ਨਵੀਂ ਦਿੱਲੀ- 2 ਅਪ੍ਰੈਲ ਦਾ ਦਿਨ ਦੁਨੀਆ ਦੇ ਹਵਾਬਾਜ਼ੀ ਇਤਿਹਾਸ ਵਿਚ ਇਕ ਅਨੋਖੀ ਘਟਨਾ ਨਾਲ ਦਰਜ ਹੈ। 2 ਅਪ੍ਰੈਲ 1986 ਨੂੰ ਅਮਰੀਕਾ ਦੀ ਪ੍ਰਮੁੱਖ ਹਵਾਬਾਜ਼ੀ ਕੰਪਨੀ TWA ਦੇ ਯਾਤਰੀ ਜਹਾਜ਼ ਬੋਇੰਗ 727 ਦੀ ਇਕ ਸੀਟ ਦੇ ਹੇਠਾਂ ਰੱਖਿਆ ਬੰਬ ਫਟਣ ਕਾਰਨ ਰੋਮ ਤੋਂ ਕਾਹਿਰਾ ਜਾ ਰਹੇ ਇਸ ਜਹਾਜ਼ 'ਚ 11,000 ਫੁੱਟ ਦੀ ਉੱਚਾਈ 'ਤੇ ਉੱਡਦੇ ਹੋਏ ਵਿਚ ਹਵਾ ਵਿਚ ਇਕ ਵੱਡਾ ਸਾਰਾ ਸੁਰਾਖ਼ ਹੋ ਗਿਆ ਅਤੇ ਉਸ ਥਾਂ 'ਤੇ ਬੈਠੇ 4 ਲੋਕ ਹਵਾ ਦੇ ਦਬਾਅ ਕਾਰਨ ਜਹਾਜ਼ ਵਿਚੋਂ ਬਾਹਰ ਡਿੱਗ ਗਏ। ਇਨ੍ਹਾਂ ਵਿਚ 8 ਮਹੀਨੇ ਦੀ ਇਕ ਬੱਚੀ ਵੀ ਸ਼ਾਮਲ ਸੀ।
ਇਹ ਵੀ ਪੜ੍ਹੋ- ਦਿੱਲੀ ਹਵਾਈ ਅੱਡੇ 'ਤੇ ਐਮਰਜੈਂਸੀ ਦਾ ਐਲਾਨ, ਇਸ ਕਾਰਨ ਲਿਆ ਗਿਆ ਫ਼ੈਸਲਾ
ਅੱਜ ਦੇ ਦਿਨ ਭਾਰਤ ਨੇ ਦੂਜੀ ਵਾਰ ਕ੍ਰਿਕਟ ਵਿਸ਼ਵ ਕੱਪ ਜਿੱਤਿਆ ਸੀ
ਜਹਾਜ਼ ਚਾਲਕ ਨੇ ਬਹੁਤ ਹੀ ਸਾਵਧਾਨੀ ਨਾਲ ਜਹਾਜ਼ ਨੂੰ ਐਥਿਨਜ਼ 'ਚ ਉਤਾਰ ਕੇ ਬਾਕੀ ਯਾਤਰੀਆਂ ਦੀ ਜਾਨ ਬਚਾਅ ਲਈ। ਅਰਬ ਰੇਵੋਲਿਊਸ਼ਨਰੀ ਸੇਲਸ ਦੀ ਅਜ਼ੇਦੀਨ ਕਾਸਮ ਯੂਨਿਟ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਅਤੇ ਇਸ ਨੂੰ ਲੀਬੀਆ ਖ਼ਿਲਾਫ਼ ਅਮਰੀਕੀ ਬੰਬਾਰੀ ਦਾ ਬਦਲਾ ਦੱਸਿਆ। ਭਾਰਤ ਦੇ ਲਿਹਾਜ਼ ਨਾਲ ਇਹ ਦਿਨ ਇਸ ਲਈ ਮਹੱਤਵਪੂਰਨ ਹੈ ਕਿਉਂਕਿ 2011 ਵਿਚ ਅੱਜ ਦੇ ਹੀ ਦਿਨ ਭਾਰਤ ਦੀ ਦੂਜੀ ਵਾਰ ਕ੍ਰਿਕਟ ਵਿਸ਼ਵ ਕੱਪ 'ਤੇ ਕਬਜ਼ਾ ਕਰ ਕੇ 1983 ਦੀ ਵਿਸ਼ਵ ਕੱਪ ਜਿੱਤ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਸੀ।
ਇਹ ਵੀ ਪੜ੍ਹੋ- ਕੇਦਾਰਨਾਥ, ਬਦਰੀਨਾਥ 'ਚ ਭਾਰੀ ਬਰਫ਼ਬਾਰੀ ਜਾਰੀ, ਯਾਤਰਾ ਦੀਆਂ ਤਿਆਰੀਆਂ 'ਤੇ ਲੱਗੀ 'ਬਰੇਕ'
ਦੇਸ਼ ਅਤੇ ਦੁਨੀਆ ਦੇ ਇਤਿਹਾਸ 'ਚ 2 ਅਪ੍ਰੈਲ ਨੂੰ ਦਰਜ ਹੋਈਆਂ ਹੋਰ ਮਹੱਤਵਪੂਰਨ ਘਟਨਾਵਾਂ ਦਾ ਕ੍ਰਮਵਾਰ ਵੇਰਵਾ ਇਸ ਪ੍ਰਕਾਰ ਹੈ:-
1679: ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਆਪਣੀ ਸਲਤਨਤ ਦੇ ਹਿੰਦੂਆਂ 'ਤੇ ਮੁੜ ਜਜ਼ੀਆ ਟੈਕਸ ਲਗਾਇਆ। ਇਸ ਟੈਕਸ ਨੂੰ ਅਕਬਰ ਨੇ ਖ਼ਤਮ ਕਰ ਦਿੱਤਾ ਸੀ।
