Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAR 14, 2026

    7:20:32 AM

  • body of 9th class student found in jalandhar heights

    ਜਲੰਧਰ ਹਾਈਟਸ 'ਚ ਮਿਲੀ 9ਵੀਂ ਦੀ ਵਿਦਿਆਰਥਣ ਦੀ...

  • bricks become expensive due to rise in coal prices

    ਕੋਲੇ ਦੀਆਂ ਕੀਮਤਾਂ ’ਚ ਉਛਾਲ ਕਾਰਨ ਇੱਟਾਂ...

  • 2 indians killed in attack in oman

    ਓਮਾਨ 'ਚ ਹੋਏ ਹਮਲੇ 'ਚ 2 ਭਾਰਤੀਆਂ ਦੀ ਮੌਤ, ਕਈ...

  • partap singh bajwa

    ਹਾਈਕੋਰਟ ਦਾ ਫੈਸਲਾ ਮੁਲਾਜ਼ਮਾਂ ਦੀ ਵੱਡੀ ਜਿੱਤ, ਮਾਨ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਗੁਰਮਤਿ ਦਾਰਸ਼ਨਿਕਤਾ ਦਾ ਆਧਾਰ ਸਿੱਖ ਦਾ ਦੇਵਤਾ ਬਣਨ ਵੱਲ ਸਫ਼ਰ ਹੈ

BLOG News Punjabi(ਬਲਾਗ)

ਗੁਰਮਤਿ ਦਾਰਸ਼ਨਿਕਤਾ ਦਾ ਆਧਾਰ ਸਿੱਖ ਦਾ ਦੇਵਤਾ ਬਣਨ ਵੱਲ ਸਫ਼ਰ ਹੈ

  • Edited By Rakesh,
  • Updated: 08 Feb, 2026 01:14 PM
Blog
the basis of gurmat philosophy
  • Share
    • Facebook
    • Tumblr
    • Linkedin
    • Twitter
  • Comment

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ਅਰਥਾਤ ​ਸੱਚ ਬੋਲਣਾ, ਸੱਚ ਸੁਣਨਾ, ਸੱਚ ਨੂੰ ਮੰਨਣਾ ਤੇ ਸੱਚ ਦੇ ਰਾਹ ’ਤੇ ਚੱਲਣਾ ਸਿੱਖ ਧਰਮ ਦਾ ਮੁਢਲਾ ਨਿਯਮ ਹੈ। ਰੱਬ ਨਾਲ ਇਕਮਿਕ ਹੋਣ ਦੀ ਵਿਧੀ ਹੈ, ਗੁਰੂ ਦੇ ਰਾਹ ਵੱਲ ਤੁਰਨਾ। ਸਿੱਖੀ ਕਿਸੇ ਨਵੀਂ ਮਜ਼੍ਹਬੀ ਰਸਮ ਜਾਂ ਪੂਜਾ-ਪੱਧਤੀ ਦਾ ਨਾਮ ਨਹੀਂ ਹੈ। ਇਹ ਇਕ ਮਨੁੱਖੀ ਕ੍ਰਾਂਤੀ, ਇਕ ਨੈਤਿਕ ਵਿਕਾਸ ਸੀ—ਡਰ, ਵੈਰ, ਜਾਤ-ਪਾਤ, ਝੂਠ ਅਤੇ ਜ਼ੁਲਮ ਆਧਾਰਿਤ ਸਮਾਜ ਦੀ ਵੰਡ ਦੇ ਖ਼ਿਲਾਫ਼। ਗੁਰੂ ਨਾਨਕ ਦੇਵ ਜੀ ਦੀ ਮਨੁੱਖਤਾ ਨੂੰ ਸਭ ਤੋਂ ਵੱਡੀ ਦੇਣ ਕੋਈ ਧਾਰਮਿਕ ਸੰਸਥਾ ਨਹੀਂ, ਸਗੋਂ ਸਾਧਾਰਨ ਮਨੁੱਖ ਨੂੰ ਦੇਵਤਾ ਬਣਾਉਣ ਦੀ ਪ੍ਰਕਿਰਿਆ ਸੀ।

​ਗੁਰੂ ਨਾਨਕ ਦੇਵ ਜੀ ਨੇ ਬ੍ਰਹਮ ਨੂੰ ਦੂਰ ਅਕਾਸ਼ਾਂ ਵਿਚ ਵੱਸਦਾ ਹੋਇਆ ਨਹੀਂ ਦੱਸਿਆ। ਉਨ੍ਹਾਂ ਲਈ ਬ੍ਰਹਮ ‘ਇਕ ਓਂਕਾਰ ਹੈ—ਨਿਰਭਉ, ਨਿਰਵੈਰ, ਜੋ ਹਰ ਮਨੁੱਖ ਦੇ ਅੰਦਰ ਵੱਸਦਾ ਹੈ। ਬ੍ਰਹਮ ਨੂੰ ਲੱਭਣ ਲਈ ਅੰਦਰ ਝਾਕਣਾ ਪੈਂਦਾ ਹੈ ਅਤੇ ਦੂਜੇ ਮਨੁੱਖ ਵਿਚ ਵੀ ਉਸੇ ਜੋਤ ਨੂੰ ਦੇਖਣਾ ਪੈਂਦਾ ਹੈ। ਇਹ ਵਿਚਾਰ ਉਸ ਸਮੇਂ ਦੇ ਹਿੰਸਕ ਅਤੇ ਅਸਮਾਨਤਾਵਾਂ ਨਾਲ ਭਰੇ ਸਮਾਜ ਲਈ ਕ੍ਰਾਂਤੀਕਾਰੀ ਅਤੇ ਨਵੇਂ ਸਨ।

