ਨਵੀਂ ਦਿੱਲੀ— ਬਹੁਜਨ ਸਮਾਜ ਪਾਰਟੀ (ਬਸਪਾ) ਮੁਖੀ ਮਾਇਆਵਤੀ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਅੰਦਰ ਅੱਤਵਾਦੀ ਕੈਂਪਾਂ 'ਤੇ ਭਾਰਤੀ ਹਵਾਈ ਫੌਜ ਦੀ ਕਾਰਵਾਈ ਦੀ ਤਰੀਫ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫੌਜ ਨੂੰ ਪਹਿਲਾਂ ਹੀ ਖੁੱਲ੍ਹੀ ਛੋਟ ਦੇ ਦਿੰਦੇ ਤਾਂ ਪਠਾਨਕੋਟ, ਉੜੀ ਅਤੇ ਪੁਲਵਾਮਾ ਵਰਗੇ ਅੱਤਵਾਦੀ ਹਮਲੇ ਨਾ ਹੁੰਦੇ ਅਤੇ ਸਾਡੇ ਇੰਨੇ ਜਵਾਨਾਂ ਦੀ ਸ਼ਹਾਦਤ ਨਾ ਹੁੰਦੀ। ਮਾਇਆਵਤੀ ਨੇ ਟਵੀਟ ਕਰ ਕੇ ਕਿਹਾ, ''ਜੈਸ਼ ਅੱਤਵਾਦੀਆਂ ਵਿਰੁੱਧ ਪੀ. ਓ. ਕੇ. 'ਚ ਦਾਖਲ ਹੋ ਕੇ ਭਾਰਤੀ ਹਵਾਈ ਫੌਜ ਦੇ ਬਹਾਦਰ ਜਾਬਾਜ਼ਾਂ ਦੀ ਸਾਹਸ ਭਰੀ ਕਾਰਵਾਈ ਨੂੰ ਸਲਾਮ ਅਤੇ ਸਨਮਾਨ। ਕਾਸ਼ ਸਾਡੀ ਫੌਜ ਨੂੰ ਫਰੀ ਹੈਂਡ ਭਾਜਪਾ ਦੀ ਸਰਕਾਰ ਪਹਿਲਾਂ ਹੀ ਦੇ ਦਿੰਦੀ ਤਾਂ ਬਿਹਤਰ ਹੁੰਦਾ।''

ਜ਼ਿਕਰਯੋਗ ਹੈ ਕਿ ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਮੰਗਲਵਾਰ ਨੂੰ ਤੜਕੇ ਕੰਟਰੋਲ ਰੇਖਾ ਦੇ ਦੂਜੇ ਪਾਸੇ ਪਾਕਿਸਤਾਨੀ ਹਿੱਸੇ ਵਿਚ ਕਈ ਅੱਤਵਾਦੀ ਕੈਂਪਾਂ 'ਤੇ ਬੰਬ ਸੁੱਟੇ। ਸੂਤਰਾਂ ਮੁਤਾਬਕ ਇਹ ਕਾਰਵਾਈ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ 14 ਫਰਵਰੀ ਨੂੰ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਵਲੋਂ ਕੀਤੇ ਗਏ ਆਤਮਘਾਤੀ ਹਮਲੇ ਦੇ ਠੀਕ 12 ਦਿਨਾਂ ਬਾਅਦ ਕੀਤੀ ਗਈ ਹੈ। ਪੁਲਵਾਮਾ ਹਮਲੇ ਵਿਚ ਸੀ. ਆਰ. ਪੀ. ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ।
POK 'ਚ ਸਰਜੀਕਲ ਸਟ੍ਰਾਈਕ ਤੋਂ ਬਾਅਦ ਕਸ਼ਮੀਰ 'ਚ ਵਧਿਆ ਤਣਾਅ
NEXT STORY