ਲਖਨਊ (ਏਜੰਸੀ)- ਬਹੁਜਨ ਸਮਾਜ ਪਾਰਟੀ (ਬਸਪਾ) ਨੇ ਬੁੱਧਵਾਰ ਨੂੰ ਪਾਰਟੀ ਮੁਖੀ ਮਾਇਆਵਤੀ ਦੇ ਛੋਟੇ ਭਤੀਜੇ ਈਸ਼ਾਨ ਆਨੰਦ ਨੂੰ ਆਪਣਾ ਨਵਾਂ ਨੈਸ਼ਨਲ ਕੋਆਰਡੀਨੇਟਰ ਨਿਯੁਕਤ ਕੀਤਾ। ਇਹ ਨਿਯੁਕਤੀ ਉਨ੍ਹਾਂ ਦੇ ਵੱਡੇ ਭਰਾ ਆਕਾਸ਼ ਆਨੰਦ ਨੂੰ ਪਾਰਟੀ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਹਟਾਏ ਜਾਣ ਦੇ ਕੁਝ ਦਿਨਾਂ ਬਾਅਦ ਹੋਈ ਹੈ।
ਇਸ ਫੈਸਲੇ ਦਾ ਐਲਾਨ ਪਾਰਟੀ ਹੈੱਡਕੁਆਰਟਰ 'ਚ ਹੋਏ ਬਸਪਾ ਦੀ ਰਾਸ਼ਟਰੀ ਕਾਰਜਕਾਰਣੀ ਦੀ ਬੈਠਕ 'ਚ ਕੀਤਾ ਗਿਆ। ਬੈਠਕ ਦੀ ਪ੍ਰਧਾਨਗੀ ਉੱਤਰ ਪ੍ਰਦੇਸ਼ ਦੀ ਚਾਰ ਵਾਰ ਮੁੱਖ ਮੰਤਰੀ ਰਹੀ ਮਾਇਆਵਤੀ ਨੇ ਕੀਤੀ। ਐੱਲਐੱਲਐੱਮ ਅਤੇ ਕਾਨੂੰਨ ਦੀ ਪੜ੍ਹਾਈ ਪੂਰੀ ਕਰ ਚੁੱਕੇ ਈਸ਼ਾਨ ਆਨੰਦ, ਆਪਣੇ ਪਿਤਾ ਅਤੇ ਬਸਪਾ ਦੇ ਰਾਸ਼ਟਰੀ ਉੱਪ ਪ੍ਰਧਾਨ ਆਨੰਦ ਕੁਮਾਰ ਨਾਲ ਬੈਠਕ 'ਚ ਮੌਜੂਦ ਸਨ। ਆਕਾਸ਼ ਆਨੰਦ, ਜਿਨ੍ਹਾਂ ਨੂੰ ਪਾਰਟੀਆਂ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਦਿੱਤਾ ਗਿਆ ਹੈ, ਬੈਠਕ 'ਚ ਨਹੀਂ ਦਿੱਸੇ।
ਨਿਯੁਕਤੀ ਤੋਂ ਬਾਅਦ ਆਪਣੇ ਸੰਬੋਧਨ 'ਚ ਈਸ਼ਾਨ ਨੇ ਨੈਸ਼ਨਲ ਕੋਆਰਡੀਨੇਟਰ ਦੀ 'ਵੱਡੀ ਜ਼ਿੰਮੇਵਾਰੀ' ਸੌਂਪਣ ਲਈ ਮਾਇਆਵਤੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਇਸ ਨੂੰ ਪੂਰੀ 'ਈਮਾਨਦਾਰੀ ਅਤੇ ਲਗਨ' ਨਾਲ ਨਿਭਾਉਣਗੇ। ਬਸਪਾ ਦੇ ਇਕ ਬਿਆਨ ਅਨੁਸਾਰ, ਉਨ੍ਹਾਂ ਨੇ ਬੀ.ਆਰ. ਅੰਬੇਡਕਰ ਅਤੇ ਬਸਪਾ ਦੇ ਸੰਸਥਾਪਕ ਕਾਂਸ਼ੀਰਾਮ ਦੀ ਵਿਰਾਸਤ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਉਹ ਮਾਇਆਵਤੀ ਵਲੋਂ ਦਿਖਾਏ ਗਏ ਰਸਤੇ 'ਤੇ ਕੰਮ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸ਼ਿਮਲਾ 'ਚ ਦਰਦਨਾਕ ਹਾਦਸਾ! ਸੱਪ ਦੇ ਲੜਨ ਨਾਲ 2 ਸਕੀਆਂ ਭੈਣਾਂ ਦੀ ਮੌਤ
NEXT STORY