ਸੱਚ ਸਭ ਬਿਮਾਰੀਆਂ ਤੇ ਸਮੱਸਿਆਵਾਂ ਦਾ ਇਲਾਜ ਵੀ ਹੈ। ਅੱਜ ਦੇ ਸਿੱਖ ਸਮਾਜ ਦੀਆਂ ਸਮੱਸਿਆਵਾਂ ਦਾ ਹੱਲ ਵੀ ਸੱਚ ਨੂੰ ਸਮਰਪਣ, ਵਿਚਾਰ ਕਰਨ, ਨੀਤੀ ਘੜਨ ਤੇ ਉਸ ’ਤੇ ਚੱਲਣ ਵਿਚ ਹੈ। ​ਸਿੱਖੀ ਅਸਲ ਵਿਚ ਮਨੁੱਖ ਤੋਂ ਫ਼ਰਿਸ਼ਤਾ ਬਣਨ ਦੀ ਯਾਤਰਾ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਕਿਵੇਂ ਸੰਸਾਰ ਇਸ ਰਾਹ ਤੋਂ ਭਟਕਦਾ ਆਇਆ ਹੈ।

​ਸਿੱਖ ਇਤਿਹਾਸ ਦਾ ਸਭ ਤੋਂ ਪ੍ਰਭਾਵਸ਼ਾਲੀ ਪੱਖ ਉਹ ਹੈ, ਜਿੱਥੇ ਭਿਆਨਕ ਅਪਰਾਧੀ ਵੀ ਗੁਰੂ ਨਾਨਕ ਦੀ ਸੰਗਤ ਨਾਲ ਬਦਲ ਗਏ। ਸੱਜਣ ਠੱਗ, ਜੋ ਯਾਤਰੀਆਂ ਨੂੰ ਠੱਗ ਕੇ ਮਾਰਦਾ ਸੀ; ਭੂਮੀਆ ਚੋਰ, ਜੋ ਡਾਕਿਆਂ ਲਈ ਮਸ਼ਹੂਰ ਸੀ; ਕੋਡਾ ਰਾਖਸ਼ਸ, ਜੋ ਮਨੁੱਖਾਂ ਨੂੰ ਖਾਣ ਵਾਲਾ ਦਰਿੰਦਾ ਸਮਝਿਆ ਜਾਂਦਾ ਸੀ। ਉਨ੍ਹਾਂ ਨੇ ਗੁਰ ਉਪਦੇਸ਼ ਕਾਰਣ ਆਪਣੇ ਆਪ ਨੂੰ ਭਟਕਿਆ ਹੋਇਆ ਮਨੁੱਖ ਦੇਖਿਆ। ਇਹੀ ਪਲ ਉਨ੍ਹਾਂ ਦੇ ਅੰਦਰ ਪਸ਼ਚਾਤਾਪ, ਨਿਮਰਤਾ ਅਤੇ ਨਵਾਂ ਜਨਮ ਲੈ ਕੇ ਆਇਆ। ਇਹ ਲੋਕ ਸੇਵਕ ਬਣ ਗਏ, ਰਾਹਗੀਰਾਂ ਦੇ ਰਖਵਾਲੇ ਅਤੇ ਇਤਿਹਾਸਕ ਪਾਤਰ ਬਣੇ। ਇਹ ਸੂਚੀ ਬਹੁਤ ਲੰਬੀ ਹੈ। ਇਹੀ ਸੀ ਸਿੱਖੀ ਦੀ ਵਿਧੀ—“ਸਜ਼ਾ ਨਹੀਂ, ਸੁਧਾਰ”।

