ਨਵੀਂ ਦਿੱਲੀ- ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਵੀਰਵਾਰ ਸ਼ਾਮ ਨੂੰ ਨਿਯਮਿਤ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਇਕ ਦਿਨ 'ਚ 183 ਲੋਕ ਠੀਕ ਹੋਏ। ਉੱਥੇ ਹੀ 24 ਘੰਟੇ 'ਚ ਕੋਰੋਨਾ ਵਾਇਰਸ ਦੇ 941 ਨਵੇਂ ਕੇਸ ਸਾਹਮਣੇ ਆਏ, ਜਿਸ ਤੋਂ ਬਾਅਦ ਦੇਸ਼ 'ਚ ਪੀੜਤਾਂ ਦੀ ਗਿਣਤੀ 12380 ਹੋ ਗਈ ਹੈ। ਜਦੋਂ ਕਿ ਪਿਛਲੇ 24 ਘੰਟਿਆਂ 'ਚ 37 ਲੋਕਾਂ ਦੀ ਮੌਤ ਹੋਈ ਹੈ। ਦੇਸ਼ 'ਚ ਹੁਣ ਤੱਕ ਕੋਰੋਨਾ ਨਾਲ 414 ਲੋਕਾਂ ਦੀ ਮੌਤ ਹੋਈ ਹੈ। ਕੋਰੋਨਾ 'ਤੇ ਅਪਡੇਟ ਦੇਣ ਲਈ ਸਿਹਤ, ਗ੍ਰਹਿ ਮੰਤਰਾਲੇ ਅਤੇ ਆਈ.ਸੀ.ਐੱਮ.ਆਰ. ਦੀ ਰੋਜ਼ਾਨਾ ਇਕ ਪ੍ਰੈਸ ਕਾਨਫਰੰਸ ਹੁੰਦੀ ਹੈ।
ਲਵ ਅਗਰਵਾਲ ਨੇ ਦੱਸਿਆ ਕਿ ਸਾਰੇ ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਹੈਲਥ ਸਰਵਿਸ ਨੂੰ ਲੈ ਕੇ ਗਾਈਡਲਾਈਨਜ਼ ਜਾਰੀ ਕਰ ਦਿੱਤੀ ਗਈ ਹੈ। ਜਿਸ ਤੋਂ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਦੇਸ਼ 'ਚ ਹੁਣ ਤੱਕ ਕੋਰੋਨਾ ਵਾਇਰਸ ਨਾਲ 1489 ਲੋਕ ਠੀਕ ਹੋ ਚੁਕੇ ਹਨ। 325 ਜ਼ਿਲੇ ਅਜਿਹੇ ਹਨ, ਜਿੱਥੇ ਕੋਈ ਵੀ ਕੇਸ ਨਹੀਂ ਹੈ। ਲਵ ਅਗਰਵਾਲ ਨੇ ਦੱਸਿਆ ਕਿ ਸਿਹਤ ਮੰਤਰੀ ਤੇ ਰਾਜ ਮੰਤਰੀ (ਸਿਹਤ) ਨੇ ਬੁੱਧਵਾਰ ਨੂੰ ਇਕ ਵੀਡੀਓ ਸੰਮੇਲਨ ਆਯੋਜਿਤ ਕੀਤਾ, ਜਿਸ 'ਚ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਦੇ ਖੇਤਰੀ ਅਧਿਕਾਰੀ ਸ਼ਾਮਲ ਸਨ। ਇਸ ਸੰਮੇਲਨ 'ਚ ਜ਼ਿਲਾ ਪੱਧਰ 'ਤੇ ਕੋਵਿਡ-19 ਦੇ ਪ੍ਰਕੋਪ ਲਈ ਬਣਾਈ ਜਾ ਰਹੀ ਯੋਜਨਾ 'ਤੇ ਚਰਚਾ ਕੀਤੀ ਗਈ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਉਦਯੋਗਾਂ ਨੂੰ ਡਾਕਟਰੀ ਸਮੱਗਰੀ ਲਈ 'ਮੇਕ ਇਨ ਇੰਡੀਆ' 'ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ ਗਿਆ ਹੈ।
ਲਾਕਡਾਊਨ 2: ਵਾਰਾਣਸੀ 'ਚ PM ਮੋਦੀ ਦੇ ਫੈਸਲੇ ਨੂੰ ਅਨੋਖੇ ਢੰਗ ਨਾਲ ਮਿਲ ਰਿਹਾ ਹੈ ਸਮਰਥਨ
NEXT STORY