1902: ਲਾਸ ਏਂਜਲਸ ਵਿਚ ਪਹਿਲਾ ਮੋਸ਼ਨ ਪਿਕਚਰ ਥੀਏਟਰ ਖੋਲ੍ਹਿਆ ਗਿਆ।
1902: ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਫਨਕਾਰ ਵੱਡੇ ਗੁਲਾਮ ਅਲੀ ਖਾਨ ਦਾ ਜਨਮ।
1933: ਭਾਰਤੀ ਕ੍ਰਿਕਟ ਦੇ ਪਿਤਾਮਾ ਮੰਨੇ ਜਾਂਦੇ ਰਣਜੀਤ ਸਿੰਘ ਦਾ ਦਿਹਾਂਤ।
1912: ਟਾਈਟੈਨਿਕ ਦਾ ਸਮੁੰਦਰੀ ਪਰੀਖਣ ਸ਼ੁਰੂ ਹੋਇਆ।
1970: ‘ਆਸਾਮ ਪੁਨਰਗਠਨ ਐਕਟ’ ਤਹਿਤ ਮੇਘਾਲਿਆ ਨੂੰ ਭਾਰਤ ਦੇ ਉੱਤਰ-ਪੂਰਬ 'ਚ ਇਕ ਖੁਦਮੁਖਤਿਆਰ ਰਾਜ ਦਾ ਦਰਜਾ ਮਿਲਿਆ। ਇਹ ਰਾਜ ਅਸਾਮ ਦੇ ਦੋ ਜ਼ਿਲ੍ਹਿਆਂ ਸੰਯੁਕਤ ਗਾਰੋ ਅਤੇ ਜੈਂਤੀਆ ਅਤੇ ਖਾਸੀ ਪਹਾੜੀਆਂ ਨੂੰ ਮਿਲਾ ਕੇ ਬਣਾਇਆ ਗਿਆ ਸੀ।
1982: ਅਰਜਨਟੀਨਾ ਨੇ ਦੱਖਣੀ ਅਟਲਾਂਟਿਕ ਮਹਾਸਾਗਰ 'ਚ ਸਥਿਤ ਫਾਕਲੈਂਡ ਟਾਪੂ ਉੱਤੇ ਹਮਲਾ ਕੀਤਾ।
1986: ਅਮਰੀਕਨ ਏਵੀਏਸ਼ਨ ਕੰਪਨੀ ਦੇ ਬੋਇੰਗ ਜਹਾਜ਼ 'ਚ ਇਕ ਬੰਬ ਫਟਣ ਨਾਲ ਸੁਰਾਖ਼ ਹੋਇਆ। ਹਵਾ ਦੇ ਦਬਾਅ ਕਾਰਨ ਚਾਰ ਯਾਤਰੀ ਜਹਾਜ਼ ਤੋਂ ਡਿੱਗ ਗਏ। ਪਾਇਲਟ ਨੇ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਵਾਇਆ।
1997: ਸੁਮਿਤਾ ਸਿਨਹਾ ਨੇ ਰਿਕਾਰਡ ਬਣਾਇਆ ਜਦੋਂ 3200 ਕਿਲੋ ਵਜ਼ਨ ਵਾਲਾ ਟਰੱਕ ਉਸ ਦੇ ਉਪਰੋਂ ਲੰਘਿਆ।
2005: ਵੈਟੀਕਨ ਦੇ ਉੱਚ ਅਹੁਦੇਦਾਰਾਂ ਵਿਚੋਂ ਇਕ ਪੋਪ ਜੌਨ ਪਾਲ II ਦੀ ਮੌਤ।
2011: ਭਾਰਤ ਨੇ 1983 ਦੇ ਵਿਸ਼ਵ ਕੱਪ ਦੀ ਸ਼ਾਨਦਾਰ ਜਿੱਤ ਨੂੰ ਦੁਹਰਾਉਂਦੇ ਹੋਏ ਦੂਜੀ ਵਾਰ ਵਿਸ਼ਵ ਕੱਪ ਜਿੱਤਿਆ।
2020: ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲਿਆਂ ਦੀ ਗਿਣਤੀ 10 ਲੱਖ ਦੇ ਨੇੜੇ ਪਹੁੰਚ ਗਈ।
ਇਹ ਵੀ ਪੜ੍ਹੋ- ਦਿੱਲੀ ਦੀ 'ਰਾਜਕੁਮਾਰੀ' ਨੇ ਰਾਹੁਲ ਗਾਂਧੀ ਦੇ ਨਾਂ ਕਰ ਦਿੱਤਾ ਆਪਣਾ 4 ਮੰਜ਼ਿਲਾ ਘਰ
ਰਾਜਸਥਾਨ 'ਚ ਵਾਪਰਿਆ ਭਿਆਨਕ ਹਾਦਸਾ, 3 ਬੱਚਿਆਂ ਸਮੇਤ 5 ਦੀ ਮੌਤ
NEXT STORY