​ਇਹ ਦੇਵਤੇ ਸੰਸਾਰ ਤੋਂ ਵੱਖ ਨਹੀਂ ਹੋਏ, ਸਿੱਖੀ ਕਦੇ ਵੀ ਸੰਨਿਆਸ ਨਹੀਂ ਸੀ। ਗੁਰੂ ਹਰਿਗੋਬਿੰਦ ਸਾਹਿਬ ਦੇ ਮੀਰੀ-ਪੀਰੀ ਦੇ ਸਿਧਾਂਤ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਖ਼ਾਲਸਾ ਸਾਜਨਾ ਤੱਕ, ਸਿੱਖੀ ਨੇ ਸੰਤ-ਸਿਪਾਹੀ ਤਿਆਰ ਕੀਤੇ ਜੋ ਅਕਾਲ ਪੁਰਖ ਦੀ ਫ਼ੌਜ ਦੇ ਸਿਪਾਹੀ ਬਣ ਮਨੁੱਖੀ ਹੱਕਾਂ ਦੇ ਅਲੰਬਰਦਾਰ ਬਣੇ। ​ਇਹ ਅਕਾਲ ਪੁਰਖ ਦੇ ਸਿਪਾਹੀ ਆਤਮਿਕ ਤੌਰ ’ਤੇ ਉੱਚੇ, ਨੈਤਿਕ ਤੌਰ ’ਤੇ ਦ੍ਰਿੜ੍ਹ, ਸਮਾਜਿਕ ਤੌਰ ’ਤੇ ਜ਼ਿੰਮੇਵਾਰ ਅਤੇ ਜ਼ੁਲਮ ਦੇ ਖ਼ਿਲਾਫ਼ ਖੜ੍ਹੇ ਹੋਏ। ਇਨ੍ਹਾਂ ਫ਼ਰਿਸ਼ਤਿਆਂ ਨੇ ਹੀ ਭਾਰਤ ਦੀ ਕਿਸਮਤ ਬਦਲੀ ਤੇ ਰਾਜਸੀ ਗੁਲਾਮੀ ਦਾ ਅੰਤ ਕੀਤਾ ਸੀ। ਮੁਗਲ ਹਕੂਮਤ ਦਾ ਜ਼ੁਲਮ, ਜ਼ਬਰਦਸਤੀ ਧਰਮ-ਪਰਿਵਰਤਨ ਅਤੇ ਕਤਲੇਆਮ ਵੀ ਉਨ੍ਹਾਂ ਨੂੰ ਸੱਚੇ ਰੱਬੀ ਮਾਰਗ ਤੋਂ ਰੋਕ ਨਹੀਂ ਸਕੇ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੇ ਸਿੱਖਾਂ ਨੂੰ ਹੋਰ ਮਜ਼ਬੂਤ ਕੀਤਾ ਸੀ। ਸਿੱਖ ਹਿੰਸਕ ਨਹੀਂ ਸਨ, ਉਹ ਧਰਮੀ ਯੋਧੇ ਸਨ ਜੋ ਮਨੁੱਖੀ ਹੱਕਾਂ ਦੇ ਰਾਖੇ ਸਨ। ਸ਼ਸਤਰ ਗਰੀਬ ਦੀ ਰੱਖਿਆ ਤੇ ਜਰਵਾਣੇ ਦੀ ਭਖਿਆ ਲਈ ਉੱਠਦੇ ਸਨ। ਬਾਬਾ ਬੰਦਾ ਸਿੰਘ ਬਹਾਦਰ ਤੇ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਸਭ ਤੋਂ ਧਰਮਨਿਰਪੱਖ ਅਤੇ ਪ੍ਰਗਤੀਸ਼ੀਲ ਰਾਜ ਸਨ, ਜਿੱਥੇ ਸਭ ਬਰਾਬਰ ਤੇ ਭਾਈਵਾਲ ਸਨ। 

​ਬਦਕਿਸਮਤੀ ਨਾਲ ਇਹ ਰਾਜ ਬਾਹਰੀ ਹਮਲਿਆਂ ਨਾਲ ਨਹੀਂ, ਸਗੋਂ ਅੰਦਰੂਨੀ ਟੁੱਟ-ਭੱਜ ਨਾਲ ਤਬਾਹ ਹੋਇਆ। ਅੰਗਰੇਜ਼ ਦੁਸ਼ਮਣ ਤੇਜ਼-ਬੁੱਧੀ ਤੇ ਯੋਜਨਾਬੱਧ ਸੀ। ਮੁਗਲਾਂ ਨੇ ਤਾਂ ਕੇਵਲ ਸਿੱਖ ਕਤਲੇਆਮ ਦਾ ਰਾਹ ਫੜਿਆ ਸੀ, ਜਿਸ ਨਾਲ ਸਿੱਖ ਦੂਣ-ਸਵਾਏ ਹੁੰਦੇ ਰਹੇ। ਅੰਗਰੇਜ਼ਾਂ ਦੀ ਚੋਟ ਯੋਜਨਾਬੱਧ ਸੀ। ਉਨ੍ਹਾਂ ਨੇ ਸਿੱਖਾਂ ਨੂੰ ਸਿਰਫ਼ ਜੰਗ ਵਿਚ ਨਹੀਂ ਹਰਾਇਆ, ਸਗੋਂ ਉਨ੍ਹਾਂ ਨੇ ਸਿੱਖੀ ਦੇ ਫ਼ਲਸਫ਼ੇ ਤੇ ਅਸੂਲਾਂ ’ਤੇ ਵੀ ਹਮਲਾ ਕੀਤਾ। 

