ਮਾਸਕੋ/ਨਵੀਂ ਦਿੱਲੀ (ਬਿਊਰੋ)— ਪੀ. ਐੱਮ. ਨਰਿੰਦਰ ਮੋਦੀ ਸੋਮਵਾਰ (21 ਮਈ) ਤੋਂ ਰੂਸ ਦੀ ਯਾਤਰਾ 'ਤੇ ਜਾ ਰਹੇ ਹਨ। ਹਾਲਾਂਕਿ ਇਹ ਉਨ੍ਹਾਂ ਦੀ ਪਹਿਲੀ ਰੂਸ ਯਾਤਰਾ ਨਹੀਂ ਹੈ ਪਰ ਇਹ ਬਾਕੀ ਯਾਤਰਾਵਾਂ ਨਾਲੋਂ ਕਾਫੀ ਵੱਖ ਹੈ। ਰੂਸ ਵਿਚ ਭਾਰਤ ਦੇ ਰਾਜਦੂਤ ਪੰਕਜ ਸਾਰਨ ਨੇ ਦੱਸਿਆ ਕਿ ਦੁਬਾਰਾ ਰਾਸ਼ਟਰਪਤੀ ਚੁਣੇ ਜਾਣ ਦੇ ਬਾਅਦ ਸਿਰਫ 2 ਹਫਤਿਆਂ ਦੇ ਅੰਦਰ ਵਲਾਦਿਮੀਰ ਪੁਤਿਨ ਨੇ ਕਈ ਦੇਸ਼ਾਂ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ ਹੈ। ਹੁਣ ਪੁਤਿਨ ਨੇ ਖੁਦ ਪੀ. ਐੱਮ. ਮੋਦੀ ਨੂੰ ਸੱਦਾ ਦਿੱਤਾ ਹੈ।
ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਚਰਚਾ
ਪੰਕਜ ਮੁਤਾਬਕ ਦੋਹਾਂ ਨੇਤਾਵਾਂ ਵਿਚਕਾਰ ਵੱਖ-ਵੱਖ ਮੁੱਦਿਆਂ 'ਤੇ ਗੱਲਬਾਤ ਆਪਸੀ ਭਾਈਚਾਰੇ ਨੂੰ ਵਧਾਵਾ ਦੇਵੇਗੀ। ਮੋਦੀ ਅਤੇ ਪੁਤਿਨ ਮਿਲ ਕੇ ਇਸ ਗੱਲ 'ਤੇ ਚਰਚਾ ਕਰਨਗੇ ਕਿ ਕਿਵੇਂ ਦੋਵੇਂ ਦੇਸ਼ ਇਕ-ਦੂਜੇ ਦੀ ਅਰਥ ਵਿਵਸਥਾ ਵਿਚ ਸਹਿਯੋਗੀ ਬਣ ਸਕਦੇ ਹਨ ਅਤੇ ਅੰਤਰ ਰਾਸ਼ਟਰੀ ਖੇਤਰ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਸ ਦੇ ਇਲਾਵਾ ਪਰਮਾਣੂ ਸਹਿਯੋਗ ਨੂੰ ਲੈ ਕੇ ਵੀ ਦੋਹਾਂ ਨੇਤਾਵਾਂ ਵਿਚਕਾਰ ਗੱਲਬਾਤ ਹੋਣ ਦੀ ਸੰਭਾਵਨਾ ਹੈ। ਪਰਮਾਣੂ ਖੇਤਰ ਵਿਚ ਸਹਿਯੋਗ ਵੀ ਭਾਰਤ-ਰੂਸ ਦੇ ਸੰਬੰਧਾਂ ਨੂੰ ਹੋਰ ਵਧਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਬੰਗਲਾਦੇਸ਼ ਸਰਕਾਰ ਰੂਪੜ ਵਿਚ ਪਰਮਾਣੂ ਪਲਾਂਟ ਲਗਾ ਰਹੀ ਹੈ। ਸਾਡੀ ਕੋਸ਼ਿਸ਼ ਹੈ ਕਿ ਇੱਥੇ ਭਾਰਤ ਅਤੇ ਰੂਸ ਦੇ ਪਰਮਾਣੂ ਮਾਹਰ ਇੱਕਠੇ ਲਿਆਏ ਜਾ ਸਕਣ।
ਇੰਝ ਹੋਵੇਗਾ ਮੋਦੀ ਦਾ ਸਵਾਗਤ
ਪੀ. ਐੱਮ. ਮੋਦੀ ਦਾ ਸਵਾਗਤ ਸੋਚਿ ਹਵਾਈ ਅੱਡੇ 'ਤੇ ਰੂਸ ਦੇ ਉੱਚ ਅਧਿਕਾਰੀ ਕਰਨਗੇ। ਇਸ ਮਗਰੋਂ ਉਹ ਪੁਤਿਨ ਦੇ ਰਿਜੌਰਟ ਜਾਣਗੇ। ਪੰਕਜ ਨੇ ਦੱਸਿਆ ਕਿ ਇਸ ਸਾਲ ਦੇ ਅਖੀਰ ਤੱਕ ਪੁਤਿਨ ਵੀ ਭਾਰਤ ਦਾ ਦੌਰਾ ਕਰਨਗੇ। ਇਸ ਸਾਲ ਪੁਤਿਨ ਅਤੇ ਮੋਦੀ ਵਿਚਕਾਰ ਇਹ ਪਹਿਲੀ ਬੈਠਕ ਹੋਵੇਗੀ। ਹਾਲਾਂਕਿ ਦੋਹਾਂ ਵਿਚਕਾਰ ਕਈ ਵਾਰੀ ਫੋਨ 'ਤੇ ਗੱਲਬਾਤ ਹੋਈ ਹੈ।
ਓਨਟਾਰੀਓ 'ਚ ਦਰੱਖਤ ਨਾਲ ਟਕਰਾਈ ਗੱਡੀ , 5 ਵਿਅਕਤੀ ਜ਼ਖਮੀ
NEXT STORY