ਨਵੀਂ ਦਿੱਲੀ- ਦਿੱਲੀ ਨਗਰ ਨਿਗਮ (MCD) ਦੇ ਸਾਰੇ 250 ਵਾਰਡਾਂ ਲਈ ਅੱਜ ਵੋਟਾਂ ਪਈਆਂ। ਇਸ ਚੋਣਾਂ ’ਚ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਵਿਚਾਲੇ ਤ੍ਰਿਕੋਣਾ ਮੁਕਾਬਲਾ ਹੈ। ਕੁੱਲ 1,349 ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਨ੍ਹਾਂ ਦੀ ਕਿਸਮਤ EVM ਮਸ਼ੀਨ ’ਚ ਬੰਦ ਹੋ ਗਈ ਹੈ।
ਇਹ ਵੀ ਪੜ੍ਹੋ- MCD ਚੋਣਾਂ: CM ਕੇਜਰੀਵਾਲ ਦੀ ਅਪੀਲ- ਜੋ ਦਿੱਲੀ ਨੂੰ ਚਮਕਾਉਣਗੇ, ਉਨ੍ਹਾਂ ਨੂੰ ਵੋਟ ਪਾਓ
ਚੋਣ ਕਮਿਸ਼ਨ ਮੁਤਾਬਕ ਇਸ ਵਾਰ ਲੱਗਭਗ 50.47 ਫ਼ੀਸਦੀ ਪੋਲਿੰਗ ਹੋਈ ਹੈ। ਹਾਲਾਂਕਿ ਇਹ ਫਾਈਨਲ ਅੰਕੜਾ ਨਹੀਂ ਹੈ। ਸਾਲ 2017 ਦੀਆਂ ਪਿਛਲੀਆਂ ਨਗਰ ਨਿਗਮ ਚੋਣਾਂ ’ਚ 53 ਫ਼ੀਸਦੀ ਵੋਟਾਂ ਪਈਆਂ ਸਨ। ਰਾਜ ਚੋਣ ਕਮਿਸ਼ਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਸਾਰੇ ਵਾਰਡਾਂ ’ਤੇ ਵੋਟਿੰਗ ਸ਼ਾਂਤੀਪੂਰਨ ਹੋਈ। 250 ਵਾਰਡਾਂ ਲਈ 13,638 ਪੋਲਿੰਗ ਸਟੇਸ਼ਨ ਬਣਾਏ ਗਏ ਸਨ।
ਇਹ ਵੀ ਪੜ੍ਹੋ- ਦਿੱਲੀ ਨਗਰ ਨਿਗਮ ਚੋਣਾਂ ਲਈ ਵੋਟਿੰਗ ਸ਼ੁਰੂ, ਕੁੱਲ 1349 ਉਮੀਦਵਾਰ ਚੋਣ ਮੈਦਾਨ 'ਚ
ਚੋਣ ਕਮਿਸ਼ਨ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਮੁਤਾਬਕ MCD ਚੋਣਾਂ ’ਚ 1.45 ਕਰੋੜ ਤੋਂ ਵੱਧ ਵੋਟਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਯੋਗ ਹਨ। ਵੋਟਰਾਂ ਦੀ ਕੁੱਲ ਗਿਣਤੀ ਵੋਟਰਾਂ ਦੀ ਗਿਣਤੀ 1,45,05,358 ਹੈ, ਜਿਸ ਵਿਚ 78,93,418 ਪੁਰਸ਼, 66,10,879 ਔਰਤਾਂ ਅਤੇ 1,061 ਟਰਾਂਸਜੈਂਡਰ ਹਨ। ਵੋਟਾਂ ਦੀ ਗਿਣਤੀ 7 ਦਸੰਬਰ ਨੂੰ ਹੋਵੇਗੀ। ਫਰਵਰੀ 2020 ਦੇ ਦੰਗਿਆਂ ਮਗਰੋਂ ਰਾਜਧਾਨੀ ਦਿੱਲੀ ’ਚ ਹੋਣ ਵਾਲੀਆਂ ਇਹ ਪਹਿਲੀਆਂ ਨਗਰ ਨਿਗਮ ਚੋਣਾਂ ਹਨ। ਅਧਿਕਾਰਤ ਅੰਕੜਿਆਂ ਮੁਤਾਬਕ 100 ਅਤੇ ਉਸ ਤੋਂ ਵੱਧ ਉਮਰ ਦੇ 229 ਵੋਟਰ ਹਨ ਅਤੇ 80 ਤੋਂ ਵੱਧ ਪਰ 100 ਸਾਲ ਤੋਂ ਘੱਟ ਉਮਰ ਦੇ 2,04,301 ਵੋਟਰ ਹਨ।
ਨਵੀਂ ਵਿਆਹੀ ਲਾੜੀ ਨੇ ਬੱਚੀ ਨੂੰ ਕੀਤਾ ਅਗਵਾ, ਪੁਲਸ ਨੇ ਇੰਝ ਕੀਤਾ ਮਾਸੂਮ ਨੂੰ ਬਰਾਮਦ
NEXT STORY