ਨਵੀਂ ਦਿੱਲੀ— ਭਾਰਤ 60 ਫੀਸਦੀ ਬਲਕ ਦਵਾਈ ਚੀਨ ਤੋਂ ਆਯਾਤ ਕਰਦਾ ਹੈ। ਚੀਨ ਨੇ ਹੁਣ ਇਸ ਦਾ ਆਯਾਤ ਹੌਲੀ-ਹੌਲੀ ਘਟਾਉਣਾ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ ਦੇਸ਼ 'ਚ ਦਵਾਈਆਂ ਦੀ ਕਮੀ ਹੋ ਸਕਦੀ ਹੈ। ਦੇਸ਼ ਦੇ ਮੈਡੀਕਲ ਸਟੋਰਸ 'ਤੇ ਵਿਟਾਮਿਨ-ਸੀ ਦੀਆਂ ਦਵਾਈਆਂ ਨੂੰ ਛੱਡ ਕੇ ਫਿਲਹਾਲ ਹੋਰ ਦਵਾਈਆਂ ਦੀ ਕਮੀ ਤਾਂ ਨਹੀਂ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਜਲਦੀ ਹੀ ਐਂਟੀਬਾਇਓਟਿਕ, ਸਟੇਰਾਈਡ ਅਤੇ ਹੋਰ ਦਵਾਈਆਂ ਦਾ ਸਟੋਰਾਂ 'ਤੇ ਮਿਲਣਾ ਮੁਸ਼ਕਲ ਹੋ ਸਕਦਾ ਹੈ। ਦਵਾਈਆਂ ਦੀ ਕਮੀ ਦੇ ਪਿੱਛੇ ਦਾ ਕਾਰਨ ਹੈ ਕਿ ਚੀਨ ਦੀਆਂ ਕੰਪਨੀਆਂ ਆਪਣੇ ਸੰਯੰਤਰਾਂ ਨੂੰ ਅਪਡੇਟ ਕਰ ਰਹੀ ਹੈ ਜਾਂ ਫਿਰ ਇਹ ਵਾਤਾਵਰਣ ਦੀ ਚਿੰਤਾ ਕਾਰਨ ਬੰਦ ਕੀਤੀ ਜਾ ਰਹੀ ਹੈ।
ਸਗੋਂ ਬਲਕ ਦਵਾਈਆਂ ਨੂੰ ਬਣਾਉਣ ਵਾਲੀ ਸਮੱਗਰੀ ਭਾਰਤ 'ਚ ਉਪਲਬਧ ਨਾ ਹੋਣ ਕਾਰਨ ਵੀ ਇਨ੍ਹਾਂ ਦੀ ਵਿਕਰੀ 'ਚ ਗਿਰਾਵਟ ਆਈ ਹੈ। ਮੈਡੀਕਲ ਉਦਯੋਗਾਂ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਸਥਿਤੀ 'ਚ ਸੁਧਾਰ ਨਹੀਂ ਆਇਆ ਤਾਂ ਦੇਸ਼ 'ਚ ਦਵਾਈਆਂ ਦੀ ਕਮੀ ਆ ਸਕਦੀ ਹੈ ਜੋ ਕਿ ਪ੍ਰੇਸ਼ਾਨੀ ਦਾ ਸਬਬ ਬਣ ਸਕਦਾ ਹੈ। ਮੈਡੀਕਲ ਉਦਯੋਗਾਂ ਨਾਲ ਸੰਬੰਧਤ ਕੁਝ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਬਲਕ ਦਵਾਈਆਂ ਦਾ ਸਟਾਕ ਹੋ ਰਿਹਾ ਹੈ ਅਤੇ ਇਸ ਦੀ ਵਿਕਰੀ ਸ਼ਾਇਦ ਜਲਦੀ ਬੰਦ ਕਰਨੀ ਪੈ ਜਾਵੇ।
ਭਾਰਤੀ ਦਵਾਈ ਨਿਰਮਾਤਾ ਕੰਪਨੀਆਂ ਦੇ ਸੰਗਠਨ ਆਈ.ਡੀ.ਐੱਮ.ਏ. ਦੇ ਰਾਸ਼ਟਰੀ ਪ੍ਰਧਾਨ ਦੀਪਨਾਥ ਰਾਏ ਚੌਧਰੀ ਨੇ ਕਿਹਾ ਹੈ ਕਿ ਇਸ ਸੰਬੰਧੀ ਸਰਕਾਰ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਇਹ ਰਾਸ਼ਟਰੀ ਸੁਰੱਖਿਆ ਦਾ ਸਵਾਲ ਹੈ। ਆਈ.ਡੀ.ਐੱਮ.ਏ. ਨੇ ਸਰਕਾਰ ਤੋਂ ਇਸ ਦੀ ਅਪੀਲ ਕੀਤੀ ਹੈ ਕਿ ਉਹ ਬਲਕ ਦਵਾਈ ਨਿਰਮਾਤਾ ਨੂੰ ਉਤਪਾਦ ਮਿਸ਼ਰਣ 'ਚ ਬਦਲਾਅ ਦੀ ਅਨੁਮਤੀ ਦੇਣ।
ਮਾਮਲਿਆਂ ਦੇ ਪੈਂਡਿੰਗ ਰਹਿਣ ਕਾਰਨ ਬਦਨਾਮ ਹੋ ਰਹੀ ਹੈ ਨਿਆਂ ਪਾਲਿਕਾ : ਗੋਗੋਈ
NEXT STORY