ਮੋਹਾਲੀ (ਰਣਬੀਰ) : ਮੋਹਾਲੀ ਜ਼ਿਲ੍ਹੇ ’ਚ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਕਣਕ ਦਾ ਲਾਭ ਲੈ ਰਹੇ ਲਾਭਪਾਤਰੀਆਂ ਲਈ ਆਪਣੇ ਕਾਰਡ ’ਚ ਦਰਜ ਸਮੂਹ ਪਰਿਵਾਰਕ ਮੈਂਬਰਾਂ ਦੀ ਈ. ਕੇ. ਵਾਈ. ਸੀ. ਕਰਵਾਉਣਾ ਲਾਜ਼ਮੀ ਹੈ। ਪਹਿਲਾਂ ਈ. ਕੇ. ਵਾਈ. ਸੀ. ਕਰਵਾਉਣ ਦੀ ਆਖ਼ਰੀ ਮਿਤੀ 30 ਜੂਨ ਸੀ, ਜੋ ਹੁਣ 5 ਜੁਲਾਈ ਤੱਕ ਵਧਾ ਦਿੱਤੀ ਗਈ ਹੈ। ਜ਼ਿਲ੍ਹਾ ਖ਼ੁਰਾਕ ਸਪਲਾਈ ਕੰਟਰੋਲਰ ਡਾ. ਨਵਰੀਤ ਅਨੁਸਾਰ ਹੁਣ ਸਰਕਾਰ ਵਲੋਂ (ਮੇਰਾ ਕੇ. ਵਾਈ. ਸੀ. ਐਪ) ਰਾਹੀਂ ਚਿਹਰੇ ਦੀ ਪਛਾਣ ਸ਼ੁਰੂ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਕਰਜ਼ਿਆਂ ਨੂੰ ਲੈ ਕੇ ਵੱਡਾ ਐਲਾਨ, ਇਨ੍ਹਾਂ ਪਰਿਵਾਰਾਂ ਨੂੰ ਮਿਲੀ ਵੱਡੀ ਰਾਹਤ
ਇਸ ਦੇ ਨਾਲ ਲਾਭਪਾਤਰੀ ਘਰ ਬੈਠੇ ਹੀ ਸਮਾਰਟ ਫੋਨ ਰਾਹੀਂ ਆਪਣਾ ਅਤੇ ਆਪਣੇ ਪਰਿਵਾਰਕ ਮੈਂਬਰਾਂ ਦਾ ਈ. ਕੇ. ਵਾਈ. ਸੀ. ਕਰ ਸਕਦੇ ਹਨ। ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਨੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਆਪਣੇ ਨੇੜਲੇ ਰਾਸ਼ਨ ਡਿਪੂ ਹੋਲਡਰ ਨਾਲ ਤਾਲਮੇਲ ਕਰਦਿਆਂ ਜਾਂ ਉਪਰੋਕਤ ਐਪ ਰਾਹੀਂ 5 ਜੁਲਾਈ ਤੱਕ ਈ. ਕੇ. ਵਾਈ. ਸੀ. ਕਰਵਾਉਣੀ ਯਕੀਨੀ ਬਣਾਈ ਜਾਵੇ।
ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਹਸਪਤਾਲ ਨੂੰ ਕੇਂਦਰ ਸਰਕਾਰ ਦਾ ਵੱਡਾ ਤੋਹਫ਼ਾ, ਖ਼ਬਰ 'ਚ ਪੜ੍ਹੋ ਪੂਰੀ DETAIL
ਉਨ੍ਹਾਂ ਕਿਹਾ ਕਿ ਈ. ਕੇ. ਵਾਈ. ਸੀ. ਨਾ ਹੋਣ ਦੀ ਸੂਰਤ ਵਿਚ ਅਗਲੇ ਕਣਕ ਦੇ ਵੰਡ ਚੱਕਰ ਦੌਰਾਨ ਸਮਾਰਟ ਰਾਸ਼ਨ ਕਾਰਡ ਧਾਰਕ ਕਣਕ ਦਾ ਲਾਭ ਲੈਣ ਤੋਂ ਵਾਂਝੇ ਰਹਿ ਸਕਦੇ ਹਨ। ਇਸ ਲਈ ਤੁਰੰਤ ਈ. ਕੇ. ਵਾਈ. ਸੀ. ਕਰਵਾ ਕੇ ਆਪਣਾ ਲਾਭ ਯਕੀਨੀ ਬਣਾਇਆ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਿਕਾਗੋ ਓਪਨ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਡਿਗਰੀ ਮਿਲਣ ਮਗਰੋਂ ਗੁਰੂ ਨਗਰੀ ਪੁੱਜਣ 'ਤੇ ਸਲੂਜਾ ਦਾ ਸਨਮਾਨ
NEXT STORY