ਨਵੀਂ ਦਿੱਲੀ (ਵਾਰਤਾ)- ਦਿੱਲੀ ਚੋਣ ਕਮਿਸ਼ਨਰ ਵਿਜੇ ਦੇਵ ਨੇ ਦਿੱਲੀ ਨਗਰ ਨਿਗਮ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਕਰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ 4 ਦਸੰਬਰ ਨੂੰ ਵੋਟਿੰਗ ਹੋਵੇਗੀ ਅਤੇ 7 ਦਸੰਬਰ ਨੂੰ ਚੋਣਾਂ ਦੇ ਨਤੀਜੇ ਆਉਣਗੇ। ਵਿਜੇ ਦੇਵ ਨੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਨਿਗਮ ਚੋਣਾਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਕਰਨਾ ਉਨ੍ਹਾਂ ਦੀ ਪਹਿਲ ਹੈ ਅਤੇ ਇਸ ਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੀ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ 7 ਨਵੰਬਰ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾਣਗੇ ਅਤੇ ਨਾਮਜ਼ਦਗੀ ਦੀ ਆਖ਼ਰੀ ਤਾਰੀਖ਼ 14 ਨਵੰਬਰ ਹੈ। ਨਾਮਜ਼ਦਗੀਆਂ 19 ਨਵੰਬਰ ਤੱਕ ਵਾਪਸ ਹੋਣਗੀਆਂ। ਵੋਟਿੰਗ 4 ਦਸੰਬਰ ਐਤਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 5.30 ਵਜੇ ਤੱਕ ਹੋਵੇਗੀ।
ਇਹ ਵੀ ਪੜ੍ਹੋ : ਪ੍ਰਦੂਸ਼ਣ 'ਤੇ ਦਿੱਲੀ ਸਰਕਾਰ ਦਾ ਵੱਡਾ ਫ਼ੈਸਲਾ, ਕੱਲ੍ਹ ਤੋਂ ਪ੍ਰਾਇਮਰੀ ਸਕੂਲ ਬੰਦ
ਦੱਸਣਯੋਗ ਹੈ ਕਿ ਏਕੀਕਰਨ ਤੋਂ ਬਾਅਦ ਦਿੱਲੀ ਨਗਰ ਨਿਗਮ ਦੇ 250 ਵਾਰਡਾਂ 'ਤੇ ਚੋਣਾਂ ਹੋਣਗੀਆਂ। ਇਸ ਤੋਂ ਪਹਿਲਾਂ ਦਿੱਲੀ ਨਗਰ ਨਿਗਮ ਤਿੰਨ ਹਿੱਸਿਆਂ 'ਚ ਵੰਡਿਆ ਸੀ ਅਤੇ ਕੁੱਲ 272 ਵਾਰਡ ਸਨ। ਤਾਜ਼ਾ ਹੱਦਬੰਦੀ 'ਚ ਵਾਰਡ ਦੀ ਗਿਣਤੀ ਘਟਾ ਕੇ 272 ਤੋਂ 250 ਕਰ ਦਿੱਤੀ ਗਈ ਹੈ। ਚੋਣ ਕਮਿਸ਼ਨ ਨੇ ਪਿਛਲੇ ਮਹੀਨੇ ਹੀ 250 ਵਾਰਡਾਂ ਦੀ ਲਿਸਟ ਜਾਰੀ ਕਰ ਦਿੱਤੀ ਸੀ। ਇਸ ਦੇ ਅਧੀਨ ਦਿੱਲੀ ਨਗਰ ਨਿਗਮ ਦੀਆਂ ਕੁੱਲ 250 ਸੀਟਾਂ 'ਚੋਂ 42 ਸੀਟਾਂ ਅਨੁਸੂਚਿਤ ਜਾਤੀ ਲਈ ਰਾਖਵੀਆਂ ਕੀਤੀਆਂ ਗਈਆਂ। ਉੱਥੇ ਹੀ 104 ਸੀਟਾਂ 'ਤੇ ਮਹਿਲਾ ਉਮੀਦਵਾਰ ਅਤੇ 104 'ਤੇ ਪੁਰਸ਼ ਉਮੀਦਵਾਰ ਹੋਣਗੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਪਰਾਲੀ ਸਾੜਨਾ 'ਰਾਜਨੀਤਕ ਮੁੱਦਾ' ਨਹੀਂ, ਸੂਬਿਆਂ ਨੂੰ ਇਸ 'ਤੇ ਰੋਕ ਲਈ ਕਰਨਾ ਚਾਹੀਦਾ ਕੰਮ : ਨਰੇਂਦਰ ਤੋਮਰ
NEXT STORY