ਨੈਸ਼ਨਲ ਡੈਸਕ— ਪੈਟਰੋਲੀਅਮ ਮੰਤਰੀ ਧਮੇਂਦਰ ਪ੍ਰਧਾਨ ਨੇ ਇਕ ਪ੍ਰੋਗਰਾਮ 'ਚ ਸਵਾਲਾਂ ਦੇ ਜਵਾਬ 'ਚ ਇਕ ਅਜੀਬ ਦਲੀਲ ਦੇ ਦਿੱਤੀ। ਜੀ.ਐਸ.ਟੀ ਨਾਲ ਸੰਬੰਧਿਤ ਸਵਾਲ 'ਤੇ ਧਮੇਂਦਰ ਪ੍ਰਧਾਨ ਨੇ ਜੀ.ਐਸ.ਟੀ ਦੀ ਤੁਲਨਾ ਨਵੀਂ ਜੁੱਤੀ ਨਾਲ ਕਰਦੇ ਹੋਏ ਕਿਹਾ ਕਿ ਨਵੀਂ ਜੁੱਤੀ ਵੀ ਤਿੰਨ ਦਿਨ ਤੱਕ ਕੱਟਦੀ ਹੈ। ਜੀ.ਐਸ.ਟੀ ਨੂੰ ਲੈ ਕੇ ਵਿਰੋਧੀ ਦਲ ਮੋਦੀ ਸਰਕਾਰ ਨੂੰ ਲਗਾਤਾਰ ਨਿਸ਼ਾਨੇ 'ਤੇ ਲੈ ਰਿਹਾ ਹੈ। ਜੀ.ਐਸ.ਟੀ ਲੈ ਕੇ ਹੋ ਰਹੀ ਆਲੋਚਨਾ ਵਿਚਕਾਰ ਪੈਟਰੋਲੀਅਮ ਮੰਤਰੀ ਧਮੇਂਦਰ ਪ੍ਰਧਾਨ ਨੇ ਬਚਾਅ ਕਰਦੇ ਹੋਏ ਇਹ ਦਲੀਲ ਦਿੱਤੀ।
ਧਮੇਂਦਰ ਪ੍ਰਧਾਨ ਨੇ ਇੰਦੌਰ 'ਚ ਕਿਹਾ ਸੀ ਕਿ ਤੁਸੀਂ ਲੋਕ ਨਵੀਂ ਜੁੱਤੀ ਵੀ ਖਰੀਦਦੇ ਹੋ ਤਾਂ ਤਿੰਨ ਦਿਨ ਤੱਕ ਕੱਟਦੀ ਹੈ, ਚੌਥੇ ਦਿਨ ਠੀਕ ਹੋ ਜਾਂਦੀ ਹੈ। ਕੀ ਗਰੀਬਾਂ ਦੇ ਹਿੱਤ ਲਈ ਜੋ ਲੋਕ ਟੈਕਸ ਦੇ ਸਕਦੇ ਹਨ, ਉਨ੍ਹਾਂ ਨੂੰ ਟੈਕਸ ਨਹੀਂ ਦੇਣਾ ਚਾਹੀਦਾ? ਕੀ ਗਰੀਬਾਂ ਲਈ ਹਿੱਤ ਦੇ ਲਈ ਟੈਕਸ ਦੀ ਦਰ ਨਹੀਂ ਵਧਣੀ ਚਾਹੀਦੀ?
ਗੁਜਰਾਤ 'ਚ ਰਾਹੁਲ ਗਾਂਧੀ ਦੇ ਜੀ.ਐਸ.ਟੀ ਨੂੰ ਲੈ ਕੇ ਦਿੱਤੇ ਬਿਆਨ 'ਤੇ ਧਮੇਂਦਰ ਪ੍ਰਧਾਨ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਉਹ ਉਨ੍ਹਾਂ ਦੀ ਮਾਨਸਿਕਤਾ ਨੂੰ ਲੈ ਕੇ ਹੈਰਾਨ ਹੈ ਅਤੇ ਭਗਵਾਨ ਤੋਂ ਰਾਹੁਲ ਗਾਂਧੀ ਦੀ ਸਦਭਾਵਨਾ ਦੇਣ ਲਈ ਪ੍ਰਾਰਥਨਾ ਕਰਨਗੇ।
ਟ੍ਰੇਨ ਚੋਂ ਡਿੱਗ ਕੇ ਵੈਸ਼ਣੋ ਦੇਵੀ ਯਾਤਰੀ ਦੀ ਮੌਤ
NEXT STORY