ਕੋਲੰਬੋ- ਸ਼ਿਖਰ ਧਵਨ ਦੀ ਅਗਵਾਈ ਵਿਚ ਭਾਰਤ ਦੀ ਸੀਮਿਤ ਓਵਰਾਂ ਦੀ ਕ੍ਰਿਕਟ ਟੀਮ ਦੀ ਟੀਮ ਸ਼੍ਰੀਲੰਕਾ ਵਿਰੁੱਧ 13 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਵਨ ਡੇ ਅਤੇ ਟੀ-20 ਸੀਰੀਜ਼ਾਂ ਦੇ ਲਈ ਸੋਮਵਾਰ ਨੂੰ ਮੁੰਬਈ ਤੋਂ ਇੱਥੇ ਪਹੁੰਚੀ। ਚਾਰ ਹਫਤੇ ਦੇ ਦੌਰੇ 'ਤੇ ਆਈ ਭਾਰਤੀ ਟੀਮ ਵਿਚ 6 ਨਵੇਂ ਖਿਡਾਰੀ ਵੀ ਸ਼ਾਮਲ ਹਨ। ਅਨੁਭਵੀ ਹਰਫਨਮੌਲਾ ਖਿਡਾਰੀ ਹਾਰਦਿਕ ਪੰਡਯਾ ਨੇ ਇਕ ਇੰਸਟਾਗ੍ਰਾਮ ਸਟੋਰ ਸ਼ੇਅਰ ਕੀਤੀ, ਜਿਸ ਦਾ ਸਿਰਲੇਖ ਸੀ- 'ਕੋਲੰਬੋ, ਸ਼੍ਰੀਲੰਕਾ ਵਿਚ ਪਹੁੰਚੇ।'
ਇਹ ਖਬਰ ਪੜ੍ਹੋ-ਸਾਡੀ ਟੀਮ ਨੂੰ ਜ਼ਿਆਦਾ ਟੈਸਟ ਮੈਚ ਖੇਡਣ ਜਾ ਮੌਕਾ ਮਿਲੇ : ਟਿਮ ਸਾਊਥੀ
ਧਵਨ ਦੀ ਅਗਵਾਈ ਵਾਲੀ ਟੀਮ ਸ਼੍ਰੀਲੰਕਾ ਵਿਰੁੱਧ ਤਿੰਨ ਵਨ ਡੇ ਅਤੇ ਤਿੰਨ ਟੀ-20 ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ ਖੇਡੇਗੀ। ਮੌਜੂਦਾ ਕਪਤਾਨ ਵਿਰਾਟ ਕੋਹਲੀ ਲਾਲ ਗੇਂਦ (ਟੈਸਟ ਮੈਚ) ਦੀ ਟੀਮ ਦੇ ਨਾਲ ਅਜੇ ਇੰਗਲੈਂਡ ਦਾ ਦੌਰਾ ਕਰ ਰਹੇ ਹਨ ਅਜਿਹੇ ਵਿਚ ਧਵਨ ਦੀ ਅਗਵਾਈ ਵਾਲੀ ਟੀਮ ਵਿਚ ਭੁਵਨੇਸ਼ਵਰ ਕੁਮਾਰ ਉਪ ਕਪਤਾਨ ਹਨ ਜਦਕਿ ਰਾਹੁਲ ਦ੍ਰਾਵਿੜ ਇਸ ਟੀਮ ਦੇ ਕੋਚ ਹਨ। ਬੀ. ਸੀ. ਸੀ. ਆਈ. ਨੇ ਸ਼੍ਰੀਲੰਕਾ ਦੌਰੇ ਦੇ ਲਈ 20 ਮੈਂਬਰੀ ਟੀਮ ਦੀ ਚੋਣ ਕੀਤੀ ਸੀ, ਜਿਸ ਵਿਚ ਆਲਰਾਊਂਡਰ ਹਾਰਦਿਕ ਪੰਡਯਾ ਤੇ ਸਪਿਨਰਾਂ ਦੀ ਅਨੁਭਵੀ ਜੋੜੀ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਾਹਲ ਨੂੰ ਵੀ ਜਗ੍ਹਾ ਦਿੱਤੀ ਗਈ ਹੈ।
ਟੀਮ ਵਿਚ ਦੇਵਦੱਤ ਪੱਡੀਕਲ, ਪ੍ਰਿਥਵੀ ਸ਼ਾਹ, ਨਿਤੀਸ਼ ਰਾਣਾ, ਰੁਤੁਰਾਜ ਗਾਇਕਵਾੜ ਤੇ ਤੇਜ਼ ਗੇਂਦਬਾਜ਼ ਚੇਤਨ ਸਕਾਰੀਆ ਵਰਗੇ ਨੌਜਵਾਨ ਖਿਡਾਰੀ ਸ਼ਾਮਲ ਹਨ। ਵਿਕਟ ਬੱਲੇਬਾਜ਼ ਦੇ ਲਈ ਟੀਮ ਦੇ ਕੋਲ ਨੌਜਵਾਨ ਇਸ਼ਾਨ ਕਿਸ਼ਨ ਅਤੇ ਸੰਜੂ ਸੈਮਸਨ ਦਾ ਵਿਕਲਪ ਹੈ। ਭਾਰਤੀ ਟੀਮ ਦੌਰੇ 'ਤੇ ਅਭਿਆਸ ਦੇ ਲਈ ਆਪਣੀ ਦੋ ਟੀਮਾਂ ਬਰਕਾਰ ਆਪਸ ਵਿਚ ਅਭਿਆਸ ਮੈਚ ਖੇਡੇਗੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪ੍ਰੋ. ਮਲਹੋਤਰਾ ਨੇ ਦੀਪਿਕਾ ਨੂੰ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਸੋਨ ਤਮਗ਼ੇ ਜਿੱਤਣ ਲਈ ਦਿੱਤੀ ਵਧਾਈ
NEXT STORY