​ਅੰਗਰੇਜ਼ 1947 ਈ. ਵਿਚ ਚਲੇ ਗਏ ਪਰ ਗੁਲਾਮੀ ਦੀ ਸੋਚ ਵਾਲੀ ਜ਼ੰਜੀਰ ਸਿੱਖ ਕੌਮ ਦੇ ਗਲੇ ਵਿਚ ਪਈ ਰਹਿ ਗਈ। ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਰਾਜਕੁਮਾਰੀ ਬੰਬਾਂ ਤੇ ਲਾਹੌਰ ਦਾ ਸਿੱਖ ਰਾਜ ਪਿੱਛੇ ਛੱਡ ਦਿੱਤਾ ਗਿਆ, ਕਿਉਂਕਿ 1849 ਈ. ਤੋਂ ਖਾਲਸਾ ਦੇ ਆਜ਼ਾਦ ਦੇਸ਼ ਲਾਹੌਰ ਦੀ ਬਹਾਲੀ ਲਈ ਕੋਈ ਵੀ ਸੰਘਰਸ਼ ਕੌਮ ਵੱਲੋਂ ਨਹੀਂ ਹੋਇਆ ਸੀ। ਭਾਰਤ ਦੀ ਆਜ਼ਾਦੀ ਤੋਂ ਬਾਅਦ ਵੀ ਸਿੱਖ ਸਮਾਜ ਨੂੰ ਰਾਜਨੀਤੀ ਤੋਂ ਅਣਜਾਣ, ਦ੍ਰਿਸ਼ਟੀਹੀਣ ਤੇ ਸਵਾਰਥੀ ਨੇਤਾਵਾਂ ਨੇ ਰੋਲ ਦਿੱਤਾ।  ​ਇਹ ਹੀ ਮੌਕਾ ਸੀ ਜਦੋਂ ਸਿੱਖ ਨੌਜਵਾਨੀ ਗਲਤ ਰਾਹਾਂ ਵੱਲ ਧੱਕੀ ਗਈ। ਸਭ ਤੋਂ ਦੁੱਖਦਾਈ ਅਧਿਆਇ ਉਦੋਂ ਸ਼ੁਰੂ ਹੋਇਆ, ਜਦੋਂ ਗੁਰੂ ਨਾਨਕ ਦੇ ਫ਼ਲਸਫ਼ੇ ਤੋਂ ਟੁੱਟੀ ਹੋਈ ਜਵਾਨੀ ਨੂੰ ਨਕਸਲਵਾਦ ਅਤੇ ਹਿੰਸਾ, ਗੈਂਗਸਟਰਵਾਦ ਤਾਕਤਾਂ ਵੱਲੋਂ ਵਰਤਿਆ ਜਾਣਾ ਆਰੰਭ ਹੋਇਆ, ਜਿਸ ਵਿਚ “ਬਦਲਾ”, “ਗੁੱਸਾ” ਤੇ “ਹਿੰਸਾ” ਸਾਧਨ ਬਣ ਗਏ। 

​ਧਰਮ ਦੇ ਦੋ ਪੱਖ ‘ਸਿਮਰਨ ਤੇ ਸੇਵਾ’ ਗੁਰਮਤਿ ਦਾ ਫ਼ਲਸਫ਼ਾ ਹੈ। ਧਰਮਸ਼ਾਲਾ ਜਾਂ ਗੁਰਦੁਆਰਾ ਕੇਵਲ ਕਰਮ-ਕਾਂਡਾਂ ਲਈ ਇਮਾਰਤ ਨਹੀਂ, ਸੇਵਾ ਰਾਹੀਂ ਧਰਮ ਕਮਾਉਣ ਦੀ ਸੰਸਥਾ ਹੈ ਜੋ ਕੁਲ ਮਨੁੱਖਤਾ ਲਈ ਹੈ ਪਰ ਅੱਜ ਸਿੱਖੀ ਨੂੰ ਸਿਰਫ਼ ਗੁਰਦੁਆਰੇ ਤੱਕ ਸੀਮਿਤ ਕਰ ਦਿੱਤਾ ਗਿਆ ਹੈ। ਅਸਲ ਵਿਚ ਗੁਰਦੁਆਰਾ ਸਿੱਖ ਸਮਾਜਿਕ ਕੇਂਦਰ ਹੈ, ਲੰਗਰ ਸਮਾਨਤਾ ਦਾ ਪ੍ਰਯੋਗ ਹੈ, ਕੀਰਤਨ ਨੈਤਿਕ ਜਾਗਰੂਕਤਾ ਹੈ, ਰਹਿਤ ਅਨੁਸ਼ਾਸਨ ਹੈ—ਕੇਵਲ ਰਸਮ ਨਹੀਂ। ਜਦੋਂ ਕੋਈ ਵੀ ਵਿਧੀ ਰਸਮ ਬਣ ਜਾਂਦੀ ਹੈ, ਤਾਂ ਉਸ ਦੀ ਆਤਮਾ ਗੁਆਚ ਜਾਂਦੀ ਹੈ।

