ਹੁਗਲੀ— ਪੱਛਮੀ ਬੰਗਾਲ ਦੇ ਹੁਗਲੀ 'ਚ ਇਕ ਨਾਬਾਲਗ ਬੱਚੀ ਵਲੋਂ ਆਪਣੀ ਮਾਂ ਨੂੰ ਗੋਲੀ ਮਾਰਨ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਸਲ 'ਚ ਬੱਚੀ ਨੂੰ ਲੱਗਿਆ ਉਹ ਅਸਲੀ ਬੰਦੂਕ ਨਹੀਂ ਬਲਕਿ ਕੋਈ ਖਿਡੌਣਾ ਹੈ। ਖੇਡਦੇ-ਖੇਡਦੇ ਮਾਸੂਮ ਨੇ ਬੰਦੂਕ ਦਾ ਟ੍ਰਿਗਰ ਦਬਾ ਦਿੱਤਾ ਤੇ ਬੰਦੂਕ ਤੋਂ ਚੱਲੀ ਗੋਲੀ ਉਸ ਦੀ ਮਾਂ ਨੂੰ ਜਾ ਲੱਗੀ।
ਜਾਣਕਾਰੀ ਮੁਤਾਬਕ ਸਾਰੀ ਗਲਤੀ ਬੱਚੀ ਦੀ ਵੀ ਨਹੀਂ ਸੀ। ਬੰਦੂਕ ਉਸ ਨੂੰ ਉਸ ਦੀ ਮਾਂ ਨੇ ਹੀ ਦਿੱਤੀ ਸੀ। ਪੁਲਸ ਦਾ ਕਹਿਣਾ ਹੈ ਕਿ ਪਰਿਵਾਰ ਹੁਗਲੀ ਦੇ ਆਰਾਮਬਾਗ ਇਲਾਕੇ 'ਚ ਖਾਨਾਕੁਲ 'ਚ ਰਹਿੰਦਾ ਹੈ। ਜ਼ਖਮੀ ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਐਤਵਾਰ ਦੀ ਸਵੇਰੇ ਹੀ ਉਹ ਬੰਦੂਕ ਘਰ ਦੇ ਬਾਹਰ ਪਾਰਕ 'ਚ ਮਿਲੀ ਸੀ। ਉਨ੍ਹਾਂ ਨੂੰ ਲੱਗਿਆ ਕਿ ਉਹ ਇਕ ਖਿਡੌਣਾ ਹੈ ਤੇ ਇਹੀ ਸੋਚ ਕੇ ਉਨ੍ਹਾਂ ਨੇ ਬੰਦੂਕ ਬੱਚੀ ਨੂੰ ਖੇਡਣ ਲਈ ਦੇ ਦਿੱਤੀ। ਜ਼ਖਮੀ ਕਾਕੋਲੀ ਜਨਾ ਨੂੰ ਆਰਾਮਬਾਗ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਔਰਤ ਦੀ ਸਥਿਤੀ ਅਜੇ ਗੰਭੀਰ ਬਣੀ ਹੋਈ ਹੈ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਬੱਚੀ ਖਿਡੌਣਾ ਸਮਝ ਕੇ ਬੰਦੂਕ ਨਾਲ ਖੇਡ ਰਹੀ ਸੀ ਜਦਕਿ ਬੰਦੂਕ 'ਚ ਗੋਲੀਆਂ ਮੌਜੂਦ ਸਨ। ਬੱਚੀ ਘਟਨਾ ਤੋਂ ਬਾਅਦ ਬਹੁਤ ਡਰੀ ਹੋਈ ਹੈ। ਪੁਲਸ ਨੇ ਬੱਚੀ ਨੂੰ ਹਿਰਾਸਤ 'ਚ ਲੈ ਲਿਆ ਹੈ ਤੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਬੰਦੂਕ ਪਾਰਕ 'ਚ ਕਿਥੋਂ ਆਈ।
ਡੀ. ਜੇ. 'ਤੇ ਲਗਾਇਆ ਵਿਵਾਦਿਤ ਗੀਤ, 8 ਲੋਕ ਗ੍ਰਿਫਤਾਰ
NEXT STORY