ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਨੇ 4 ਦਸੰਬਰ ਨੂੰ ਹੋਣ ਵਾਲੀਆਂ ਦਿੱਲੀ ਨਗਰ ਨਿਗਮ (ਐੱਮਸੀਡੀ) ਚੋਣਾਂ ਲਈ ਸ਼ਨੀਵਾਰ ਨੂੰ 117 ਉਮੀਦਵਾਰਾਂ ਦੀ ਦੂਸਰੀ ਲਿਸਟ ਦਾ ਐਲਾਨ ਕੀਤਾ। ਪਾਰਟੀ ਨੇ ਸ਼ੁੱਕਰਵਾਰ ਨੂੰ 250 ਵਾਰਡਾਂ ਦੀਆਂ ਚੋਣਾਂ ਲਈ 134 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਸੀ। ਇਸ ਤੋਂ ਪਹਿਲਾਂ ਦਿਨ 'ਚ ਮੁੱਖ ਮੰਤਰੀ ਤੇ 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ ਨੂੰ ਚੁਣੌਤੀ ਦਿੱਤੀ ਸੀ ਕਿ ਉਹ ਲੋਕਾਂ ਨੂੰ 5 ਕੰਮ ਦੱਸਣ, ਜੋ ਪਿਛਲੇ 15 ਸਾਲਾਂ ਵਿੱਚ ਐੱਮਸੀਡੀ ਵਿੱਚ ਇਸ ਨੇ ਕੀਤੇ ਹਨ।
ਇਹ ਵੀ ਪੜ੍ਹੋ : MCD ਚੋਣਾਂ: BJP ਨੇ ਜਾਰੀ ਕੀਤੀ 232 ਉਮੀਦਵਾਰਾਂ ਦੀ ਪਹਿਲੀ ਲਿਸਟ, ਜਾਣੋ ਕਿਸ ਨੂੰ ਕਿੱਥੋਂ ਮਿਲੀ ਟਿਕਟ
ਉਨ੍ਹਾਂ ਕਿਹਾ, "ਪੰਜ ਗੱਲਾਂ ਤਾਂ ਭੁੱਲ ਜਾਓ, ਸਿਰਫ ਦੋ ਗੱਲਾਂ ਦੱਸ ਦਿਓ, ਜੋ ਉਨ੍ਹਾਂ ਨੇ ਐੱਮਸੀਡੀ ਵਿੱਚ ਕੀਤੀਆਂ ਹਨ। ਉਹ ਸਿਰਫ ਪ੍ਰੈੱਸ ਕਾਨਫਰੰਸ ਕਰਦੇ ਹਨ ਅਤੇ ਦਿਨ ਵਿੱਚ 24 ਘੰਟੇ ਅਰਵਿੰਦ ਕੇਜਰੀਵਾਲ ਨੂੰ ਅਪਸ਼ਬਦ ਕਹਿੰਦੇ ਹਨ। ਉਨ੍ਹਾਂ ਨੇ ਮੈਨੂੰ ਗੱਦਾਰ, ਅੱਤਵਾਦੀ, ਖਾਲਿਸਤਾਨੀ ਅਤੇ ਕੀ-ਕੀ ਨਹੀਂ ਕਿਹਾ। ਇਹ ਕਿਹੋ-ਜਿਹੀ ਰਾਜਨੀਤੀ ਹੈ?
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
NHRC ਦੀ ਦੋ ਟੁੱਕ : ਸੂਬਾ ਸਰਕਾਰਾਂ ਦੀ ਨਾਕਾਮੀ ਕਾਰਨ ਸੜ ਰਹੀ ਪਰਾਲੀ, ਕਿਸਾਨਾਂ 'ਤੇ ਨਾ ਮੜ੍ਹੋ ਦੋਸ਼
NEXT STORY