​ਕਰਮ-ਕਾਂਡ ਤੋਂ ਮੁਕਤੀ ਨਿਰਮਲ ਪੰਥ ਦੀ ਰੂਹ ਹੈ। 20ਵੀਂ ਸਦੀ ਦਾ ਗੁਰਦੁਆਰਾ ਸੁਧਾਰ ਅੰਗਰੇਜ਼ਾਂ ਨੇ ਕੁਝ ਗੁਰਦੁਆਰਾ ਸਾਹਿਬਾਨ ਤੱਕ ਹੀ ਸੀਮਿਤ ਕਰ ਦਿੱਤਾ ਸੀ। ਅੱਜ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਕੋਲ ਕਰੀਬ 500, ਹਰਿਆਣਾ ਕਮੇਟੀ ਕੋਲ 52 ਤੇ ਦਿੱਲੀ ਕਮੇਟੀ ਕੋਲ 10 ਹੀ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਹੈ। ਦੇਸ਼ ਭਰ ਵਿਚ ਗੁਰੂ-ਘਰਾਂ ਦੀ ਗਿਣਤੀ ਤਾਂ ਹਜ਼ਾਰਾਂ ਵਿਚ ਹੈ। ਗੁਰੂ-ਘਰਾਂ ਵਿਚ ਪ੍ਰਬੰਧਕਾਂ ਦੀ ਲੜਾਈ ਸ਼ਕਤੀ ਲਈ ਹੈ। ਕੌਮੀ ਸਰਮਾਇਆ ਜੇਕਰ ਪ੍ਰਚਾਰ, ਪ੍ਰਸਾਰ ਤੇ ਵਿੱਦਿਆ ’ਤੇ ਖ਼ਰਚਿਆ ਜਾਂਦਾ ਤਾਂ ਸਥਿਤੀ ਕਿਧਰੇ ਚੰਗੀ ਹੁੰਦੀ।

​ਕੌਮ ਦੀ ਪੁਰਾਤਨ ਫ਼ਲਸਫ਼ੇ ਤੇ ਸ਼ਾਨ ਵੱਲ ਮੁੜ ਵਾਪਸੀ ਕੁਝ ਮੁਸ਼ਕਲ ਲੱਗਦੀ ਹੈ, ਪਰ ਅਸੰਭਵ ਨਹੀਂ ਹੈ। ‘ਦੇਵਤਾ ਜੀਵਨ’ ਦੀ ਵਿਧੀ ਤੇ ਮਰਿਆਦਾ ਗੁਰੂ ਸਾਹਿਬਾਨ ਨੇ ਆਪਣੀ ਕਲਮ ਨਾਲ ਅੰਕਿਤ ਕੀਤੀ ਹੋਈ ਹੈ। ਜੇ ਸੱਜਣ ਠੱਗ ਬਦਲ ਸਕਦਾ ਹੈ, ਜੇ ਕੌਡਾ ਰਾਖਸ਼ਸ ਜਾਗ ਸਕਦਾ ਹੈ, ਤਾਂ ਸਿੱਖ ਕਿਉਂ ਨਹੀਂ? ​ਬਸ ਲੋੜ ਹੈ—ਗੁਰੂ ਨਾਨਕ ਦੇ ਫ਼ਲਸਫ਼ੇ ਨਾਲ ਮੁੜ ਜੁੜਨ ਦੀ, ਡਰ ਦੀ ਰਾਜਨੀਤੀ ਤਿਆਗਣ ਦੀ, ਨੈਤਿਕ ਤੇ ਕਿਰਦਾਰ ਵਾਲੀ ਲੀਡਰਸ਼ਿਪ ਪੈਦਾ ਕਰਨ ਦੀ, ਨੌਜਵਾਨੀ ਨੂੰ ਫ਼ਲਸਫ਼ੇ ਤੇ ਇਤਿਹਾਸ ਨਾਲ ਜੋੜਨ ਦੀ।

​ਆਓ ‘ਦੇਵਤਾ-ਪਣ’ ਦੁਬਾਰਾ ਪ੍ਰਗਟ ਕਰਨ ਦੀ ਯੋਜਨਾ ਬਣਾਈਏ । ਸਿੱਖੀ ‘ਪੀੜਤ’ ਬਣਾਉਣ ਲਈ ਨਹੀਂ ਬਣੀ ਸੀ, ਸਗੋਂ ਚੜ੍ਹਦੀ ਕਲਾ ਵਾਲੇ ਫ਼ਰਿਸ਼ਤੇ ਬਣਾਉਣ ਲਈ ਪ੍ਰਗਟ ਹੋਈ ਸੀ। ਦੇਵਤੇ ਉਹ ਹੁੰਦੇ ਹਨ ਜੋ ਜ਼ੁਲਮ ਦੇ ਖ਼ਿਲਾਫ਼ ਖੜ੍ਹਦੇ ਹਨ, ਕਮਜ਼ੋਰਾਂ ਦੀ ਰੱਖਿਆ ਕਰਦੇ ਹਨ, ਸੱਚ ਬੋਲਦੇ ਤੇ ਸੱਚਾ ਆਚਾਰ ਰੱਖਦੇ ਹਨ, ਨਿਰਭਉ ਅਤੇ ਨਿਰਵੈਰ ਜੀਵਨ ਜਿਉਂਦੇ ਹਨ।

