ਨਵੀਂ ਦਿੱਲੀ : ਦੱਖਣ-ਪੱਛਮੀ ਦਿੱਲੀ ਦੇ ਦਵਾਰਕਾ ਵਿਚ ਇਕ 16 ਸਾਲਾ ਲੜਕੀ ਨੂੰ ਕਥਿਤ ਤੌਰ 'ਤੇ ਬੰਦੂਕ ਦੀ ਨੋਕ 'ਤੇ ਜਬਰ ਜਨਾਹ ਕਰਨ ਤੋਂ ਬਾਅਦ ਇਕ ਇਮਾਰਤ ਦੀ ਪੰਜਵੀਂ ਮੰਜ਼ਿਲ ਤੋਂ ਸੁੱਟ ਦਿੱਤਾ ਗਿਆ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਘਟਨਾ ਸੋਮਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਦੋਸ਼ੀ ਪੀੜਤਾ ਦੇ ਘਰ 'ਚ ਜ਼ਬਰਦਸਤੀ ਦਾਖਲ ਹੋਇਆ।
ਪੁਲਸ ਮੁਤਾਬਕ ਘਟਨਾ ਸਮੇਂ ਲੜਕੀ ਦੇ ਮਾਤਾ-ਪਿਤਾ ਘਰ 'ਤੇ ਨਹੀਂ ਸਨ। ਪੁਲਸ ਨੇ ਦੱਸਿਆ ਕਿ ਦੋਸ਼ੀ ਲੜਕੀ ਨੂੰ ਨੇੜੇ ਦੀ ਇਮਾਰਤ 'ਚ ਲੈ ਗਿਆ, ਜਿੱਥੇ ਉਸ ਨੇ ਨਾਬਾਲਗ ਨਾਲ ਜਬਰ ਜਨਾਹ ਕੀਤਾ ਅਤੇ ਉਸ ਨੂੰ ਇਮਾਰਤ ਦੀ ਪੰਜਵੀਂ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ। ਪੁਲਸ ਮੁਤਾਬਕ ਪੀੜਤਾ ਨੂੰ ਦੀਨ ਦਿਆਲ ਉਪਾਧਿਆਏ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਦੱਸਿਆ ਕਿ ਹੇਠਾਂ ਡਿੱਗਣ ਨਾਲ ਲੜਕੀ ਦੀਆਂ ਲੱਤਾਂ 'ਚ ਫਰੈਕਚਰ ਹੋ ਗਿਆ। ਪੁਲਸ ਮੁਤਾਬਕ ਪੀੜਤਾ ਦੀ ਕਾਊਂਸਲਿੰਗ ਕਰਨ ਤੋਂ ਬਾਅਦ ਉਸ ਦੇ ਬਿਆਨ ਦਰਜ ਕੀਤੇ ਗਏ, ਜਿਸ 'ਚ ਉਸ ਨੇ ਦੋਸ਼ ਲਾਇਆ ਕਿ ਉਸ ਨਾਲ ਜਬਰ ਜਨਾਹ ਹੋਇਆ ਹੈ।
ਪੁਲਸ ਨੇ ਦੱਸਿਆ ਕਿ ਭਾਰਤੀ ਨਿਆਂ ਸੰਹਿਤਾ ਦੀ ਧਾਰਾ 127 (2) (ਗਲਤ ਤਰੀਕੇ ਨਾਲ ਬੰਧਕ ਬਣਾਉਣਾ), 65 (1) (16 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਜਬਰ ਜਨਾਹ) ਅਤੇ 109 (1) (ਕਤਲ ਦੀ ਕੋਸ਼ਿਸ਼) ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ (POCSO) ਦੇ ਤਹਿਤ ਐੱਫਆਈਆਰ ਦਰਜ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ।
ਉੱਤਰਾਖੰਡ : ਐੱਸ. ਡੀ. ਆਰ. ਐੱਫ. ਦੇ ਮੁਸਲਮਾਨ ਜਵਾਨ ਨੇ 5 ਕਾਂਵੜੀਆਂ ਨੂੰ ਗੰਗਾ ’ਚ ਡੁੱਬਣ ਤੋਂ ਬਚਾਇਆ
NEXT STORY