ਸ਼੍ਰੀਨਗਰ-ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਅੱਜ ਸਵੇਰਸਾਰ ਸਰਹੱਦ ਪਾਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਸਥਿਤ ਅੱਤਵਾਦੀ ਢਾਂਚੇ 'ਤੇ ਬੰਬਾਰੀ ਕੀਤੀ, ਜਿਸ 'ਚ ਕਈ ਅੱਤਵਾਦੀ ਕੈਂਪਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਹੈ। ਇਸ ਹਮਲੇ ਨੂੰ ਲੈ ਕੇ ਸ਼੍ਰੀਨਗਰ ਅਤੇ ਘਾਟੀ ਦੇ ਹੋਰ ਵੱਡੇ ਸ਼ਹਿਰਾਂ ਦੇ ਨਿਵਾਸੀਆਂ ਨੂੰ ਛੋਟੇ-ਛੋਟੇ ਸਮੂਹਾਂ 'ਚ ਗੱਲਬਾਤ ਕਰਦੇ ਹੋਏ ਦੇਖਿਆ ਗਿਆ ਹੈ।
ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਸਾਰੇ ਯੁੱਧਾਂ ਨੂੰ ਦੇਖਣ ਵਾਲੇ ਅਬਦੁਲ ਗਨੀ ਡਾਰ (80) ਨੇ ਕਿਹਾ ਹੈ, ''ਅਸੀਂ ਉਮੀਦ ਕਰਦੇ ਹਾਂ ਕਿ ਇਹ ਇੱਥੇ ਹੀ ਸਮਾਪਤ ਹੋ ਜਾਵੇਗਾ ਅਤੇ ਇਸ 'ਚ ਵਾਧਾ ਨਹੀਂ ਹੋਵੇਗੀ ਪਰ ਦੁਸ਼ਮਣਾਂ 'ਚ ਵਾਧਾ ਹੁੰਦਾ ਹੈ ਤਾਂ ਇਸ ਨਾਲ ਕੰਟਰੋਲ ਰੇਖਾ ਦੇ ਦੋਵੇਂ ਪਾਸਿਆਂ 'ਤੇ ਰਹਿ ਰਹੇ ਲੋਕ ਸਭ ਤੋਂ ਜ਼ਿਆਦਾ ਪ੍ਰਭਾਵਿਤ ਅਤੇ ਪੀੜਤ ਹੋਣਗੇ।

ਸਰਕਾਰ ਨੇ ਪਿਛਲੇ ਹਫਤੇ ਵੱਖਵਾਦੀਆਂ ਅਤੇ ਜਮਾਤ-ਏ-ਇਸਲਾਮੀ ਜੰਮੂ ਅਤੇ ਕਸ਼ਮੀਰ ਕੈਡਰ 'ਤੇ ਕਾਰਵਾਈ ਸ਼ੁਰੂ ਕੀਤੀ ਸੀ, ਜਿਸ ਤੋਂ ਬਾਅਦ ਕਸ਼ਮੀਰ ਦੇ ਨਿਵਾਸੀਆਂ ਨੇ ਜ਼ਰੂਰਤ ਦਾ ਸਮਾਨ ਜਮਾ ਕਰਨਾ ਸ਼ੁਰੂ ਕਰ ਦਿੱਤਾ ਸੀ। ਘਾਟੀ 'ਚ ਨੀਮ ਬਲਾਂ ਦੀਆਂ 100 ਤੋਂ ਜ਼ਿਆਦਾ ਕੰਪਨੀਆਂ ਤਾਇਨਾਤ ਕਰਨ ਤੋਂ ਬਾਅਦ ਇਹ ਕਾਰਵਾਈ ਹੋਈ ਹੈ। ਰਾਜਪਾਲ ਸੱਤਿਆਪਾਲ ਮਲਿਕ ਨੇ ਐਤਵਾਰ ਨੂੰ ਲੋਕਾਂ ਦੇ ਸ਼ੱਕ ਨੂੰ ਨਿਕਾਰਾ ਦਿੱਤਾ ਸੀ ਕਿ ਇਹ ਸਿਰਫ ਚੋਣਾਂ ਨਾਲ ਜੁੜੀਆਂ ਕਾਰਵਾਈਆਂ ਹਨ ਅਤੇ ਉਨ੍ਹਾਂ ਦਹਿਸ਼ਤ 'ਚ ਆਉਣ ਦੀ ਜ਼ਰੂਰਤ ਨਹੀਂ ਹੈ।
ਇਸ ਤੋਂ ਇਲਾਵਾ ਮਾਹਰਾਂ ਮੁਤਾਬਕ ਐੱਨ. ਆਈ. ਏ ਨੇ ਕੁਝ ਸੀਨੀਅਰ ਵੱਖਵਾਦੀ ਨੇਤਾਵਾਂ ਅਤੇ ਉਨ੍ਹਾਂ ਦੀ ਹਮਦਰਦੀ ਰੱਖਣ ਵਾਲੇ ਘਰਾਂ 'ਤੇ ਛਾਪੇਮਾਰੀ ਤੋਂ ਬਾਅਦ ਸੁਰੱਖਿਆ ਬਲਾਂ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਹੈ। ਅਧਿਕਾਰੀ ਉਮੀਦ ਕਰ ਰਹੇ ਹਨ ਕਿ ਛਾਪੇਮਾਰੀ ਦੇ ਵਿਰੋਧ 'ਚ ਪ੍ਰਦਰਸ਼ਨ ਹੋਣਗੇ, ਜਿਸ ਕਾਰਨ ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ 'ਚ ਸੁੱਰਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ।
ਦਿੱਲੀ ਸਰਕਾਰ ਨੇ 2019-20 ਲਈ ਪੇਸ਼ ਕੀਤਾ 60 ਹਜ਼ਾਰ ਕਰੋੜ ਰੁਪਏ ਦਾ ਬਜਟ
NEXT STORY