ਜੋਧਪੁਰ- ਨਿਖਿਲ ਗਾਂਧੀ ਨਾਂ ਦਾ ਲੜਕਾ ਜੋ ਕਿ ਪੇਸ਼ੇ ਤੋਂ ਕਾਰੋਬਾਰੀ ਹੈ ਅਤੇ ਮਹਿਜ 5 ਘੰਟਿਆਂ 'ਚ ਉਸ ਨੂੰ ਕੁੜੀ ਬਣਾ ਦਿੱਤਾ ਗਿਆ। ਨਿਖਿਲ ਨੂੰ ਲਾੜੀ ਵਾਂਗ ਸਜਾਇਆ ਗਿਆ ਅਤੇ 3 ਕਿਲੋ ਦੇ ਗਹਿਣੇ ਪਹਿਨਾਏ ਗਏ, ਜਿਸ ਦੀ ਕੀਮਤ 2 ਕਰੋੜ ਰੁਪਏ ਹੈ। ਪੜ੍ਹ ਕੇ ਹਰ ਕਿਸੇ ਨੂੰ ਹੈਰਾਨ ਹੋਵੇਗੀ ਕਿ ਆਖ਼ਰਕਾਰ ਲੜਕਾ, ਕੁੜੀ ਕਿਉਂ ਬਣਿਆ?
ਇਹ ਵੀ ਪੜ੍ਹੋ- ਜਦੋਂ 11,000 ਫੁੱਟ ਦੀ ਉੱਚਾਈ 'ਤੇ ਉੱਡਦੇ ਜਹਾਜ਼ 'ਚ ਹੋ ਗਿਆ ਵੱਡਾ ਸੁਰਾਖ਼, ਫ਼ਲਾਈਟ ਤੋਂ ਹੇਠਾਂ ਡਿੱਗੇ 4 ਯਾਤਰੀ
ਗਣਗੌਰ ਤਿਉਹਾਰ ਮੌਕੇ ਮੁੰਡੇ ਤੋਂ ਕੁੜੀ ਬਣਿਆ ਨਿਖਿਲ
ਦਰਅਸਲ ਮੌਕਾ ਸੀ ਗਣਗੌਰ ਤਿਉਹਾਰ 'ਤੇ ਹੋਣ ਵਾਲੇ 'ਫਾਗੜ ਘੁੜਲਾ ਮੇਲੇ' ਦਾ। ਜੋਧਪੁਰ ਵਿਚ ਪਿਛਲੇ 55 ਸਾਲਾਂ ਤੋਂ ਇਸ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ। ਮੇਲੇ ਲਈ ਹਰ ਸਾਲ ਕਿਸੇ ਇਕ ਮੁੰਡੇ ਨੂੰ ਕੁੜੀ ਵਾਂਗ ਸ਼ਿੰਗਾਰ ਕਰਵਾਉਣ ਲਈ ਚੁਣਿਆ ਜਾਂਦਾ ਹੈ। ਨਿਖਿਲ ਨੇ ਕਿਹਾ ਕਿ ਇਸ ਸੱਭਿਆਚਾਰ ਨੂੰ ਬਚਾ ਕੇ ਰੱਖਣ ਅਤੇ ਪਰੰਪਰਾ ਤਹਿਤ ਜਦੋਂ ਮੇਰੀ ਚੋਣ ਹੋਈ ਤਾਂ ਮੈਂ ਤੁਰੰਤ ਘੁੜਲਾ ਚੁੱਕਣ ਲਈ ਹਾਂ ਕਰ ਦਿੱਤੀ।
ਇਹ ਵੀ ਪੜ੍ਹੋ- ਦਿੱਲੀ ਦੀ 'ਰਾਜਕੁਮਾਰੀ' ਨੇ ਰਾਹੁਲ ਗਾਂਧੀ ਦੇ ਨਾਂ ਕਰ ਦਿੱਤਾ ਆਪਣਾ 4 ਮੰਜ਼ਿਲਾ ਘਰ
ਇੰਝ ਹੁੰਦੀ ਹੈ ਚੋਣ