​ਮਨੁੱਖ ਤੋਂ ਦੇਵਤਾ ਬਣਨ ਦਾ ਰਸਤਾ ਗੁਰੂ ਨਾਨਕ ਦੀ ਮਨੁੱਖਤਾ ਨੂੰ ਸਭ ਤੋਂ ਵੱਡੀ ਦੇਣ ਹੈ। ਇਸ ਮਾਰਗ ਤੋਂ ਪਿੱਛੇ ਹਟਣਾ ਸਾਡੀ ਕਿਸਮਤ ਨਹੀਂ, ਸਗੋਂ ਰਹਿਤ ਤੋਂ ਦੂਰ ਜਾਣਾ ਹੈ। ਆਓ ਯੋਜਨਾ ਬਣਾਈਏ, ਵਿਚਾਰ ਕਰੀਏ ਤੇ ਨਿਸ਼ਚਾ ਕਰ ਜਿੱਤ ਵੱਲ ਵਧੀਏ—ਮਨੁੱਖਤਾ ਲਈ, ਭਾਰਤ ਲਈ, ਗੁਰੂ ਨਾਨਕ ਦੇ ਸੁਪਨੇ ਲਈ ਤੇ ਪੰਥ ਦੀ ਚੜ੍ਹਦੀ ਕਲਾ ਲਈ।

ਇਕਬਾਲ ਸਿੰਘ ਲਾਲਪੁਰਾ

  • Gurmat philosophy
  • Sikhs journey
  • god

ਬਜਟ ‘ਬੌਧਿਕ ਸੁਸਤੀ’ ਦੀ ਇਕ ਉਦਾਹਰਣ

NEXT STORY

Stories You May Like

  • gurmat event in italy
    ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ 13,14 ਤੇ 15 ਮਾਰਚ ਨੂੰ
  • india may become global study center
    ਦੇਸ਼ ’ਚ ਹੈ ਗਲੋਬਲ ਸਿੱਖਿਆ ਕੇਂਦਰ ਬਣਨ ਦੀ ਤਾਕਤ
  • know who is mp sayoni ghosh
    ਗਲੈਮਰ ਦੀ ਦੁਨੀਆ ਤੋਂ ਸੰਸਦ ਤੱਕ ਦਾ ਸਫ਼ਰ ! ਜਾਣੋ ਕੌਣ ਹੈ MP ਸਾਯੋਨੀ ਘੋਸ਼, ਜਿਸ ਨੇ ਰਾਜਨੀਤੀ 'ਚ ਗੱਡੇ ਝੰਡੇ
  • coconut oil is the solution to every hair problem
    ਵਾਲਾਂ ਦੀ ਹਰ ਮੁਸੀਬਤ ਦਾ ਹੱਲ ਹੈ ਨਾਰੀਅਲ ਤੇਲ, ਜਾਣੋ ਮਾਹਿਰਾਂ ਤੋਂ ਇਸ ਦੇ ਇਸਤੇਮਾਲ ਦਾ ਸਹੀ ਢੰਗ
  • shiromani gurdwara parbandhak committee
    SGPC ਯੂ.ਪੀ.ਐੱਸ.ਸੀ. ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਦਾ ਕਰੇਗੀ ਸਨਮਾਨ : ਧਾਮੀ
  • divorce not be granted on whatsapp chat
    WhatsApp ਚੈਟ ਦੇ ਆਧਾਰ 'ਤੇ ਨਹੀਂ ਮਿਲੇਗਾ ਤਲਾਕ! ਹਾਈ ਕੋਰਟ ਦਾ ਵੱਡਾ ਫੈਸਲਾ
  • world sikh parliament condemns encounter of sikh youth ranjit singh in punjab
    ਪੰਜਾਬ 'ਚ ਸਿੱਖ ਨੌਜਵਾਨ ਰਣਜੀਤ ਸਿੰਘ ਦੇ ਐਨਕਾਊਂਟਰ ਦੀ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਨਿਖੇਧੀ
  • taranjit singh sandhu manjinder sirsa delhi lieutenant governor
    ਤਰਨਜੀਤ ਸਿੰਘ ਸੰਧੂ ਨੂੰ ਦਿੱਲੀ ਦਾ LG ਨਿਯੁਕਤ ਕਰਨਾ ਸਿੱਖ ਵਿਰਾਸਤ ਦਾ ਵੱਡਾ ਸਨਮਾਨ: ਮਨਜਿੰਦਰ ਸਿਰਸਾ
  • jalandhar municipal corporation will spend rs 9 50 crore on sweeping machines
    ਜਲੰਧਰ ਨਿਗਮ 2 ਸਵੀਪਿੰਗ ਮਸ਼ੀਨਾਂ ਨੂੰ 2 ਸਾਲ ਚਲਾਉਣ ’ਤੇ 9.50 ਕਰੋੜ ਕਰੇਗਾ ਖ਼ਰਚ
  • body of 9th class student found in jalandhar heights
    ਜਲੰਧਰ ਹਾਈਟਸ 'ਚ ਮਿਲੀ 9ਵੀਂ ਦੀ ਵਿਦਿਆਰਥਣ ਦੀ ਲਾਸ਼, ਪਰਿਵਾਰ ਨੇ ਸਕੂਲ ਪ੍ਰਸ਼ਾਸਨ...
  • where did the first guarantee of justice for sacrilege go    khaira
    ਬੇਅਦਬੀ ਦੇ ਇਨਸਾਫ ਦੀ ਪਹਿਲੀ ਗਰੰਟੀ ਕਿੱਥੇ ਗਈ? : ਖਹਿਰਾ
  • shoplifting under the pretext of making payment through scanner
    ਸਕੈਨਰ ਰਾਹੀਂ ਪੇਮੈਂਟ ਕਰਨ ਦਾ ਝਾਂਸਾ ਦੇ ਕੇ ਦੁਕਾਨ 'ਚ ਚੋਰੀ, ਸੀ.ਸੀ.ਟੀ.ਵੀ....
  • cp dhanpreet kaur big statement on petrol diesel and lpg
    ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! ਪੈਟਰੋਲ-ਡੀਜ਼ਲ ਤੇ LPG ਨੂੰ ਲੈ ਕੇ CP ਦਾ ਵੱਡਾ...
  • major hungama at jalandhar cantt railway station
    Punjab:ਰੇਲਵੇ ਸਟੇਸ਼ਨ 'ਤੇ ਹੰਗਾਮਾ! ਮਹਿਲਾ ਕਲਰਕ ਯਾਤਰੀ ਨੂੰ ਬੋਲੀ ਨਹੀਂ...
  • aam aadmi party aap leader s resignation
    ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, ਇਕ ਹੋਰ ਵੱਡੇ ਆਗੂ ਨੇ ਦਿੱਤਾ ਅਸਤੀਫ਼ਾ
  • sukhpal singh khaira statement
    ਸੁਖਪਾਲ ਖਹਿਰਾ ਦਾ 'ਆਪ' ਸਰਕਾਰ 'ਤੇ ਵੱਡਾ ਹਮਲਾ! ਮਹਿਲਾਵਾਂ ਦੇ ਜਸ਼ਨਾਂ ਨੂੰ...
Trending
Ek Nazar
weather update

