ਨਵੀਂ ਦਿੱਲੀ (ਏਜੰਸੀ)- ਸੁਪਰੀਮ ਕੋਰਟ ਨੇ ਸੋਮਵਾਰ ਨੂੰ ਇੱਕ ਸੁਸਾਇਟੀ ਵਿਰੁੱਧ ਧੋਖਾਧੜੀ ਅਤੇ ਵਿਸ਼ਵਾਸਘਾਤ ਦੇ ਮਾਮਲੇ ਵਿੱਚ ਅਦਾਕਾਰ ਸ਼੍ਰੇਅਸ ਤਲਪੜੇ ਨੂੰ ਗ੍ਰਿਫ਼ਤਾਰੀ ਤੋਂ ਰਾਹਤ ਦੇ ਦਿੱਤੀ ਹੈ। ਜਸਟਿਸ ਬੀ.ਵੀ. ਨਾਗਰਥਨਾ ਅਤੇ ਜਸਟਿਸ ਕੇ.ਵੀ. ਵਿਸ਼ਵਨਾਥਨ ਦੀ ਬੈਂਚ ਨੇ ਅਦਾਕਾਰ ਵੱਲੋਂ ਦਾਇਰ ਪਟੀਸ਼ਨ 'ਤੇ ਹਰਿਆਣਾ ਪੁਲਸ ਅਤੇ ਹੋਰਾਂ ਨੂੰ ਨੋਟਿਸ ਜਾਰੀ ਕੀਤਾ। ਹਰਿਆਣਾ ਦੇ ਸੋਨੀਪਤ ਦੇ ਨਿਵਾਸੀ ਵਿਪੁਲ ਅੰਤਿਲ ਦੀ ਸ਼ਿਕਾਇਤ 'ਤੇ ਅਦਾਕਾਰ ਅਤੇ ਬ੍ਰਾਂਡ ਅੰਬੈਸਡਰ ਤਲਪੜੇ ਅਤੇ ਆਲੋਕ ਨਾਥ ਸਮੇਤ 13 ਲੋਕਾਂ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਅੰਤਿਲ ਨੇ ਦੋਸ਼ ਲਗਾਇਆ ਕਿ ਦੋਵਾਂ ਅਦਾਕਾਰਾਂ ਨੇ 'ਹਿਊਮਨ ਵੈਲਫੇਅਰ ਕ੍ਰੈਡਿਟ ਕੋਆਪਰੇਟਿਵ ਸੋਸਾਇਟੀ ਲਿਮਟਿਡ' ਨੂੰ ਬ੍ਰਾਂਡ ਅੰਬੈਸਡਰ ਵਜੋਂ ਪ੍ਰਮੋਟ ਕੀਤਾ। ਸੋਨੀਪਤ ਦੇ ਮੂਰਥਲ ਦੇ ਵਧੀਕ ਪੁਲਸ ਕਮਿਸ਼ਨਰ ਅਜੀਤ ਸਿੰਘ ਨੇ ਕਿਹਾ ਕਿ ਸ਼ਿਕਾਇਤ ਇੱਕ ਮਾਰਕੀਟਿੰਗ ਕੰਪਨੀ ਵਿਰੁੱਧ ਕੀਤੀ ਗਈ ਸੀ ਜਿਸਦੀ ਜਾਂਚ ਕੀਤੀ ਜਾ ਰਹੀ ਹੈ।
ਦੋਵਾਂ ਅਦਾਕਾਰਾਂ ਬਾਰੇ, ਵਧੀਕ ਪੁਲਸ ਕਮਿਸ਼ਨਰ ਨੇ ਕਿਹਾ ਸੀ, "ਇਹ ਦੋਸ਼ ਲਗਾਇਆ ਹੈ ਕਿ ਉਨ੍ਹਾਂ (ਅਦਾਕਾਰਾਂ) ਦੇ ਬ੍ਰਾਂਡ ਅੰਬੈਸਡਰ ਹੋਣ ਕਾਰਨ, ਲੋਕ ਨਿਵੇਸ਼ ਲਈ ਆਕਰਸ਼ਿਤ ਹੋਏ। ਸ਼ਿਕਾਇਤ ਵਿੱਚ ਉਨ੍ਹਾਂ ਦੇ ਨਾਮ ਲਿਖਤੀ ਰੂਪ ਵਿੱਚ ਦੱਸੇ ਗਏ ਹਨ। ਇੱਕ ਐੱਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇਗੀ।" ਅੰਤਿਲ ਦੀ ਸ਼ਿਕਾਇਤ 'ਤੇ 22 ਜਨਵਰੀ ਨੂੰ ਅਪਰਾਧਿਕ ਵਿਸ਼ਵਾਸਘਾਤ ਅਤੇ ਧੋਖਾਧੜੀ ਸਮੇਤ ਹੋਰ ਦੋਸ਼ਾਂ ਵਿਚ ਭਾਰਤੀ ਦੰਡਾਵਲੀ ਦੀਆਂ ਸਬੰਧਤ ਧਾਰਾਵਾਂ ਤਹਿਤ ਇੱਕ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਇਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਸੁਸਾਇਟੀ ਨੇ "ਵਿੱਤੀ ਯੋਜਨਾਵਾਂ ਰਾਹੀਂ ਜਨਤਾ ਨਾਲ ਧੋਖਾਧੜੀ ਕਰਨ ਦਾ ਗੰਭੀਰ ਅਪਰਾਧ" ਕੀਤਾ ਹੈ। ਸ਼ਿਕਾਇਤ ਦੇ ਅਨੁਸਾਰ, ਸੁਸਾਇਟੀ ਬਹੁ-ਰਾਜੀ ਸਹਿਕਾਰੀ ਸਭਾਵਾਂ ਐਕਟ ਦੇ ਤਹਿਤ ਬਣਾਈ ਗਈ ਸੀ ਅਤੇ 16 ਸਤੰਬਰ 2016 ਤੋਂ ਹਰਿਆਣਾ ਸਮੇਤ ਕਈ ਰਾਜਾਂ ਵਿੱਚ ਇਸ ਦਾ ਸੰਚਾਲਨ ਸ਼ੁਰੂ ਹੋਇਆ।
