ਮੁੰਬਈ (ਏਜੰਸੀ)- ਮਹਾਰਾਸ਼ਟਰ 'ਚ ਦੁੱਧ ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਵਧੀਆਂ ਹੋਈਆਂ ਕੀਮਤਾਂ ਮੰਗਲਵਾਰ ਯਾਨੀ 11 ਅਗਸਤ ਤੋਂ ਲਾਗੂ ਹੋ ਗਈਆਂ ਹਨ। ਦੁੱਧ ਉਤਪਾਦਕ ਅਤੇ ਪ੍ਰੋਸੈਸਰ ਵੈਲਫੇਅਰ ਐਸੋਸੀਏਸ਼ਨ ਤੈਅ ਕੀਤੀ ਗਈਆਂ ਸੋਧ ਦਰਾਂ ਦੇ ਤਹਿਤ, ਗਾਂ ਦੇ ਦੁੱਧ ਦੀ ਕੀਮਤ 60 ਰੁਪਏ ਤੋਂ ਵੱਧ ਕੇ 62 ਰੁਪਏ ਪ੍ਰਤੀ ਲੀਟਰ ਹੋ ਗਈ ਹੈ ਅਤੇ ਮੱਝ ਦੇ ਦੁੱਧ ਦੀ ਕੀਮਤ 76 ਰੁਪਏ ਤੋਂ ਵੱਧ ਕੇ 78 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
ਉਦਯੋਗ ਮਾਹਰਾਂ ਦਾ ਅਨੁਮਾਨ ਹੈ ਕਿ ਆਉਣ ਵਾਲੇ ਦਿਨਾਂ 'ਚ ਡੇਅਰੀ ਉਤਪਾਦਾਂ ਜਿਵੇਂ ਕਿ ਦਹੀਂ, ਪਨੀਰ, ਮੱਖਣ, ਘਿਓ, ਛਾਛ ਅਤੇ ਰਵਾਇਤੀ ਮਿਠਾਈਆਂ ਦੀਆਂ ਕੀਮਤਾਂ 'ਚ ਵੀ 10 ਫੀਸਦੀ ਤੱਕ ਵਾਧਾ ਹੋ ਸਕਦਾ ਹੈ। ਇਸ ਨਾਲ ਘਰੇਲੂ ਬਜਟ ਦੇ ਨਾਲ-ਨਾਲ ਹੋਟਲਾਂ, ਰੈਸਟੋਰੈਂਟਾਂ ਅਤੇ ਮਿਠਾਈਆਂ ਦੀਆਂ ਦੁਕਾਨਾਂ 'ਤੇ ਵਿੱਤੀ ਦਬਾਅ ਵਧੇਗਾ। ਡੇਅਰੀ ਐਸੋਸੀਏਸ਼ਨ ਦੇ ਅਨੁਸਾਰ, ਇਹ ਫੈਸਲਾ ਆਵਾਜਾਈ ਦੀਆਂ ਕੀਮਤਾਂ (ਡੀਜ਼ਲ ਦੀਆਂ ਵਧਦੀਆਂ ਕੀਮਤਾਂ ਕਾਰਨ), ਪੈਕੇਜਿੰਗ ਸਮੱਗਰੀ ਦੀ ਕੀਮਤ 'ਚ ਲਗਭਗ 30 ਫੀਸਦੀ ਦਾ ਵੱਡਾ ਵਾਧਾ ਅਤੇ ਪਸ਼ੂਆਂ ਦੇ ਚਾਰੇ ਅਤੇ ਸਾਂਭ-ਸੰਭਾਲ ਦੀਆਂ ਵਧਦੀਆਂ ਕੀਮਤਾਂ ਕਾਰਨ ਜ਼ਰੂਰੀ ਹੋ ਗਿਆ ਸੀ।
ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵੱਲੋਂ ਮਿਲਾਵਟੀ ਅਤੇ ਸਿੰਥੈਟਿਕ ਦੁੱਧ 'ਤੇ ਹਾਲ ਹੀ 'ਚ ਕੀਤੀ ਗਈ ਕਾਰਵਾਈ ਦੇ ਵਿਚਕਾਰ, ਉਦਯੋਗ ਦੇ ਹਿੱਸੇਦਾਰਾਂ ਨੇ ਸਪੱਸ਼ਟ ਕੀਤਾ ਹੈ ਕਿ ਕੀਮਤਾਂ 'ਚ ਵਾਧੇ ਦਾ ਰੈਗੂਲੇਟਰੀ ਕਾਰਵਾਈ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਸਗੋਂ ਇਹ ਸਿਰਫ਼ ਵਧੀ ਹੋਈ ਉਤਪਾਦਨ ਲਾਗਤ ਦਾ ਨਤੀਜਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
15 ਅਗਸਤ ਤੋਂ ਪਹਿਲਾਂ ਹਾਈ ਅਲਰਟ 'ਤੇ ਦਿੱਲੀ, ਪੁਲਸ ਵਲੋਂ 19 ਮੋਸਟ ਵਾਂਟੇਡ ਅੱਤਵਾਦੀਆਂ ਦੀ ਸੂਚੀ ਜਾਰੀ
NEXT STORY