ਪਿਥੌਰਾਗੜ੍ਹ- ਬਾਗੇਸ਼ਵਰ 'ਚ ਜਾਰੀ ਉਤਰਾਇਣੀ ਮੇਲੇ 'ਚ ਲਗਾਈ ਗਈ ਖਾਣ-ਪੀਣ ਦੀ ਇਕ ਦੁਕਾਨ 'ਚ ਰੋਟੀ ਬਣਾਉਂਦੇ ਸਮੇਂ ਉਸ 'ਤੇ ਥੁੱਕਣ ਦੇ ਦੋਸ਼ 'ਚ ਪੁਲਸ ਨੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਾਗੇਸ਼ਵਰ ਦੇ ਪੁਲਸ ਸੁਪਰਡੈਂਟ ਚੰਦਰਸ਼ੇਖਰ ਘੋਡਕੇ ਨੇ ਐਤਵਾਰ ਨੂੰ ਦੱਸਿਆ ਕਿ ਨੁਮਾਇਸ਼ ਖੇਤ ਮੈਦਾਨ 'ਤੇ ਲੱਗੇ ਮੈਦਾਨ 'ਚ ਇਕ ਦੁਕਾਨ 'ਤੇ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਉਨ੍ਹਾਂ ਨੇ ਕਿਹਾ,''ਬਾਗੇਸ਼ਵਰ 'ਚ ਉਤਰਾਇਣੀ ਮੇਲੇ 'ਚ ਇਸ਼ਨਾਨ ਕਰਨ ਆਏ ਸ਼ਰਧਾਲੂਆਂ ਨੂੰ ਪਰੋਸੀਆਂ ਜਾ ਰਹੀਆਂ ਰੋਟੀਆਂ 'ਤੇ 2 ਨੌਜਵਾਨਾਂ ਵਲੋਂ ਥੁੱਕੇ ਜਾਣ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਆਉਣ ਤੋਂ ਬਾਅਦ ਉਸ ਦੀ ਪੁਸ਼ਟੀ ਕੀਤੀ ਗਈ। ਦੋਸ਼ੀਆਂ ਆਮਿਰ (30) ਅਤੇ ਫਿਰਾਸਤ (25) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।''
ਬਾਗੇਸ਼ਵਰ ਦੇ ਜ਼ਿਲ੍ਹਾ ਅਧਿਕਾਰੀ ਆਸ਼ੀਸ਼ ਭਟਗਾਈ ਨੇ ਦੱਸਿਆ ਕਿ ਘਟਨਾ 17 ਜਨਵਰੀ ਨੂੰ ਹੋਈ। ਉਨ੍ਹਾਂ ਕਿਹਾ,''ਜ਼ਿਲ੍ਹੇ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਵਿਗਾੜਣ ਦੇ ਸ਼ੱਕ ਨੂੰ ਦੇਖਦੇ ਹੋਏ ਅਸੀਂ ਤੁਰੰਤ ਕਦਮ ਚੁੱਕੇ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।'' ਪੁਲਸ ਸੁਪਰਡੈਂਟ ਨੇ ਦੱਸਿਆ ਕਿ ਸੰਬੰਧਤ ਦੁਕਾਨ ਬੰਦ ਕਰਵਾ ਦਿੱਤੀ ਗਈ ਹੈ। ਘੋਡਕੇ ਨੇ ਕਿਹਾ ਕਿ ਗ੍ਰਿਫ਼ਤਾਰ ਨੌਜਵਾਨਾਂ ਨੂੰ ਅਲਮੋੜਾ ਜੇਲ੍ਹ ਭੇਜ ਦਿੱਤਾ ਗਿਆ ਹੈ। ਬਾਗੇਸ਼ਵਰ ਦੇ ਫੂਡ ਸੁਰੱਖਿਆ ਅਧਿਕਾਰੀ ਲਲਿਤ ਮੋਹਨ ਪਾਂਡੇ ਨੇ ਕਿਹਾ ਕਿ ਫੂਡ ਸੁਰੱਖਿਆ ਐਕਟ ਦੀਆਂ ਧਾਰਾਵਾਂ ਦੇ ਅਧੀਨ ਵੀ ਦੋਵੇਂ ਨੌਜਵਾਨਾਂ ਖ਼ਿਲਾਫ਼ ਸੋਮਵਾਰ ਨੂੰ ਐੱਫ.ਆਈ.ਆਰ. ਦਰਜ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖਿਡਾਰਨ ਮਨੂ ਭਾਕਰ ਨੂੰ ਵੱਡਾ ਸਦਮਾ, ਭਿਆਨਕ ਸੜਕ ਹਾਦਸੇ 'ਚ ਨਾਨੀ- ਮਾਮੇ ਦੀ ਮੌਤ
NEXT STORY