ਨਵੀਂ ਦਿੱਲੀ—ਕਾਂਗਰਸ ਪਾਰਟੀ ਨੇ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਬਸਪਾ ਸੁਪਰੀਮੋ ਮਾਇਆਵਤੀ ਨੇ ਅੱਜ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ਆਪਣੀ ਪਾਰਟੀ ਵੱਲੋਂ ਕਾਂਗਰਸ ਨਾਲ ਸਮਝੌਤੇ ਤੋਂ ਬਿਨਾਂ ਚੋਣ ਲੜਨ ਦਾ ਐਲਾਨ ਕਰ ਦਿੱਤਾ। ਮਾਇਆਵਤੀ ਦਾ ਇਹ ਐਲਾਨ ਕਾਂਗਰਸ ਦੀਆਂ ਉਨ੍ਹਾਂ ਉਮੀਦਾਂ 'ਤੇ ਪਾਣੀ ਫੇਰ ਸਕਦਾ ਹੈ ਜਿਨ੍ਹਾਂ ਰਾਹੀਂ ਕਾਂਗਰਸ ਮਹਾਗਠਜੋੜ ਖੜ੍ਹਾ ਕਰ ਭਾਜਪਾ ਦੀ ਹਨੇਰੀ ਨੂੰ ਰੋਕਣ ਦੀ ਕੋਸ਼ਿਸ਼ ਕਰਨ ਦੀਆਂ ਤਿਆਰੀਆਂ ਕਰ ਰਹੀ ਸੀ।
ਬਸਪਾ ਸੁਪਰੀਮੋ ਨੇ ਇਸ ਸੰਬੰਧੀ ਪ੍ਰੈੱਸ ਕਾਨਫਰੰਸ ਕਰਕੇ ਐਲਾਨ ਕੀਤਾ ਕਿ ਬਸਪਾ ਮੱਧ ਪ੍ਰਦੇਸ਼ 'ਚ ਇੱਕਲਿਆਂ ਚੋਣ ਲੜੇਗੀ ਅਤੇ ਛੱਤੀਸਗੜ੍ਹ 'ਚ ਅਜੀਤ ਜੋਗੀ ਦੀ ਇੰਡੀਅਨ ਨੈਸ਼ਨਲ ਕਾਂਗਰਸ ਪੋਲੀਟੀਕਲ ਪਾਰਟੀ ਨਾਲ ਸਮਝੌਤਾ ਕਰੇਗੀ। ਜੋਗੀ ਦੀ ਪਾਰਟੀ ਨਾਲ ਮਿਲ ਕੇ ਬਸਪਾ 35 ਸੀਟਾਂ 'ਤੇ ਆਪਣੇ ਉਮੀਦਵਾਰ ਚੋਣ ਮੈਦਾਨ 'ਚ ਉਤਾਰੇਗੀ। ਇਸ ਦੌਰਾਨ ਮਾਇਆਵਤੀ ਨੇ ਇਨ੍ਹਾਂ 35 ਸੀਟਾਂ 'ਚੋਂ 22 ਸੀਟਾਂ 'ਤੇ ਆਪਣੇ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਹੈ। ਇੱਥੇ ਦੱਸ ਦਈਏ ਕਿ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਨੇ ਕਾਂਗਰਸ ਤੋਂ ਵੱਖ ਹੋ ਕੇ ਆਪਣੀ ਵੱਖਰੀ ਪਾਰਟੀ (ਇੰਡੀਅਨ ਨੈਸ਼ਨਲ ਕਾਂਗਰਸ ਪੋਲੀਟੀਕਲ ਪਾਰਟੀ ) ਬਣਾਈ ਸੀ। ਜਿਸ ਨਾਲ ਅੱਜ ਮਾਇਆਵਤੀ ਨੇ ਹੱਥ ਮਿਲਾ ਲਿਆ ਹੈ।
ਫਿਰ ਮੈਟਰੋ 'ਚ ਸਵਾਰ ਹੋਏ ਮੋਦੀ, ਯਾਤਰੀਆਂ ਨਾਲ ਕੀਤੀ ਗੱਲ
NEXT STORY