ਨਵੀਂ ਦਿੱਲੀ- ਰਾਸ਼ਟਰਪਤੀ ਭਵਨ ਅਤੇ ਲੋਕ ਸਭਾ ਸਕੱਤਰੇਤ ਤੋਂ ਬਾਅਦ ਕੋਰੋਨਾ ਵਾਇਰਸ ਹੁਣ ਮੰਤਰਾਲਿਆਂ 'ਚ ਵੀ ਦਸਤਕ ਦੇ ਰਿਹਾ ਹੈ। ਸੂਤਰਾਂ ਤੋਂ ਖਬਰ ਹੈ ਕਿ ਹਵਾਬਾਜ਼ੀ ਮੰਤਰਾਲੇ ਦੇ ਇਕ ਅਧਿਕਾਰੀ 'ਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਉਹ ਮੰਤਰਾਲੇ ਦੀ ਬਿਲਡਿੰਗ (ਰਾਜੀਵ ਗਾਂਧੀ ਭਵਨ) ਦੇ ਬਾਹਰ ਕੰਮ ਕਰਦਾ ਹੈ। ਅਧਿਕਾਰੀ ਦਾ ਟੈਸਟ ਰਿਜਲਟ ਕੱਲ ਯਾਨੀ ਮੰਗਲਵਾਰ ਨੂੰ ਆਇਆ ਸੀ। ਇਸ ਦੇ ਬਾਅਦ ਤੋਂ ਹੜਕੰਪ ਮਚ ਗਿਆ ਹੈ।
ਇਸ ਤੋਂ ਪਹਿਲਾਂ ਰਾਸ਼ਟਰਪਤੀ ਭਵਨ ਕੰਪਲੈਕਸ 'ਚ ਕੋਰੋਨਾ ਦਾਖਲ ਹੋ ਗਿਆ। ਕੰਪਲੈਕਸ ਦੇ ਪਾਕੇਟ-2 ਦੇ ਸ਼ੈਡਿਊਲ-ਏ 'ਚ ਰਹਿਣ ਵਾਲੀ ਇਕ ਔਰਤ ਇਨਫੈਕਟਡ ਪਾਈ ਗਈ ਹੈ। ਇਸ ਖਬਰ ਤੋਂ ਬਾਅਦ ਹੜਕੰਪ ਮਚ ਗਿਆ। ਹਾਲਾਂਕਿ ਰਾਸ਼ਟਰਪਤੀ ਭਵਨ ਤੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਸਕੱਤਰੇਤ ਦਾ ਕੋਈ ਸਟਾਫ ਇਨਫੈਕਟਡ ਨਹੀਂ ਹੈ। ਉੱਥੇ ਹੀ ਲੋਕ ਸਭਾ ਸਕੱਤਰੇਤ ਦਾ ਵੀ ਇਕ ਸਫ਼ਾਈ ਕਰਮਚਾਰੀ ਕੋਰੋਨਾ ਪਾਜ਼ੀਟਿਵ ਮਿਲਆ ਹੈ।
ਕੋਰੋਨਾ ਜੰਗ 'ਚ ਸਭ ਤੋਂ ਅੱਗੇ ਨਿਕਲੇ ਪੀ.ਐੱਮ. ਮੋਦੀ, ਲੋਕਪ੍ਰਿਅਤਾ ਦੇ ਮਾਮਲੇ 'ਚ ਸਿਖਰ 'ਤੇ
NEXT STORY