ਨਵੀਂ ਦਿੱਲੀ— ਕਈ ਵਾਰ ਮੈਟਰੋ 'ਚ ਸਫਰ ਕਰ ਚੁੱਕੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਇਕ ਵਾਰ ਮੁੜ ਵੀਰਵਾਰ ਨੂੰ ਮੈਟਰੋ ਰਾਹੀਂ ਯਾਤਰਾ ਕੀਤੀ। ਮੋਦੀ ਦੱਖਣੀ ਦਿੱਲੀ ਦੇ ਦੁਆਰਕਾ 'ਚ ਇੰਡੀਆ ਇੰਟਰਨੈਸ਼ਨਲ ਕਨਵੈਂਸ਼ਨ ਸੈਂਟਰ ਦੀ ਨੀਂਹ ਰੱਖਣ ਲਈ ਅੱਜ ਏਅਰਪੋਰਟ ਮੈਟਰੋ ਰਾਹੀਂ ਪੁੱਜੇ। ਪ੍ਰਧਾਨਮੰਤਰੀ ਧੌਲਾ ਕੁੰਆ ਸਟੇਸ਼ਨ ਤੋਂ ਏਅਰਪੋਰਟ ਮੈਟਰੋ 'ਚ ਸਵਾਰ ਹੋਏ ਅਤੇ ਦੁਆਰਕਾ ਸੈਕਟਰ 21 ਤੱਕ ਇਸ ਰਾਹੀਂ ਯਾਤਰਾ ਕੀਤੀ। ਉਹ ਸ਼ਾਮ 3.13 ਮਿੰਟ 'ਤੇ ਮੈਟਰੋ 'ਚ ਸਵਾਰ ਹੋਏ ਅਤੇ 3.27 ਮਿੰਟ 'ਤੇ ਉਥੇ ਪੁੱਜ ਗਏ।
ਇਸ ਦੌਰਾਨ ਏਅਰਪੋਰਟ ਮੈਟਰੋ 'ਚ ਕਈ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਸਨ। ਮੋਦੀ ਨੇ ਹੋਰ ਕਈ ਯਾਤਰੀਆਂ ਨਾਲ ਮੈਟਰੋ 'ਚ ਸਫਲ ਕੀਤਾ। ਉਨ੍ਹਾਂ ਨੇ ਯਾਤਰੀਆਂ ਨਾਲ ਗੱਲਬਾਤ ਵੀ ਕੀਤੀ। ਇਹ ਕੇਂਦਰ ਦੁਆਰਕਾ ਦੇ ਸੈਕਟਰ 25 'ਚ ਕਈ ਏਕੜ 'ਚ ਬਣਾਇਆ ਜਾਵੇਗਾ ਅਤੇ ਇਸ 'ਤੇ 25,730 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ।

ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਜੁਲਾਈ 'ਚ ਨੋਇਡਾ ਸਥਿਤ ਸੈਮਸੰਗ ਪਲਾਂਟ ਦਾ ਉਦਘਾਟ ਕਰਨ ਲਈ ਪ੍ਰਧਾਨਮੰਤਰੀ ਦਿੱਲੀ ਮੈਟਰੋ ਤੋਂ ਨੋਇਡਾ ਪੁੱਜੇ ਸਨ। ਸਾਊਥ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਨਾਲ ਮੋਦੀ ਨੇ ਨੋਇਡਾ ਦੇ ਸੈਕਟਰ 81 ਸਥਿਤ ਸੈਮਸੰਗ ਇਲੈਕਟ੍ਰਾਨਿਕ ਦੀ 35 ਏਕੜ ਇਸ ਫੈਕਟਰੀ ਦਾ ਉਦਘਾਟ ਕੀਤਾ ਸੀ।
ਮੀਂਹ ਦੇ ਰੁਕਦੇ ਹੀ ਖਰਾਬ ਹੋਈ ਦਿੱਲੀ ਦੀ ਹਵਾ, ਵਧਿਆ ਪ੍ਰਦੂਸ਼ਣ ਦਾ ਕਹਿਰ
NEXT STORY