ਪੁਣੇ- ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਦੇ ਵਿਗਿਆਨੀ ਮਨੁੱਖੀ ਰੋਬੋਟ ਬਣਾਉਣ ਲਈ ਕੰਮ ਕਰ ਰਹੇ ਹਨ। ਇਨ੍ਹਾਂ ਨੂੰ ਮੋਰਚਿਆਂ ’ਤੇ ਫੌਜੀ ਮਿਸ਼ਨਾਂ ਦਾ ਹਿੱਸਾ ਬਣਾਇਆ ਜਾ ਸਕਦਾ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਕਿਹਾ ਕਿ ਡੀ.ਆਰ.ਡੀ.ਓ. ਸੂਚਨਾ ਤਕਨਾਲੋਜੀ ਵਿਭਾਗ ਅਧੀਨ ਆਉਣ ਵਾਲੀ ਪ੍ਰਮੁੱਖ ਪ੍ਰਯੋਗਸ਼ਾਲਾ ਹੈ ਜੋ ਖੋਜ ਤੇ ਵਿਕਾਸ ਸੰਗਠਨ (ਇੰਜੀਨੀਅਰ) ਅਧੀਨ ਇਕ ਅਜਿਹੀ ਮਸ਼ੀਨ ਵਿਕਸਿਤ ਕਰ ਰਹੀ ਹੈ ਜੋ ਸਿੱਧੇ ਮਨੁੱਖੀ ਨਿਰਦੇਸ਼ਾਂ ਹੇਠ ਗੁੰਝਲਦਾਰ ਕੰਮ ਵੀ ਕਰ ਸਕਦੀ ਹੈ।
ਇਹ ਵੀ ਪੜ੍ਹੋ : 'ਮੋਟਾ-ਮੋਟਾ' ਕਹਿ ਕੇ ਉਡਾਇਆ ਮਜ਼ਾਕ, ਗੁੱਸੇ 'ਚ ਆਏ ਨੌਜਵਾਨ ਨੇ 2 ਨੂੰ ਮਾਰ'ਤੀਆਂ ਗੋਲ਼ੀਆਂ
ਇਸ ਦਾ ਮੰਤਵ ਉੱਚ-ਖਤਰੇ ਵਾਲੇ ਵਾਤਾਵਰਣ ’ਚ ਜਵਾਨਾਂ ਲਈ ਖਤਰਿਆਂ ਨੂੰ ਘਟਾਉਣਾ ਹੈ। ਰਿਸਰਚ ਐਂਡ ਡਿਵੈੱਲਪਮੈਂਟ (ਇੰਜੀਨੀਅਰ) ਸਿਸਟਮ, ਤਕਨਾਲੋਜੀ ਅਤੇ ਐਡਵਾਂਸਡ ਰੋਬੋਟਿਕਸ ਸੈਂਟਰ ਦੇ ਗਰੁੱਪ ਡਾਇਰੈਕਟਰ ਐੱਸ. ਈ. ਤਲੋਲੇ ਨੇ ਕਿਹਾ ਕਿ ਟੀਮ ਇਸ ਪ੍ਰਾਜੈਕਟ ’ਤੇ 4 ਸਾਲਾਂ ਤੋਂ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਉਪਰਲੇ ਤੇ ਹੇਠਲੇ ਹਿੱਸਿਆਂ ਲਈ ਵੱਖਰੇ ਪ੍ਰੋਟੋਟਾਈਪ ਵਿਕਸਤ ਕੀਤੇ ਹਨ। ਅੰਦਰੂਨੀ ਤਜਰਬਿਆਂ ਦੌਰਾਨ ਕੁਝ ਕਾਰਜ ਸਫਲਤਾਪੂਰਵਕ ਪੂਰੇ ਕੀਤੇ ਹਨ। ਇਹ ਰੋਬੋਟ ਜੰਗਲਾਂ ਵਰਗੇ ਔਖੇ ਖੇਤਰਾਂ ’ਚ ਵੀ ਕੰਮ ਕਰ ਸਕਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਹੱਦ 'ਤੇ ਲੜਨ ਜਾ ਰਹੇ ਫੌਜੀਆਂ ਤੋਂ ਰਿਸ਼ਵਤ ਲੈਣ ਦਾ ਮਾਮਲਾ ਆਇਆ ਸਾਹਮਣੇ, ਹੈਰਾਨ ਕਰੇਗੀ ਪੂਰੀ ਘਟਨਾ
NEXT STORY