ਸ਼ਹਿਰ ਦੇ ਨੌਜਵਾਨਾਂ ਤੋਂ ਤਸਵੀਰਾਂ ਮੰਗੀਆਂ ਜਾਂਦੀਆਂ ਹਨ। ਇਸ ਤੋਂ ਬਾਅਦ ਬਿਹਤਰੀਨ ਫੋਟੋ ਦੇ ਆਧਾਰ 'ਤੇ ਫਗੜਾ ਘੁੜਲਾ ਕਮੇਟੀ ਕੁੜੀ ਬਣਨ ਵਾਲੇ ਨੌਜਵਾਨ ਦੀ ਚੋਣ ਕਰਦੀ ਹੈ। ਇਸ ਵਾਰ 100 ਤੋਂ ਵਧੇਰੇ ਨੌਜਵਾਨਾਂ ਨੇ ਆਪਣੀਆਂ ਤਸਵੀਰਾਂ ਭੇਜੀਆਂ ਸਨ, ਜਿਨ੍ਹਾਂ ਵਿਚੋਂ ਕੁਝ ਲੋਕਾਂ ਨੂੰ ਚੁਣ ਕੇ ਇੰਟਰਵਿਊ ਲਈ ਬੁਲਾਇਆ ਗਿਆ ਪਰ ਚੋਣ ਨਿਖਿਲ ਗਾਂਧੀ ਦੀ ਹੋਈ। ਚੋਣ ਮਗਰੋਂ ਨਿਖਿਲ ਨੂੰ ਘੁੜਲਾ ਉੱਚਾ ਕਰ ਕੇ ਤੁਰਨ ਦਾ ਅਭਿਆਸ ਵੀ ਕਰਵਾਇਆ ਗਿਆ ਸੀ। ਇਸ ਦੇ ਪਿੱਛੇ ਮੁਗਲਾਂ ਦੇ ਇਕ ਸੂਬੇਦਾਰ ਘੁੜਲੇ ਖਾਨ ਨਾਲ ਜੁੜਿਆ ਵਾਕਿਆ ਹੈ।
ਇਹ ਵੀ ਪੜ੍ਹੋ- ਕਾਸ਼ਵੀ ਨੇ ਰਚਿਆ ਇਤਿਹਾਸ, 9 ਸਾਲ ਦੀ ਉਮਰ 'ਚ ਪਾਸ ਕੀਤੀ 8 ਜਮਾਤ
ਪਹਿਨਾਏ ਜਾਂਦੇ ਹਨ 3 ਕਿਲੋ ਸੋਨੇ ਦੇ ਗਹਿਣੇ
ਇਸ ਮੇਲੇ 'ਚ ਕੁੜੀ ਬਣਨ ਵਾਲੇ ਪੁਰਸ਼ ਨੂੰ ਕਰੀਬ 3 ਕਿਲੋ ਤੱਕ ਸੋਨੇ ਦੇ ਗਹਿਣੇ ਪਹਿਨਾਏ ਜਾਂਦੇ ਹਨ। ਨਿਖਿਲ ਨੂੰ ਵੀ ਇੰਨੇ ਹੀ ਗਹਿਣੇ ਪਹਿਨਾਏ ਗਏ। ਗਹਿਣਿਆਂ ਨਾਲ ਸਜੇ ਨਿਖਿਲ ਪੂਰੇ ਮੇਲੇ ਦੌਰਾਨ ਖਿੱਚ ਦਾ ਕੇਂਦਰ ਰਹੇ। ਕੁੜੀ ਬਣੇ ਨਿਖਿਲ ਨੂੰ ਬਸ ਲੋਕ ਵੇਖਦੇ ਹੀ ਰਹਿ ਗਏ। ਨਿਖਿਲ ਨੇ ਕਿਹਾ ਕਿ ਇਸ ਪਰੰਪਰਾ ਦਾ ਹਿੱਸਾ ਬਣ ਕੇ ਉਹ ਕਾਫੀ ਖੁਸ਼ ਹਨ। ਸਾਲ 1969 ਵਿਚ ਸਭ ਤੋਂ ਪਹਿਲਾਂ ਲੇਖਰਾਜ ਨੇ ਮਹਿਲਾ ਦਾ ਭੇਸ ਧਾਰਿਆ ਸੀ।
ਇਹ ਵੀ ਪੜ੍ਹੋ- ਦਿੱਲੀ ਹਵਾਈ ਅੱਡੇ 'ਤੇ ਐਮਰਜੈਂਸੀ ਦਾ ਐਲਾਨ, ਇਸ ਕਾਰਨ ਲਿਆ ਗਿਆ ਫ਼ੈਸਲਾ
ਕੇਂਦਰ ਲਿਆ ਰਹੀ ਹੈ ਨਵੇਂ ਨਿਯਮ, ਸਮਾਰਟ ਮੀਟਰਿੰਗ ਦੇ ਹਿਸਾਬ ਨਾਲ ਆਏਗਾ ਬਿਜਲੀ ਦਾ ਬਿੱਲ
NEXT STORY