ਨਵੀਂ ਦਿੱਲੀ (ਏਜੰਸੀ) - ਸਰਕਾਰ ਨੇ ਭਾਰਤੀ ਹਵਾਈ ਫੌਜ ਲਈ 160 ਸੈਟੇਲਾਈਟ ਸਮਾਰਟ ਐਂਟੀ-ਏਅਰਫੀਲਡ ਹਥਿਆਰ (ਐੱਸ. ਏ. ਟੀ.-ਐੱਸ. ਏ. ਏ. ਡਬਲਿਊ.) ਅਤੇ ਸਬੰਧਤ ਉਪਕਰਣਾਂ ਦੀ ਖਰੀਦ ਲਈ ਬੁੱਧਵਾਰ ਨੂੰ ਭਾਰਤ ਡਾਇਨਾਮਿਕਸ ਲਿਮਟਿਡ (ਬੀ. ਡੀ. ਐੱਲ.) ਨਾਲ ਲੱਗਭਗ 811 ਕਰੋੜ ਰੁਪਏ ਦਾ ਇਕ ਸਮਝੌਤਾ ਕੀਤਾ। ਇਹ ਜਾਣਕਾਰੀ ਰੱਖਿਆ ਮੰਤਰਾਲਾ ਵਲੋਂ ਦਿੱਤੀ ਗਈ ਹੈ। ਮੰਤਰਾਲਾ ਨੇ ਕਿਹਾ ਕਿ ਐੱਸ. ਏ. ਟੀ.-ਐੱਸ. ਏ. ਏ. ਡਬਲਿਊ. ਇਕ ਹਵਾ ਤੋਂ ਜ਼ਮੀਨ ’ਤੇ ਮਾਰ ਕਰਨ ਵਾਲਾ ਸਟੀਕ ਨਿਸ਼ਾਨੇ ਵਾਲਾ ‘ਗਲਾਈਡ ਬੰਬ’ ਹੈ, ਜਿਸ ਨੂੰ ਜੈਗੁਆਰ, ਹਾਕ ਅਤੇ ਸੁਖੋਈ-30 ਐੱਮ. ਕੇ. ਆਈ. ਵਰਗੇ ਜਹਾਜ਼ਾਂ ਤੋਂ ਦਾਗਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਸ਼ਰਾਬੀਆਂ ਦੀ ਹੋਈ ਬੱਲੇ-ਬੱਲੇ ! ਦਾਰੂ ਦੀਆਂ ਖ਼ਾਲੀ ਬੋਤਲਾਂ ਖ਼ਰੀਦੇਗੀ ਸਰਕਾਰ, CM ਵਿਜੇ ਨੇ ਕੀਤਾ ਐਲਾਨ
ਦੱਸ ਦੇਈਏ ਕਿ ਇਸ ਵਿਚ ਦੁਸ਼ਮਣ ਦੇ ਹਵਾਈ ਅੱਡਿਆਂ ਨੂੰ ਲੰਬੀ ਦੂਰੀ ਤੋਂ ਨਾਕਾਮ ਕਰਨ ਦੀ ਸਮਰੱਥਾ ਹੈ। ਐੱਸ. ਏ. ਟੀ.-ਐੱਸ. ਏ. ਏ. ਡਬਲਿਊ. ਦੀ ਸਪਲਾਈ ਸਾਲ 2027-28 ਅਤੇ 2028-29 ਦਰਮਿਆਨ ਤੈਅ ਕੀਤੀ ਗਈ ਹੈ। ਮੰਤਰਾਲਾ ਨੇ ਕਿਹਾ ਕਿ ਇਸ ਦੇ ਸ਼ਾਮਲ ਹੋਣ ਨਾਲ ਯਕੀਨੀ ਤੌਰ ’ਤੇ ਭਾਰਤੀ ਹਵਾਈ ਫੌਜ ਦੀ ਨਿਰਵਿਘਨ ਮੁਹਿੰਮ ਸੰਚਾਲਿਤ ਕਰਨ ਦੀ ਸਮਰੱਥਾ ਵਧੇਗੀ ਅਤੇ ਦੇਸ਼ ਦੀਆਂ ਰੱਖਿਆ ਤਿਆਰੀਆਂ ਮਜ਼ਬੂਤ ਹੋਣਗੀਆਂ। ਮੰਤਰਾਲਾ ਨੇ ਕਿਹਾ ਕਿ ਡੀ. ਆਰ. ਡੀ. ਓ. ਵੱਲੋਂ ਸਵਦੇਸ਼ੀ ਤੌਰ ’ਤੇ ਡਿਜ਼ਾਈਨ ਅਤੇ ਵਿਕਸਿਤ ਇਸ ਪ੍ਰਣਾਲੀ ਵਿਚ 60 ਫੀਸਦੀ ਸਵਦੇਸ਼ੀ ਸਮੱਗਰੀ ਹੋਵੇਗੀ।
ਇਹ ਵੀ ਪੜ੍ਹੋ : ਬਿਨਾਂ ਇਜਾਜ਼ਤ ਛੁੱਟੀ ਲੈਣ ਵਾਲੇ ਅਧਿਆਪਕ ਸਾਵਧਾਨ, ਹੋਵੇਗੀ ਕਾਰਵਾਈ, ਬੰਗਾਲ ਸਰਕਾਰ ਵਲੋਂ ਹੁਕਮ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵਿਦੇਸ਼ ਮੰਤਰੀ ਜੈਸ਼ੰਕਰ ਨੇ ਮਾਰਕੋ ਰੂਬੀਓ ਨਾਲ ਕੀਤੀ ਮੁਲਾਕਾਤ ! 'ਪਾਬੰਦੀਆਂ' ਵਾਲੇ ਕਾਨੂੰਨ 'ਤੇ ਕੀਤੀ ਗੰਭੀਰ ਚਰਚਾ
NEXT STORY