ਨੈਸ਼ਨਲ ਡੈਸਕ : ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਤਿਉਹਾਰਾਂ ਤੋਂ ਪਹਿਲਾਂ ਕਰਨਾਟਕ ਦੇ ਲੋਕਾਂ ਨੂੰ ਮਹਿੰਗਾਈ ਦਾ ਇਕ ਵੱਡਾ ਝਟਕਾ ਲੱਗਣ ਵਾਲਾ ਹੈ। ਕਰਨਾਟਕ ਵਿੱਚ ਦੁੱਧ ਉਤਪਾਦਕਾਂ ਦੀਆਂ ਯੂਨੀਅਨਾਂ ਨੇ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਦੁੱਧ ਦੀਆਂ ਕੀਮਤਾਂ ਵਿੱਚ 8 ਰੁਪਏ ਪ੍ਰਤੀ ਲੀਟਰ ਵਾਧੇ ਦੀ ਮੰਗ ਕੀਤੀ ਹੈ। ਇਸ ਸਬੰਧ ਵਿਚ ਪ੍ਰੈਸ ਕਾਨਫਰੰਸ ਕਰਦੇ ਹੋਏ ਉਤਪਾਦਕਾਂ ਨੇ ਕਿਹਾ ਕਿ ਪਸ਼ੂਆਂ ਦੇ ਚਾਰੇ, ਕੱਚੇ ਮਾਲ, ਬਾਲਣ ਅਤੇ ਆਵਾਜਾਈ ਦੀਆਂ ਵਧਦੀਆਂ ਕੀਮਤਾਂ ਕਾਰਨ ਡੇਅਰੀ ਕਿਸਾਨਾਂ ਨੂੰ ਆਰਥਿਕ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁੱਧ ਉਤਪਾਦਕਾਂ ਨੇ ਇਸ ਮੁੱਦੇ ਨੂੰ ਹੱਲ ਕਰਨ ਲਈ ਰਾਜ ਸਰਕਾਰ ਨੂੰ ਤਿੰਨ ਦਿਨ ਦਾ ਸਮਾਂ ਦਿੱਤਾ ਹੈ।
ਦੱਸ ਦੇਈਏ ਕਿ ਕਰਨਾਟਕ ਦੁੱਧ ਉਤਪਾਦਕ ਸੰਘ ਦੇ ਅਨੁਸਾਰ ਬਾਮੂਲ, ਚਾਮੁਲ, ਮੰਡਿਆ ਦੁੱਧ ਅਤੇ ਤੁਮਕੁਰ ਸਮੇਤ ਕਈ ਵੱਡੀਆਂ ਦੁੱਧ ਯੂਨੀਅਨਾਂ ਨੇ ਉਤਪਾਦਕਾਂ ਲਈ ਸਰਕਾਰੀ ਪ੍ਰੋਤਸਾਹਨ ਵਿੱਚ ਵਾਧੇ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਸ ਦੌਰਾਨ ਕੈਬਨਿਟ ਦੀ ਮੀਟਿੰਗ ਨਹੀਂ ਬੁਲਾਈ ਜਾਂਦੀ ਅਤੇ ਉਨ੍ਹਾਂ ਦੀ ਮੰਗ 'ਤੇ ਫੈਸਲਾ ਨਹੀਂ ਲਿਆ ਜਾਂਦਾ, ਤਾਂ ਉਹ ਆਪਣਾ ਵਿਰੋਧ ਤੇਜ਼ ਕਰਨਗੇ ਅਤੇ ਮਾਰਚ ਕਰ ਸਕਦੇ ਹਨ। ਯੂਨੀਅਨਾਂ ਨੇ ਸਰਕਾਰ ਤੋਂ ਮਿਲਣ ਵਾਲੇ ਪ੍ਰੋਤਸਾਹਨਾਂ ਵਿੱਚ ਵਾਧੇ ਦੇ ਨਾਲ-ਨਾਲ ਦੁੱਧ ਦੀ ਖਰੀਦ ਕੀਮਤ ਵਿੱਚ 8 ਰੁਪਏ ਪ੍ਰਤੀ ਲੀਟਰ ਵਾਧਾ ਕਰਨ ਦੀ ਮੰਗ ਕੀਤੀ ਹੈ। ਸਰਕਾਰ ਦੁੱਧ ਉਤਪਾਦਕਾਂ ਨੂੰ ਪ੍ਰਤੀ ਲੀਟਰ 5 ਰੁਪਏ ਦਾ ਪ੍ਰੋਤਸਾਹਨ ਦਿੰਦੀ ਹੈ। ਯੂਨੀਅਨਾਂ 8 ਰੁਪਏ ਪ੍ਰਤੀ ਲੀਟਰ ਵਧਾਉਣ ਦੀ ਮੰਗ ਕਰ ਰਹੀਆਂ ਹਨ।
ਗਣੇਸ਼ ਉਤਸਵ ਦੀ ਧੂਮ ; 'ਲਾਲਬਾਗਚਾ ਰਾਜਾ' ਦੇ ਦਰਬਾਰ 'ਚ 3 ਦਿਨਾਂ 'ਚ ਆਇਆ 2 ਕਰੋੜ ਰੁਪਏ ਦਾ ਚੜ੍ਹਾਵਾ
NEXT STORY