ਜੈਪੁਰ (ਭਾਸ਼ਾ) - ਰਾਜਸਥਾਨ ਦੇ ਬਾਂਸਵਾੜਾ ਜ਼ਿਲ੍ਹੇ ਵਿੱਚ ਤਿੰਨ ਨਾਬਾਲਗ ਕੁੜੀਆਂ ਦੀ ਨਦੀ ਵਿੱਚ ਡੁੱਬ ਜਾਣ ਕਾਰਨ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਸੋਮਵਾਰ ਨੂੰ ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਇਹ ਕੁੜੀਆਂ ਐਤਵਾਰ ਨੂੰ ਹੱਥ-ਪੈਰ ਧੋਣ ਲਈ ਨਦੀ 'ਚ ਗਈਆਂ ਸਨ। ਇਸ ਦੌਰਾਨ ਉਹ ਅਚਾਨਕ ਡੂੰਘੇ ਪਾਣੀ 'ਚ ਚਲੀਆਂ ਗਈਆਂ। ਪੁਲਸ ਮੁਤਾਬਕ ਇਹ ਘਟਨਾ ਆਨੰਦਪੁਰੀ ਥਾਣਾ ਖੇਤਰ ਦੀ ਹੈ।
ਇਹ ਵੀ ਪੜ੍ਹੋ - ਰੂਹ ਕੰਬਾਊ ਘਟਨਾ, ਤੇਜ਼ਧਾਰ ਹਥਿਆਰ ਨਾਲ ਵੱਢ ਦਿੱਤਾ ਮਾਤਾ-ਪਿਤਾ ਤੇ ਪੁੱਤਰ ਦਾ ਗਲ਼ਾ
ਸਹਾਇਕ ਸਬ-ਇੰਸਪੈਕਟਰ ਜਤਿੰਦਰ ਪਾਟੀਦਾਰ ਨੇ ਦੱਸਿਆ ਕਿ ਅਨਾਸ ਨਦੀ ਦੇ ਕੰਢੇ 'ਤੇ ਬੱਕਰੀਆਂ ਚਰਾਉਣ ਲਈ ਗਈਆਂ ਤਿੰਨ ਲੜਕੀਆਂ ਹੱਥ-ਪੈਰ ਧੋ ਰਹੀਆਂ ਸਨ, ਜਦੋਂ ਉਹ ਡੂੰਘੇ ਪਾਣੀ 'ਚ ਫਿਸਲ ਕੇ ਡੁੱਬ ਗਈਆਂ। ਉਸ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਤਿੰਨਾਂ ਲੜਕੀਆਂ ਨੂੰ ਨਦੀ 'ਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਲੜਕੀਆਂ ਦੀ ਪਛਾਣ ਇਟਾਲੀ (11), ਸ਼ਰਮੀਲਾ (10) ਅਤੇ ਟੀਨਾ (10) ਵਜੋਂ ਹੋਈ ਹੈ। ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ।
ਇਹ ਵੀ ਪੜ੍ਹੋ - ਵਿਅਕਤੀ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੀਤੀ ਖ਼ੁਦਕੁਸ਼ੀ, ਦਿਲ ਦਹਿਲਾ ਦੇਣ ਵਾਲੀ CCTV ਆਈ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਦੇ ਦੌਰੇ ਨੂੰ ਲੈ ਕੇ ਉਤਸ਼ਾਹਿਤ ਭਾਰਤੀ ਪ੍ਰਵਾਸੀ ਭਾਈਚਾਰਾ, ਮੰਦਰ ਬਣਾਉਣ ਦੀ ਕਰੇਗਾ ਮੰਗ
NEXT STORY