ਅਗਲੇ 72 ਘੰਟਿਆਂ 'ਚ ਹਨ੍ਹੇਰੀ-ਤੂਫ਼ਾਨ ਦੇ ਨਾਲ ਪਵੇਗਾ ਭਾਰੀ ਮੀਂਹ! ਇਨ੍ਹਾਂ...

anjali rattu from nawanshahr got degree in italy

ਇਟਲੀ 'ਚ ਨਵਾਂਸ਼ਹਿਰ ਦੀ ਅੰਜਲੀ ਰੱਤੂ ਨੇ ਪੰਜਾਬੀਆਂ ਦਾ ਨਾਂਅ ਕੀਤਾ ਰੌਸ਼ਨ, ਹਾਸਲ...

gold silver price fall 24k 22k and 18k gold

8300 ਰੁਪਏ ਡਿੱਗੀ ਚਾਂਦੀ ਤੇ Gold ਵੀ ਹੋਇਆ ਸਸਤਾ! ਜਾਣੋ ਆਪਣੇ ਸ਼ਹਿਰ ਦੇ ਤਾਜ਼ਾ...

jammu and kashmir bowler s luck shines

ਜੰਮੂ-ਕਸ਼ਮੀਰ ਦੇ ਧਾਕੜ ਗੇਂਦਬਾਜ਼ ਦੀ ਚਮਕੀ ਕਿਸਮਤ! BCCI ਹੋਈ ਮਿਹਰਬਾਨ

board exams girl students missing police

ਬੋਰਡ ਪ੍ਰੀਖਿਆ ਦੇ ਕੇ ਨਿਕਲੀਆਂ 6 ਵਿਦਿਆਰਥਣਾਂ ਲਾਪਤਾ, ਇਲਾਕੇ 'ਚ ਮਚਿਆ ਹੜਕੰਪ

banned cricketer

16 ਕ੍ਰਿਕਟਰਾਂ 'ਤੇ ਲੱਗ ਗਿਆ ਬੈਨ! ਜਾਣੋ ਕਿਉਂ ਲਿਆ ਗਿਆ ਸਖ਼ਤ ਫੈਸਲਾ

kc 135 aircraft four crew members

KC-135 ਜਹਾਜ਼ 'ਚ ਸਵਾਰ ਚਾਲਕ ਦਲ ਦੇ ਚਾਰ ਮੈਂਬਰਾਂ ਦੀ ਮੌਤ

no free electricity rules change

ਹੁਣ ਨਹੀਂ ਮਿਲੇਗੀ ਮੁਫ਼ਤ ਬਿਜਲੀ! ਬਦਲੇਗਾ ਨਿਯਮ, 44 ਲੱਖ ਖਪਤਕਾਰਾਂ ਨੂੰ ਦਿੱਲੀ...

ipl 2026  chennai super kings in trouble

IPL 2026: ਮੈਦਾਨ 'ਚ ਉਤਰਨ ਤੋਂ ਪਹਿਲਾਂ ਹੀ ਮੁਸੀਬਤ 'ਚ ਫਸੀ CSK ! ਜਾਣੋ ਕੀ...

