ਜੰਮੂ— ਭਾਰਤੀ ਹਵਾਈ ਫੌਜ ਆਪਣੇ 5 ਅਧਿਕਾਰੀਆਂ ਵਿਰੁੱਧ ਕਾਰਵਾਈ ਕਰੇਗੀ। ਇਹ ਅਧਿਕਾਰੀ 27 ਫਰਵਰੀ ਨੂੰ ਸ਼੍ਰੀਨਗਰ 'ਚ ਆਪਣੇ ਹੀ ਹੈਲੀਕਾਪਟਰ 'ਤੇ ਫਾਇਰਿੰਗ ਕਰਨ ਦੇ ਮਾਮਲੇ 'ਚ ਦੋਸ਼ੀ ਪਾਏ ਗਏ ਹਨ। ਇਹ ਘਟਨਾ ਉਸ ਸਮੇਂ ਹੋਈ ਸੀ, ਜਦੋਂ ਬਾਲਾਕੋਟ ਏਅਰਸਟ੍ਰਾਈਕ ਤੋਂ ਬਾਅਦ ਪਾਕਿਸਤਾਨੀ ਲੜਾਕੂ ਜਹਾਜ਼ ਭਾਰਤ 'ਚ ਆ ਗਏ ਸਨ। ਇਸ ਦੌਰਾਨ ਪੱਛਮੀ ਹਵਾਈ ਕਮਾਨ ਮੁਖੀ ਏਅਰ ਮਾਰਸ਼ਲ ਹਰੀ ਕੁਮਾਰ ਆਪਰੇਸ਼ਨ ਦੀ ਅਗਵਾਈ ਕਰ ਰਹੇ ਸਨ।
5 ਅਧਿਕਾਰੀ ਦੋਸ਼ੀ ਕਰਾਰ
ਸਰਕਾਰੀ ਸੂਤਰਾਂ ਨੇ ਦੱਸਿਆ ਕਿ 5 ਅਧਿਕਾਰੀਆਂ ਨੂੰ ਜਾਂਚ 'ਚ ਦੋਸ਼ੀ ਪਾਇਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਲਈ ਰਿਪੋਰਟ ਹਵਾਈ ਫੌਜ ਹੈੱਡ ਕੁਆਰਟਰ ਨੂੰ ਭੇਜ ਦਿੱਤੀ ਗਈ ਹੈ। ਦੋਸ਼ੀ ਪਾਏ ਅਧਿਕਾਰੀਆਂ 'ਚ ਇਕ ਗਰੁੱਪ ਕੈਪਟਨ, 2 ਵਿੰਗ ਕਮਾਂਡਰ ਅਤੇ 2 ਫਲਾਈਟ ਲੈਫਟੀਨੈਂਟ ਸ਼ਾਮਲ ਹਨ। 27 ਫਰਵਰੀ ਦੀ ਘਟਨਾ ਹੋਣ ਦੇ ਤੁਰੰਤ ਬਾਅਦ ਫੌਜ ਨੇ ਜਾਂਚ ਸ਼ੁਰੂ ਕੀਤੀ ਸੀ ਅਤੇ ਮ੍ਰਿਤ ਕਰਮਾਚਰੀਆਂ ਦੇ ਪਰਿਵਾਰ ਵਾਲਿਆਂ ਨੂੰ ਭਰੋਸਾ ਦਿੱਤਾ ਸੀ ਕਿ ਸਾਰੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ।
27 ਫਰਵਰੀ ਨੂੰ ਹੋਇਆ ਸੀ ਜਹਾਜ਼ ਕ੍ਰੈਸ਼
ਜ਼ਿਕਰਯੋਗਹ ਹੈ ਕਿ ਜੰਮੂ-ਕਸ਼ਮੀਰ ਦੇ ਬੜਗਾਮ ਤੋਂ 7 ਕਿਲੋਮੀਟਰ ਦੂਰ ਗਾਰੇਂਦ ਪਿੰਡ 'ਚ 27 ਫਰਵਰੀ ਨੂੰ ਇਕ ਚਾਪਰ ਐੱਮ.ਆਈ.-17ਵੀ5 ਕ੍ਰੈਸ਼ ਹੋ ਗਿਆ ਸੀ। ਚਾਪਰ ਖੇਤ 'ਚ ਜਾ ਕੇ ਡਿੱਗਿਆ ਅਤੇ ਇਸ 'ਚ ਅੱਗ ਲੱਗ ਗਈ। ਉਸ ਸਮੇਂ ਹਾਦਸੇ ਦਾ ਕਾਰਨ ਸਾਫ਼ ਨਹੀਂ ਹੋ ਸਕਿਆ ਸੀ। ਹਾਦਸੇ 'ਚ 2 ਪਾਇਲਟ ਸ਼ਹੀਦ ਹੋ ਗਏ ਸਨ। ਇਸ ਚਾਪਰ ਨੇ ਸ਼੍ਰੀਨਗਰ ਏਅਰਬੇਸ ਤੋਂ ਉਡਾਣ ਭਰੀ ਸੀ। ਦੱਸਿਆ ਗਿਆ ਸੀ ਕਿ ਕਸ਼ਮੀਰ 'ਚ ਚਾਪਰ ਪੈਟਰੋਲਿੰਗ 'ਤੇ ਸੀ, ਉਦੋਂ ਕ੍ਰੈਸ਼ ਹੋ ਗਿਆ।
ਬਹਿਰੀਨ 'ਚ ਮੋਦੀ ਕਰਨਗੇ 200 ਸਾਲ ਪੁਰਾਣੇ ਮੰਦਰ ਦੇ ਪ੍ਰਾਜੈਕਟ ਦੀ ਸ਼ੁਰੂਆਤ
NEXT STORY