ਨੈਸ਼ਨਲ ਡੈਸਕ - ਉੱਤਰ ਪ੍ਰਦੇਸ਼ ਦੇ ਸ਼ਾਮਲੀ 'ਚ ਅੱਜਕਲ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਨਿਕਾਹ ਦੌਰਾਨ ਦਾਜ ਵਿਚ ਕਰੋੜਾਂ ਰੁਪਏ ਦਾ ਕੈਸ਼ ਤੇ ਗਹਿਣਿਆਂ ਨਾਲ ਲੱਦੀ ਇਕ ਲਾੜੀ ਦਿਖਾਈ ਦੇ ਰਹੀ ਹੈ। ਦਾਜ ਪ੍ਰਥਾ ਦੇ ਨੰਗੇ ਨਾਚ ਦੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਥਾਨਕ ਪੁਲਸ ਹਰਕਤ ਵਿਚ ਆ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਜਾਂਚ ਟੀਮ ਵਿਚ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸ਼ਾਮਲ ਕੀਤਾ ਹੈ। ਪੁਲਸ ਅਫਸਰਾਂ ਦਾ ਕਹਿਣਾ ਹੈ ਕਿ ਵਿਆਹ ਵਿਚ ਖਰਚ ਕਰਨ ਲਈ ਇੰਨਾ ਸਾਰਾ ਪੈਸਾ ਅਤੇ ਗਹਿਣੇ ਕਿਥੋਂ ਅਤੇ ਇਨ੍ਹਾਂ ਮਾਧਿਅਮਾਂ ਰਾਹੀਂ ਆਏ, ਇਸਦੀ ਪੜਤਾਲ ਕੀਤੀ ਜਾ ਰਹੀ ਹੈ।
ਇਹ ਖਬਰ ਪੜ੍ਹੋ-ਸਾਡੀ ਟੀਮ ਨੂੰ ਜ਼ਿਆਦਾ ਟੈਸਟ ਮੈਚ ਖੇਡਣ ਜਾ ਮੌਕਾ ਮਿਲੇ : ਟਿਮ ਸਾਊਥੀ
ਨੋਟਾਂ ਦੀਆਂ ਗੱਡੀਆਂ ਅਤੇ ਸੋਨੇ ਨਾਲ ਲੱਦੀ ਲਾੜੀ
ਜ਼ਿਕਰਯੋਗ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਸ਼ਾਮਲੀ ਜ਼ਿਲੇ ਦੇ ਥਾਣਾ ਭਵਨ ਕਸਬਾ ਖੇਤਰ ਦਾ ਹੈ। ਵੀਡੀਓ ਵਿਚ ਲਾੜੀ ਦੇ ਪਰਿਵਾਰ ਵਲੋਂ ਲਾੜੇ ਦੇ ਪਰਿਵਾਰ ਨੂੰ ਦਾਜ ਵਿਚ ਢੇਰ ਸਾਰੇ ਨੋਟਾਂ ਦੀ ਗੱਡੀਆਂ ਅਤੇ ਗਹਿਣੇ ਦਿੱਤੇ ਜਾ ਰਹੇ ਹਨ।
ਕੁਝ ਲੋਕ ਸ਼ਗਨ ਦੇ ਨਾਂ ’ਤੇ ਮੋਟਾ ਦਾਜ ਦੇਣ ਦੀ ਗੱਲ ਵੀਡੀਓ ਵਿਚ ਵੀ ਜਨਤਕ ਤੌਰ ’ਤੇ ਦੱਸ ਰਹੇ ਹਨ। ਵੀਡੀਓ ਵਿਚ ਲਾੜੀ ਨੂੰ ਲਗਭਗ ਪੂਰੀ ਤਰ੍ਹਾਂ ਨਾਲ ਸੋਨੇ ਦੇ ਹਾਰਾਂ ਨਾਲ ਢਕਿਆ ਹੋਇਆ ਦੇਖਿਆ ਜਾ ਸਕਦਾ ਹੈ। ਸਥਾਨਕ ਲੋਕਾਂ ਮੁਤਾਬਕ ਦਾਜ ਦੀ ਕੀਮਤ ਇਕ ਕਰੋੜ ਰੁਪਏ ਤੋਂ ਜ਼ਿਆਦਾ ਹੈ। ਵਿਆਹ ਮੁਸਲਿਮ ਕੱਪੜਾ ਵਪਾਰੀਆਂ ਦੇ ਇਕ ਪਰਿਵਾਰ ਦਾ ਹੈ ਜੋ ਗੁਜਰਾਤ ਦੇ ਸੂਰਤ ਵਿਚ ਕੰਮ ਕਰਦਾ ਹੈ। ਲਾੜਾਵੀ ਲੋਕਲ ਹੀ ਹੈ ਅਤੇ ਉਸਦਾ ਵੀ ਕਰਨਾਟਕਾ ਵਿਚ ਕੱਪੜੇ ਦਾ ਕਾਰੋਬਾਰ ਹੈ।
