ਮੇਰਠ— ਦੀਵਾਲੀ ਤੋਂ ਇਕ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਮੇਰਠ 'ਚ ਵਾਪਰੀ ਇਕ ਘਟਨਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਮੇਰਠ 'ਚ 3 ਸਾਲਾ ਬੱਚੀ ਉਸ ਸਮੇਂ ਬੁਰੀ ਤਰ੍ਹਾਂ ਜ਼ਖਮੀ ਹੋ ਗਈ, ਜਦੋਂ ਇਕ ਲੜਕੇ ਨੇ ਉਸ ਦੇ ਮੂੰਹ 'ਚ ਪਟਾਕਾ ਰੱਖ ਕੇ ਅੱਗ ਲਗਾ ਦਿੱਤੀ। ਪਟਾਕੇ ਕਾਰਨ ਹੋਏ ਧਮਾਕੇ 'ਚ ਬੱਚੀ ਦਾ ਮੂੰਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਬੱਚੀ ਨੂੰ ਤੁਰੰਤ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਫਿਲਹਾਲ ਦੋਸ਼ੀ ਨੌਜਵਾਨ ਫਰਾਰ ਹੈ।

ਇਹ ਘਟਨਾ ਮੰਗਲਵਾਰ ਨੂੰ ਮਿਲਕ ਪਿੰਡ 'ਚ ਵਾਪਰੀ। ਪੁਲਸ ਨੇ ਬੱਚੀ ਦੇ ਪਿਤਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ 'ਤੇ ਆਧਾਰ 'ਤੇ ਦੋਸ਼ੀ ਦੀ ਭਾਲ 'ਚ ਲੱਗ ਗਈ ਹੈ। ਬੱਚੀ ਦੇ ਪਿਤਾ ਨੇ ਆਪਣੀ ਸ਼ਿਕਾਇਤ 'ਚ ਸਥਾਨਕ ਨੌਜਵਾਨ ਹਰਪਾਲ ਦਾ ਨਾਂ ਲਿਆ ਹੈ। ਉਥੇ ਹੀ ਡਾਕਟਰਾਂ ਨੇ ਦੱਸਿਆ ਕਿ ਪਟਾਕੇ ਕਾਰਨ ਹੋਏ ਧਮਾਕੇ 'ਚ ਬੱਚੀ ਦਾ ਮੂੰਹ ਬੁਰੀ ਤਰ੍ਹਾਂ ਫੱਟ ਗਿਆ ਤੇ ਉਨ੍ਹਾਂ ਨੂੰ 50 ਟਾਂਕੇ ਲਗਾਉਣੇ ਪਏ। ਪਟਾਕੇ ਕਾਰਨ ਬੱਚੀ ਦੇ ਗਲੇ 'ਚ ਇਨਫੈਕਸ਼ਨ ਹੋ ਗਿਆ ਹੈ ਤੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਮੱਧ ਪ੍ਰਦੇਸ਼: ਕਾਂਗਰਸ ਨੇ ਜਾਰੀ ਕੀਤੀ 29 ਉਮੀਦਵਾਰਾਂ ਦੀ ਚੌਥੀ ਲਿਸਟ
NEXT STORY