ਇਸ ਵਿਚ ਕਿਹਾ ਗਿਆ, ਇਸਦਾ ਮੁੱਖ ਕੰਮ ਫਿਕਸਡ ਡਿਪਾਜ਼ਿਟ ਅਤੇ ਆਵਰਤੀ ਜਮ੍ਹਾਂ ਵਰਗੀਆਂ ਬੱਚਤ ਯੋਜਨਾਵਾਂ ਪ੍ਰਦਾਨ ਕਰਨਾ ਸੀ। ਇਸਨੇ ਆਪਣੇ ਆਪ ਨੂੰ ਇੱਕ ਭਰੋਸੇਮੰਦ ਅਤੇ ਸੁਰੱਖਿਅਤ ਵਿੱਤੀ ਸੰਸਥਾ ਵਜੋਂ ਪੇਸ਼ ਕੀਤਾ ਅਤੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਅਤੇ ਪ੍ਰਭਾਵਿਤ ਕਰਨ ਲਈ ਵਿਆਪਕ ਪ੍ਰਚਾਰ ਕੀਤਾ। ਇਹ ਸਕੀਮ ਬਹੁ-ਪੱਧਰੀ ਮਾਰਕੀਟਿੰਗ 'ਤੇ ਅਧਾਰਤ ਸੀ, ਜਿਸ ਕਾਰਨ ਨਿਵੇਸ਼ਕਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਨਿਵੇਸ਼ਕਾਂ ਨੂੰ ਵੱਡੇ ਮੁਨਾਫ਼ੇ ਦਾ ਵਾਅਦਾ ਕਰਕੇ, ਸੁਸਾਇਟੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਪੈਸੇ ਸੁਰੱਖਿਅਤ ਰਹਿਣਗੇ ਅਤੇ ਮਿਆਦ ਪੂਰੀ ਹੋਣ 'ਤੇ ਰਕਮ ਸਮੇਂ ਸਿਰ ਅਦਾ ਕੀਤੀ ਜਾਵੇਗੀ।
ਨਾਲ ਹੀ, ਦਾਅਵਾ ਕੀਤਾ ਕਿ ਸੁਸਾਇਟੀ ਨੇ ਪਹਿਲੇ ਕੁਝ ਸਾਲਾਂ ਲਈ ਅਜਿਹਾ ਕੀਤਾ ਵੀ। ਇਸ ਵਿੱਚ ਦੋਸ਼ ਲਗਾਇਆ ਗਿਆ ਕਿ 2023 ਵਿੱਚ ਨਿਵੇਸ਼ਕਾਂ ਨੂੰ ਮਿਆਦ ਪੂਰੀ ਹੋਣ 'ਤੇ ਰਕਮ ਦਾ ਭੁਗਤਾਨ ਰੋਕਿਆ ਜਾਣ ਲੱਗਾ ਅਤੇ "ਸੁਸਾਇਟੀ ਦੇ ਅਧਿਕਾਰੀਆਂ ਨੇ ਇਸ ਦੇਰੀ ਲਈ ਸਿਸਟਮ ਨੂੰ ਬਿਹਤਰ ਬਣਾਉਣ ਦਾ ਬਹਾਨਾ ਬਣਾਇਆ।" ਅੰਤਿਲ ਨੇ ਦਾਅਵਾ ਕੀਤਾ ਕਿ ਜਦੋਂ ਨਿਵੇਸ਼ਕਾਂ ਅਤੇ ਏਜੰਟਾਂ ਨੇ ਸੁਸਾਇਟੀ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ, ਤਾਂ ਉਨ੍ਹਾਂ ਨੂੰ ਝੂਠੇ ਭਰੋਸੇ ਦਿੱਤੇ ਗਏ। ਉਨ੍ਹਾਂ ਕਿਹਾ, "ਹੌਲੀ-ਹੌਲੀ ਸੁਸਾਇਟੀ ਦੇ ਮਾਲਕਾਂ ਨੇ ਸੰਪਰਕ ਖਤਮ ਕਰ ਦਿੱਤਾ ਅਤੇ ਨਿਵੇਸ਼ਕਾਂ ਨੂੰ ਉਨ੍ਹਾਂ ਦੀ ਮਿਹਨਤ ਦੀ ਕਮਾਈ ਵਾਪਸ ਨਹੀਂ ਮਿਲੀ।"
ਆਪ੍ਰੇਸ਼ਨ ਸਿੰਦੂਰ ਦੌਰਾਨ ਭਾਰਤ-ਪਾਕਿ ਜੰਗਬੰਦੀ 'ਤੇ ਟਰੰਪ ਦੇ ਦਾਅਵੇ ਦੇਸ਼ ਲਈ 'ਅਪਮਾਨਜਨਕ' : ਖੜਗੇ
NEXT STORY