ਇਹ ਖਬਰ ਪੜ੍ਹੋ - ਸੀਮਿਤ ਓਵਰਾਂ ਦੀ ਸੀਰੀਜ਼ ਦੇ ਲਈ ਭਾਰਤੀ ਟੀਮ ਪਹੁੰਚੀ ਸ਼੍ਰੀਲੰਕਾ
ਜਮੀਯਤੁਲ ਕੁਰੈਸ਼ ਨੇ ਕਿਹਾ ਪੰਚਾਇਤ ਬੁਲਾਵਾਂਗੇ
ਜਮੀਯਤੁਲ ਕੁਰੈਸ਼ ਦੇ ਜ਼ਿਲਾ ਪ੍ਰਧਾਨ ਸ਼ਮੀਮ ਕੁਰੈਸ਼ੀ ਨੇ ਕਿਹਾ ਕਿ ਅਸੀਂ ਜਲਦੀ ਹੀ ਇਸ ਮਾਮਲੇ ਵਿਚ ਪਚਾਇਤ ਬੁਲਾਉਣ ਜਾ ਰਹੇ ਹਨ। ਦਾਜ ਨੂੰ ਬੜ੍ਹਾਵਾ ਦੇਣ ਵਾਲਿਆਂ ਤੋਂ ਉਚਿਤ ਤਰੀਕੇ ਨਾਲ ਨਜਿੱਠਿਆ ਜਾਏਗਾ। ਦੱਸਿਆ ਜਾ ਰਿਹਾ ਹੈ ਕਿ ਇਕ ਹਫਤੇ ਦੇ ਅੰਦਰ ਇਲਾਕੇ ਵਿਚ ਇਸ ਤਰ੍ਹਾਂ ਦੀ ਇਹ ਤੀਸਰੀ ਘਟਨਾ ਹੈ, ਜਿਸ ਵਿਚ ਇਕ ਮੁਸਲਿਮ ਪਰਿਵਾਰ ਨੇ ਦਾਜ ਲਈ ਪ੍ਰੇਸ਼ਾਨ ਕੀਤਾ ਹੈ। ਵਿਆਹ ਸਮਾਰੋਹ ਰਵਾਇਤੀ ਮੁਸਲਿਮ ਪਰਿਵਾਰਾਂ ਵਿਚ ਕੁਝ ਸਾਲ ਪਹਿਲਾਂ ਇਕ ਪੈਸਾ ਇਕ ਸਾਧਾਰਣ ਮਾਮਲਾ ਹੋਇਆ ਕਰਦਾ ਸੀ। ਹਾਲ ਹੀ ਵਿਚ ਦਾਜ ਲਈ ਕਥਿਤ ਤੌਰ ’ਤੇ ਪ੍ਰੇਸ਼ਾਨ 23 ਸਾਲਾ ਆਯਸ਼ਾ ਬਾਨੋ ਮਕਰਾਣੀ ਨੇ ਖੁਦਕੁਸ਼ੀ ਕਰ ਲਈ। ਜਿਸ ਨਾਲ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਹੁਣ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।
ਕੀ ਕਹਿੰਦੇ ਹਨ ਅਧਿਕਾਰੀ
ਮਾਮਲੇ ਵਿਚ ਸੀ. ਓ. ਥਾਣਾ ਭਵਨ ਅਮਿਤ ਸਕਸੈਨਾ ਨੇ ਦੱਸਿਆ ਕਿ ਵੀਡੀਓ ਦੇ ਹਿਸਾਬ ਨਾਲ ਮਾਮਲੇ ਦੀ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਅਜੇ ਤੱਕ ਦੀ ਜਾਂਚ ਵਿਚ ਵੀਡੀਓ ਥਾਣਾ ਭਵਨ ਦਾ ਹੋਣ ਦੀ ਪੁਸ਼ਟੀ ਹੋਈ ਹੈ। ਮਾਮਲੇ ਵਿਚ ਇਨਕਮ ਟੈਕਸ ਵਿਭਾਗ ਦੀ ਟੀਮ ਨੂੰ ਨਾਲ ਲੈ ਕੇ ਜ਼ਰੂਰੀ ਕਾਰਵਾਈ ਤੇਜ਼ ਕਰ ਦਿੱਤੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਲਹਿਰਾਉਣ ਵਾਲੇ ਜੁਗਰਾਜ ਸਿੰਘ ਨੂੰ AISSF ਨੇ ਕੀਤਾ ਸਨਮਾਨਿਤ
NEXT STORY