ਮੱਧ ਪ੍ਰਦੇਸ਼—ਦੇਸ਼ ਭਰ 'ਚ ਖਾਸ ਪਛਾਣ ਨੰਬਰ ਅਧਾਰ ਨੂੰ ਲੈ ਕੇ ਬਹਿਸ ਜਾਰੀ ਹੈ। ਇਸ ਵਿਚਾਲੇ ਕੇਂਦਰ ਸਰਕਾਰ ਹੁਣ ਦੁਧਾਰੂ ਗਾਵਾਂ-ਮੱੱਝਾਂ ਲਈ ਵੀ ਖਾਸ ਪਛਾਣ ਲਈ 12 ਅੰਕਾਂ ਦਾ ਆਧਾਰ ਜਾਰੀ ਕਰ ਰਹੀ ਹੈ। ਇਸ ਦੇ ਇਸਤੇਮਾਲ ਨਾਲ ਦੁਧਾਰੂ ਗਾਵਾਂ ਅਤੇ ਮੱਝਾਂ ਦੀ ਪਛਾਣ ਅਤੇ ਦੁੱਧ ਉਤਪਾਦ ਨੂੰ ਵਧਾਵਾ ਦੇਣ ਦੀ ਯੋਜਨਾ ਹੈ।
ਇਸ ਸੰਬੰਧ 'ਚ 9 ਕਰੋੜ ਦੁਧਾਰੂ ਪਸ਼ੂਆਂ ਦੀ ਪਛਾਣ ਕਰਨ ਲਈ 148 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਨੇ ਸੋਮਵਾਰ ਨੂੰ ਲੋਕਸਭਾ 'ਚ ਇਹ ਜਾਣਕਾਰੀ ਦਿੱਤੀ। ਹਿਨਾ ਗਵਿਤ ਅਤੇ ਪੀ. ਆਰ. ਸੁੰਦਰਮ ਦੇ ਪ੍ਰਸ਼ਨ ਦੇ ਲਿਖਤ ਉੱਤਰ 'ਚ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਇਸ ਨਾਲ ਪਸ਼ੂਆਂ ਦੇ ਵਿਗਿਆਨਕ ਪ੍ਰਜਨਣ, ਰੋਗਾਂ ਦੇ ਫੈਲਣ 'ਤੇ ਕੰਟਰੋਲ ਅਤੇ ਦੁੱਧ ਉਤਪਾਦ ਦੇ ਕਾਰੋਬਾਰ 'ਚ ਵਾਧਾ ਪ੍ਰਾਪਤ ਕੀਤਾ ਜਾਵੇਗਾ।
ਰਾਧਾ ਮੋਹਨ ਸਿੰਘ ਨੇ ਦੱਸਿਆ ਕਿ ਰਾਸ਼ਟਰੀ ਪਸ਼ੂ ਉਤਪਾਦਨ ਮਿਸ਼ਨ ਦੇ 'ਪਸ਼ੂ ਸੰਜੀਵਨੀ' ਹਿੱਸੇ ਅਧੀਨ ਇਸ ਨੂੰ ਲਾਗੂ ਕੀਤਾ ਜਾ ਰਿਹਾ ਹੈ। ਮੋਹਨ ਸਿੰਘ ਨੇ ਕਿਹਾ ਕਿ ਇਸ ਦੀ ਤਕਨੀਕ ਦੇ ਲਿਹਾਜ ਨਾਲ ਰਾਸ਼ਟਰੀ ਡੈਅਰੀ ਵਿਕਾਸ ਬੋਰਡ ਪਹਿਲਾਂ ਹੀ ਪਸ਼ੂ ਸਿਹਤ ਅਤੇ ਉਤਪਾਦਨ ਸੰਬੰਧੀ ਸੂਚਨਾ ਨੈੱਟਵਰਕ (ਆਈ. ਐੱਨ. ਏ. ਪੀ. ਐੱਚ.) ਵਿਕਸਿਤ ਕਰ ਚੁਕਿਆ ਹੈ। ਜਿਸ ਨੂੰ 12 ਅੰਕਾਂ ਦੇ ਖਾਸ ਪਛਾਣ ਵਾਲੇ ਵਿਲੱਖਣ ਟੈਗ ਦਾ ਪ੍ਰਯੋਗ ਕਰਕੇ ਪਸ਼ੂ ਪਛਾਣ ਸੰਬੰਧੀ ਡਾਟਾ ਅਪਲੋਡ ਕਰਨ ਲਈ ਰਾਸ਼ਟਰੀ ਡਾਟਾਬੇਸ ਦੇ ਰੂਪ 'ਚ ਇਸਤੇਮਾਲ ਕੀਤਾ ਜਾ ਰਿਹਾ ਹੈ।
ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਟੈਂਡਰ ਦੇ ਆਧਾਰ 'ਤੇ ਇਸ ਪੋਲੀਓਰੀਥੇਨ ਟੈਗ ਦੀ ਕੀਮਤ 8 ਤੋਂ 12 ਰੁਪਏ ਪ੍ਰਤੀ ਟੈਗ ਹੈ। ਉਨ੍ਹਾਂ ਕਿਹਾ ਕਿ 9 ਕਰੋੜ ਪਸ਼ੂਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਅਨੁਕੂਲ ਸਿਹਤ ਪੱਤਰ (ਸਿਹਤ ਕਾਰਡ) ਜਾਰੀ ਕਰਨ ਲਈ ਪਸ਼ੂ ਸੰਜੀਵਨੀ ਹਿੱਸੇ ਅਧੀਨ 148 ਕਰੋੜ ਰੁਪਏ ਦਿੱਤੇ ਗਏ ਹਨ। ਇਸ ਹਿੱਸੇ ਦੇ ਲਾਗੂ ਕਰਨ ਲਈ ਰਾਜਾਂ ਨੂੰ ਕੇਂਦਰੀ ਹਿੱਸੇ ਦੇ ਰੂਪ 'ਚ 75 ਕਰੋੜ ਰੁਪਏ ਦੀ ਰਾਸ਼ੀ ਪਹਿਲਾਂ ਹੀ ਜਾਰੀ ਕੀਤੀ ਜਾ ਚੁਕੀ ਹੈ।
ਸੋਨੀਆ ਗਾਂਧੀ ਦੇ ਘਰ ਡਿਨਰ ਪਾਰਟੀ ਸ਼ੁਰੂ, ਪਹੁੰਚੇ ਕਈ ਦਲਾਂ ਦੇ ਆਗੂ
NEXT STORY