ਲਖਨਊ (ਏਜੰਸੀ)- ਉੱਤਰ ਪ੍ਰਦੇਸ਼ ਦੀ ਸਿਆਸਤ ’ਚ ਬਹੁਜਨ ਸਮਾਜ ਪਾਰਟੀ (ਬਸਪਾ) ਅੰਦਰ ਸਿਆਸੀ ਵਿਵਾਦ ਡੂੰਘਾ ਹੁੰਦਾ ਜਾ ਰਿਹਾ ਹੈ। ਬਸਪਾ ਮੁਖੀ ਮਾਇਆਵਤੀ ਨੇ ਸ਼ੁਰੂ ’ਚ ਆਪਣੇ ਵੱਡੇ ਭਤੀਜੇ ਆਕਾਸ਼ ਆਨੰਦ ’ਚ ਭਰੋਸਾ ਪ੍ਰਗਟ ਕੀਤਾ ਸੀ। ਇੱਥੋਂ ਤੱਕ ਕਿ ਉਸ ਨੂੰ ਆਪਣਾ ਸਿਆਸੀ ਜਾਨਸ਼ੀਨ ਵੀ ਐਲਾਨਿਆ ਸੀ। ਹਾਲਾਂਕਿ, ਪਿਛਲੇ 3 ਸਾਲਾਂ ’ਚ ਉਨ੍ਹਾਂ 3 ਵਾਰ ਆਕਾਸ਼ ਆਨੰਦ ਨੂੰ ਵੱਖ-ਵੱਖ ਅਹੁਦਿਆਂ ਤੋਂ ਹਟਾਇਆ। ਹੁਣ ਉਨ੍ਹਾਂ ਉਸ ਨੂੰ ਫਿਰ ਪਾਰਟੀ ’ਚੋਂ ਕੱਢ ਦਿੱਤਾ ਹੈ।
ਮਾਇਆਵਤੀ ਪਹਿਲਾਂ ਹੀ ਆਪਣੇ ਦੂਜੇ ਭਤੀਜੇ ਈਸ਼ਾਨ ਆਨੰਦ ਨੂੰ ਸਿਆਸਤ ’ਚ ਲਿਆ ਚੁੱਕੀ ਹੈ। ਉਸ ਨੂੰ ਪਾਰਟੀ ਦੀ ਉੱਤਰੀ ਭਾਰਤ ਦੀ ਇਕਾਈ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ। ਹੁਣ ਮਾਇਆਵਤੀ ਨੇ ਸਿਆਸੀ ਜਾਨਸ਼ੀਨ ਦੇ ਮੁੱਦੇ ’ਤੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਭਰਾ ਆਨੰਦ ਕੁਮਾਰ ਦੇ ਪੁੱਤਰਾਂ ’ਚੋਂ ਕਿਸੇ ਨੂੰ ਵੀ ਕੋਈ ਵੱਡੀ ਜ਼ਿੰਮੇਵਾਰੀ ਨਹੀਂ ਮਿਲੇਗੀ। ਇਸ ਸਬੰਧ ’ਚ ਉਨ੍ਹਾਂ ਸਿਆਸੀ ਮਦਦ ਲਈ ਆਨੰਦ ਕੁਮਾਰ ਦੀ ਇਕਲੌਤੀ ਬੇਟੀ ਦੀਪਿਕਾ ਆਨੰਦ ਦਾ ਨਾਂ ਪ੍ਰਸਤਾਵਿਤ ਕੀਤਾ ਹੈ। ਇਸ ਤੋਂ ਇਲਾਵਾ ਆਨੰਦ ਕੁਮਾਰ ਦੇ ਪੁੱਤਰਾਂ ਲਈ ਨੋ-ਐਂਟਰੀ ਨੀਤੀ ਜਾਰੀ ਕੀਤੀ ਗਈ ਹੈ। ਆਨੰਦ ਕੁਮਾਰ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਉਪ ਪ੍ਰਧਾਨ ਹਨ ਅਤੇ ਉਨ੍ਹਾਂ ਨੂੰ ਪਾਰਟੀ ਦੇ ਸਭ ਤੋਂ ਸ਼ਕਤੀਸ਼ਾਲੀ ਨੇਤਾਵਾਂ ’ਚੋਂ ਇਕ ਮੰਨਿਆ ਜਾਂਦਾ ਹੈ। ਉਨ੍ਹਾਂ ਹਮੇਸ਼ਾ ਪਰਦੇ ਪਿੱਛੇ ਰਹਿ ਕੇ ਮਾਇਆਵਤੀ ਦਾ ਸਾਥ ਦਿੱਤਾ ਹੈ। ਹੁਣ ਤੱਕ ਦੀਪਿਕਾ ਆਨੰਦ ਬਾਰੇ ਕਦੇ ਕੋਈ ਚਰਚਾ ਨਹੀਂ ਹੋਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜਦੋਂ ਮਲੇਸ਼ੀਅਨ PM ਨੇ ਗਾਇਆ- 'ਖ਼ਵਾਬ ਹੋ ਤੁਮ ਯਾ ਕੋਈ ਹਕੀਕਤ..!', ਜਿੱਤ ਲਿਆ ਸਭ ਦਾ ਦਿਲ
NEXT STORY