ਵੇਂ ਪੜਾਅ ’ਚ ਸੁਲਤਾਨਪੁਰ, ਚਿਤਰਕੂਟ, ਪ੍ਰਤਾਪਗੜ੍ਹ, ਕੌਸ਼ਾਂਬੀ, ਪ੍ਰਯਾਗਰਾਜ, ਬਾਰਾਬੰਕੀ, ਅਯੁੱਧਿਆ, ਗੋਂਡਾ, ਸ਼ਾਵਸਤੀ, ਅਮੇਠੀ ਅਤੇ ਰਾਏਬਰੇਲੀ ਜ਼ਿਲ੍ਹਿਆਂ ’ਚ ਵੋਟਾਂ ਪੈਣੀਆਂ ਹਨ।
ਇਹ ਵੀ ਪੜ੍ਹੋ– ਜਰਮਨੀ ਤੋਂ ਪੁੱਤਰ ਨੂੰ ਵੇਖਣ ਆਏ ਨੌਜਵਾਨ ਦੀ ਸੜਕ ਦੁਰਘਟਨਾ ’ਚ ਮੌਤ
ਜ਼ਿਕਰਯੋਗ ਹੈ ਕਿ 5ਵੇਂ ਪੜਾਅ ’ਚ ਉੱਤਰ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਆਪਣੇ ਗ੍ਰਹਿ ਜ਼ਿਲ੍ਹੇ ਕੌਸ਼ਾਂਬੀ ਦੇ ਸਿਰਾਥੂ ਵਿਧਾਨ ਸਭਾ ਖੇਤਰ ਤੋਂ ਭਾਜਪਾ ਦੇ ਉਮੀਦਵਾਰ ਹਨ, ਜਿਨ੍ਹਾਂ ਦੇ ਮੁਕਾਬਲੇ ਸਮਾਜਵਾਦੀ ਪਾਰਟੀ ਨੇ ਆਪਣਾ ਦਲ ਦੀ ਨੇਤਾ ਪੱਲਵੀ ਪਟੇਲ ਨੂੰ ਮੈਦਾਨ ’ਚ ਉਤਾਰਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ 5ਵੇਂ ਪੜਾਅ ਉਨ੍ਹਾਂ ਚੋਣਾਵੀ ਖੇਤਰਾਂ ’ਚ ਚੋਣ ਪ੍ਰਚਾਰ ਕੀਤਾ, ਜਿੱਥੇ ਵੋਟਰ 27 ਫਰਵਰੀ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ।
ਇਹ ਵੀ ਪੜ੍ਹੋ– ਮ੍ਰਿਤਕ ਮੁਲਾਜ਼ਮ ਦੀ ਦੂਜੀ ਪਤਨੀ ਦਾ ਬੱਚਾ ਵੀ ਤਰਸ ਦੇ ਆਧਾਰ ’ਤੇ ਨਿਯੁਕਤੀ ਦੇ ਯੋਗ: ਸੁਪਰੀਮ ਕੋਰਟ
ਭਾਰਤ ‘ਇਕਲੌਤਾ ਦੇਸ਼’ ਜਿਸ ਨੇ ਦੂਸਰਿਆਂ ਦੀ ਕਦੇ ਇਕ ਇੰਚ ਜ਼ਮੀਨ ਨਹੀਂ ਹੜੱਪੀ : ਰਾਜਨਾਥ
NEXT STORY