ਲਖਨਊ (ਭਾਸ਼ਾ)- ਲਖਨਊ 'ਚ ਇਕ ਨਾਬਾਲਗ ਮੁੰਡੇ ਨੇ ਵਿਵਾਦ ਤੋਂ ਬਾਅਦ ਬਜ਼ੁਰਗ ਮਾਮਾ-ਮਾਮੀ ਨੂੰ ਗੋਲੀ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਘਟਨਾ ਮੰਗਲਵਾਰ ਰਾਤ ਇੰਦਰਾ ਨਗਰ ਥਾਣਾ ਖੇਤਰ ਦੇ ਤਕਰੋਹੀ ਇਲਾਕੇ ਦੀ ਹੈ। ਪੁਲਸ ਡਿਪਟੀ ਕਮਿਸ਼ਨਰ ਅਭਿਜਾਤ ਆਰ. ਸ਼ੰਕਰ ਨੇ ਕਿਹਾ,''ਮੰਗਲਵਾਰ ਰਾਤ ਵਿਵਾਦ ਤੋਂ ਬਾਅਦ ਰਾਜੇਂਦਰ ਸਿੰਘ (62) ਅਤੇ ਉਨ੍ਹਾਂ ਦੀ ਪਤਨੀ ਸਰੋਜ (56) ਦਾ ਉਨ੍ਹਾਂ ਦੇ ਨਾਬਾਲਗ ਭਾਣਜੇ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਘਟਨਾ 'ਚ ਜੋੜੇ ਦਾ ਪੁੱਤਰ ਵੀ ਜ਼ਖ਼ਮੀ ਹੋ ਗਿਆ।''
ਪੁਲਸ ਡਿਪਟੀ ਕਮਿਸ਼ਨ ਨੇ ਦੱਸਿਆ,''ਮੰਗਲਵਾਰ ਰਾਤ ਕਰੀਬ 10 ਵਜੇ ਦੋਸ਼ੀ ਦੀ ਮਾਂ ਅਤੇ ਉਸ ਦੇ ਮਾਮੇ ਵਿਚਾਲੇ ਵਿਵਾਦ ਹੋਇਆ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਸ ਤੋਂ ਨਾਰਾਜ਼ ਨਾਬਾਲਗ ਨੇ ਮਾਮਾ, ਮਾਮੀ ਅਤੇ ਉਨ੍ਹਾਂ ਦੇ ਪੁੱਤ ਨੂੰ ਗੋਲੀ ਮਾਰ ਦਿੱਤੀ।'' ਪੁਲਸ ਅਨੁਸਾਰ ਸ਼ੁਰੂਆਤੀ ਜਾਂਚ 'ਚ ਜਾਇਦਾਦ ਨੂੰ ਲੈ ਕੇ ਚੱਲ ਰਹੇ ਵਿਵਾਦ ਦੀ ਗੱਲ ਸਾਹਮਣੇ ਆਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਤਿੰਨਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਰਾਜੇਂਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਉਨ੍ਹਾਂ ਦਾ ਬੇਟਾ ਫਿਲਹਾਲ ਹਸਪਤਾਲ 'ਚ ਦਾਖ਼ਲ ਹੈ ਅਤੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਸ ਨੇ ਨਾਬਾਲਗ ਨੂੰ ਫੜਨ ਲਈ ਟੀਮ ਗਠਿਤ ਕੀਤੀ ਹੈ। ਸਥਾਨਕ ਵਾਸੀਆਂ ਅਨੁਸਾਰ ਸਿੰਘ ਰਿਟਾਇਰਡ ਸਰਕਾਰੀ ਕਰਮਚਾਰੀ ਸੀ। ਉਹ ਅਤੇ ਉਨ੍ਹਾਂ ਦਾ ਪਰਿਵਾਰ ਆਪਣੀ ਭੈਣ ਅਤੇ ਉਸ ਦੇ ਪੁੱਤ ਨਾਲ ਇਕ ਹੀ ਘਰ 'ਚ ਰਹਿੰਦੇ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਾਟਰ ਕੈਨਨ ਵਾਲੇ ਨਵਦੀਪ ਨੂੰ ਸਨਮਾਨਤ ਕਰਨਗੇ ਕਿਸਾਨ, ਸ਼ੰਭੂ ਬਾਰਡਰ 'ਤੇ ਲਾਉਣਗੇ ਡੇਰੇ
NEXT STORY