ਨਵੀਂ ਦਿੱਲੀ- ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਅੱਜ ਮੀਡੀਆ ਸੰਸਥਾਵਾਂ, ਮੀਡੀਆ ਪਲੇਟਫਾਰਮਾਂ ਅਤੇ ਆਲਾਈਨ ਇਸ਼ਤਿਹਾਰਾਂ ਨੂੰ ਸੱਟੇਬਾਜ਼ੀ ਪਲੇਟਫਾਰਮਾਂ ਦੇ ਇਸ਼ਤਿਹਾਰ/ਪ੍ਰਚਾਰ ਸਮੱਗਰੀ ਨੂੰ ਪ੍ਰਸਾਰਿਤ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ। ਮੰਤਰਾਲੇ ਨੇ ਐਡਵਾਈਜ਼ਰੀ ਵਿਚ ਮੁੱਖ ਧਾਰਾ ਦੇ ਅੰਗਰੇਜ਼ੀ ਅਤੇ ਹਿੰਦੀ ਅਖ਼ਬਾਰਾਂ ਵਿਚ ਸੱਟੇਬਾਜ਼ੀ ਦੀਆਂ ਵੈੱਬਸਾਈਟਾਂ ਦੇ ਇਸ਼ਤਿਹਾਰਾਂ ਅਤੇ ਪ੍ਰਚਾਰ ਸਮੱਗਰੀ ਨੂੰ ਪ੍ਰਕਾਸ਼ਿਤ ਕਰਨ ਦੀਆਂ ਹਾਲ ਦੀਆਂ ਘਟਨਾਵਾਂ 'ਤੇ ਸਖ਼ਤ ਇਤਰਾਜ਼ ਜਤਾਇਆ ਹੈ।
ਅਖਬਾਰਾਂ, ਟੈਲੀਵਿਜ਼ਨ ਚੈਨਲਾਂ ਅਤੇ ਆਨਲਾਈਨ ਨਿਊਜ਼ ਪ੍ਰਕਾਸ਼ਕਾਂ ਸਮੇਤ ਸਾਰੇ ਮੀਡੀਆ ਫਾਰਮੈਟਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਜਿੱਥੇ ਹਾਲ ਹੀ ਦੇ ਸਮੇਂ ਵਿਚ ਮੀਡੀਆ 'ਚ ਅਜਿਹੇ ਇਸ਼ਤਿਹਾਰ ਦਿਖਾਏ ਗਏ ਹਨ। ਮੰਤਰਾਲੇ ਨੇ ਸੱਟੇਬਾਜ਼ੀ ਮੰਚਾਂ ਵਲੋਂ ਦਰਸ਼ਕਾਂ ਨੂੰ ਆਪਣੀ ਵੈੱਬਸਾਈਟ 'ਤੇ ਖੇਡ ਲੀਗ ਦੇਖਣ ਲਈ ਉਤਸ਼ਾਹਿਤ ਕਰਨ 'ਤੇ ਵੀ ਇਤਰਾਜ਼ ਜਤਾਇਆ ਹੈ। ਜੋ ਕਿ ਪਹਿਲੀ ਨਜ਼ਰੇ ਕਾਪੀਰਾਈਟ ਐਕਟ, 1957 ਦੀ ਉਲੰਘਣਾ ਕਰਦਾ ਪ੍ਰਤੀਤ ਹੁੰਦਾ ਹੈ।
ਮੀਡੀਆ ਦੀ ਕਾਨੂੰਨੀ ਜ਼ਿੰਮੇਵਾਰੀ ਦੇ ਨਾਲ-ਨਾਲ ਨੈਤਿਕ ਫਰਜ਼ 'ਤੇ ਜ਼ੋਰ ਦਿੰਦੇ ਹੋਏ ਐਡਵਾਈਜ਼ਰੀ ਪ੍ਰੈਸ ਕੌਂਸਲ ਦੇ ਪੱਤਰਕਾਰੀ ਆਚਰਣ ਦੇ ਨਿਯਮਾਂ ਦਾ ਹਵਾਲਾ ਦਿੱਤਾ। ਜਿਸ ਵਿਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਅਖ਼ਬਾਰਾਂ ਨੂੰ ਕੋਈ ਅਜਿਹਾ ਇਸ਼ਤਿਹਾਰ ਨਹੀਂ ਛਾਪਣਾ ਚਾਹੀਦਾ, ਜੋ ਕਿ ਗੈਰ-ਕਾਨੂੰਨੀ ਹੋਵੇ। ਅਖ਼ਬਾਰਾਂ ਅਤੇ ਮੈਗਜ਼ੀਨ ਨੂੰ PRB ਐਕਟ 1867 ਦੀ ਧਾਰਾ-7 ਤਹਿਤ ਇਸ਼ਤਿਹਾਰਾਂ ਸਮੇਤ ਸਾਰੀਆਂ ਸਮੱਗਰੀਆਂ ਲਈ ਸੰਪਾਦਕ ਦੀ ਜ਼ਿੰਮੇਵਾਰੀ ਨੂੰ ਵੇਖਦੇ ਹੋਏ ਨੈਤਿਕ ਅਤੇ ਕਾਨੂੰਨੀ ਪਹਿਲੂਆਂ ਤੋਂ ਇਸ਼ਤਿਹਾਰਾਂ ਦੀ ਇਨਪੁਟ ਦੀ ਜਾਂਚ ਕਰਨੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਮੰਤਰਾਲੇ ਨੇ ਜੂਨ ਅਤੇ ਅਕਤੂਬਰ, 2022 ਦੇ ਮਹੀਨਿਆਂ 'ਚ ਐਡਵਾਈਜ਼ਰੀ ਜਾਰੀ ਕੀਤੀ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਸੱਟੇਬਾਜ਼ੀ ਅਤੇ ਜੂਆ ਖੇਡਣਾ ਗੈਰ-ਕਾਨੂੰਨੀ ਹੈ। ਇਸ ਲਈ ਅਜਿਹੀਆਂ ਗਤੀਵਿਧੀਆਂ ਦੇ ਇਸ਼ਤਿਹਾਰ ਖਪਤਕਾਰ ਸੁਰੱਖਿਆ ਐਕਟ 2019, ਪ੍ਰੈਸ ਕੌਂਸਲ ਐਕਟ 1978, ਸੂਚਨਾ ਤਕਨਾਲੋਜੀ ਦੀ ਉਲੰਘਣਾ ਕਰਦੇ ਹਨ।
IMF ਨੇ ਭਾਰਤ ਦੀ ਡਿਜੀਟਾਈਜੇਸ਼ਨ ਕਾਰਜਪ੍ਰਣਾਲੀ ਦੀ ਕੀਤੀ ਤਾਰੀਫ, ਕਿਹਾ- ਦੂਜੇ ਦੇਸ਼ ਵੀ ਭਾਰਤ ਤੋਂ ਸਬਕ ਸਿੱਖਣ
NEXT STORY