us kc 135 tanker aircraft crashes in iraq

ਇਰਾਕ 'ਚ ਅਮਰੀਕੀ KC-135 ਟੈਂਕਰ ਜਹਾਜ਼ ਹਾਦਸਾਗ੍ਰਸਤ; ਇਹ ਸੀ ਹਾਦਸੇ ਦੀ ਵਜ੍ਹਾ

nancy grewal canadian leader s claim

ਖਾਲਿਸਤਾਨ ਦਾ ਵਿਰੋਧ ਬਣਿਆ ਨੈਂਸੀ ਦੇ ਕਤਲ ਦੀ ਵਜ੍ਹਾ, ਕੈਨੇਡੀਅਨ ਆਗੂ ਦਾ ਦਾਅਵਾ

amitabh bachchan mourns passing of very dear friend

'ਇੱਕ-ਇੱਕ ਕਰਕੇ ਸਭ ਜਾ ਰਹੇ...'; ਕਰੀਬੀ ਦੋਸਤ ਦੀ ਮੌਤ ਨਾਲ ਟੁੱਟੇ ਅਮਿਤਾਭ ਬੱਚਨ

winter returns due to rain in guru nagar

ਗੁਰੂ ਨਗਰੀ ’ਚ ਮੀਂਹ ਪੈਣ ਕਾਰਨ ਮੁੜ ਪਰਤੀ ਸਰਦੀ, ਖੇਤੀਬਾੜੀ ਮਾਹਰਾਂ ਨੇ ਦੱਸਿਆ...

rajvir jawanda s wife shares emotional post

'ਬੱਚੇ ਅੱਜ ਵੀ ਕਰ ਰਹੇ ਨੇ ਪਾਪਾ ਦੀ ਉਡੀਕ...'; ਰਾਜਵੀਰ ਜਵੰਦਾ ਦੀ ਪਤਨੀ ਨੇ...

shameful incident with student in ludhiana

ਟਿਊਸ਼ਨ ਪੜ੍ਹਣ ਗਈ 11 ਸਾਲਾ ਮਾਸੂਮ ਨਾਲ 'ਗੰਦੀ' ਕਰਤੂਤ! ਲੁਧਿਆਣਾ ਤੋਂ ਸਾਹਮਣੇ...

grace richardson and charlotte grant bowed at sachkhand sri darbar sahib

ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ ਮਿਸ ਇੰਗਲੈਂਡ ਜੇਤੂ Charlotte...

gas shortage in amritsar  cylinders not available despite booking

ਅੰਮ੍ਰਿਤਸਰ ’ਚ ਗੈਸ ਦੀ ਕਿੱਲਤ: ਬੁਕਿੰਗ ਦੇ ਬਾਵਜੂਦ ਨਹੀਂ ਮਿਲ ਰਹੇ ਸਿਲੰਡਰ

petrol money car driver pump worker

4 ਹਜ਼ਾਰ ਦਾ ਪੈਟਰੋਲ ਪੁਆ ਕੇ ਭੱਜਿਆ ਕਾਰ ਚਾਲਕ, ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • the end of the red terror
      ਲਾਲ ਅੱਤਵਾਦ ਦਾ ਅੰਤ
    • women should get equal opportunities not show off
      ਔਰਤਾਂ ਨੂੰ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ, ਨਾ ਕਿ ਦਿਖਾਵਾ
    • cases of drug and gold smuggling   increasing at airports
      ‘ਏਅਰਪੋਰਟਸ ’ਤੇ ਵਧ ਰਹੇ’ ਨਸ਼ੇ ਅਤੇ ਸੋਨੇ ਦੀ ਸਮੱਗਲਿੰਗ ਦੇ ਮਾਮਲੇ!
    • national security
      ਰਾਸ਼ਟਰੀ ਸੁਰੱਖਿਆ ਨੂੰ ਆਊਟਸੋਰਸ ਨਹੀਂ ਕੀਤਾ ਜਾ ਸਕਦਾ
    • punjab industrial policy
      ਨਵੀਂ ਇੰਡਸਟ੍ਰੀਅਲ ਪਾਲਿਸੀ ਨਾਲ ਪੰਜਾਬ ’ਚ ਨਿਵੇਸ਼ ਨੂੰ ਨਵੀਂ ਉਡਾਣ
    • why the hurry to stop discussion of corruption in the judiciary
      ਨਿਆਪਾਲਿਕਾ ’ਚ ਭ੍ਰਿਸ਼ਟਾਚਾਰ ਦੀ ਚਰਚਾ ਰੋਕਣ ਦੀ ਹੜਬੜੀ ਕਿਉਂ?
    • politics on the president a hollow heavy noise
      ਰਾਸ਼ਟਰਪਤੀ ’ਤੇ ਰਾਜਨੀਤੀ : ‘ਥੋਥਾ ਚਨਾ, ਬਾਜੇ ਘਨਾ’
    • crime incidents increasing on trains
      ‘ਰੇਲਾਂ ’ਚ ਵਧ ਰਹੀਆਂ’ ਅਪਰਾਧ ਦੀਆਂ ਘਟਨਾਵਾਂ!
    • cancer medicines
      ਕੈਂਸਰ ਦੀਆਂ ਦਵਾਈਆਂ ’ਤੇ ਡਿਊਟੀ ’ਚ ਕਟੌਤੀ ਨਾਲ ਕਿਵੇਂ ਹੋਵੇਗਾ ਮਰੀਜ਼ਾਂ ਦਾ ਬੋਝ...
    • iran s new leader
      ਈਰਾਨ ਨੂੰ ਮਿਲਿਆ ਨਵਾਂ ਲੀਡਰ, ਕਿੰਨੀ ਬਦਲੇਗੀ ਤਸਵੀਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +