ਮੁਜ਼ੱਫਰਨਗਰ : ਉੱਤਰ ਪ੍ਰਦੇਸ਼ ਦੀ ਮੀਰਾਪੁਰ ਵਿਧਾਨ ਸਭਾ ਸੀਟ 'ਤੇ 20 ਨਵੰਬਰ ਨੂੰ ਜ਼ਿਮਨੀ ਚੋਣ ਹੋਣੀ ਹੈ, ਜਿਸ ਲਈ ਸਾਰੀਆਂ ਪਾਰਟੀਆਂ ਨੇ ਆਪਣੀ ਚੋਣ ਮੁਹਿੰਮ ਤੇਜ਼ ਕਰ ਦਿੱਤੀ ਹੈ। ਇਸ ਕਾਰਨ 18 ਨਵੰਬਰ ਯਾਨੀ ਸੋਮਵਾਰ ਨੂੰ ਅਖਿਲੇਸ਼ ਯਾਦਵ, ਜਯੰਤ ਚੌਧਰੀ, ਚੰਦਰਸ਼ੇਖਰ ਆਜ਼ਾਦ ਅਤੇ ਅਸਦੁਦੀਨ ਓਵੈਸੀ ਆਪੋ-ਆਪਣੇ ਉਮੀਦਵਾਰਾਂ ਲਈ ਰੋਡ ਸ਼ੋਅ ਅਤੇ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਨ ਪਹੁੰਚ ਰਹੇ ਹਨ।
ਚੋਣ ਪ੍ਰਚਾਰ ਦੇ ਇਸੇ ਕੜੀ 'ਚ ਮੀਰਾਪੁਰ ਤੋਂ ਏਆਈਐੱਮਆਈਐੱਮ (ਆਲ ਇੰਡੀਆ ਮਜਲਿਸ-ਏ-ਇਤੇਹਾਦ-ਉਲ-ਮੁਸਲਿਮੀਨ) ਦੇ ਉਮੀਦਵਾਰ ਅਰਸ਼ਦ ਰਾਣਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਕਕਰੌਲੀ ਇਲਾਕੇ ਵਿਚ ਚੋਣ ਪ੍ਰਚਾਰ ਦੌਰਾਨ ਛੋਟੇ ਬੱਚਿਆਂ ਨਾਲ ਜ਼ਮੀਨ 'ਤੇ ਬੈਠ ਕੇ ਖੇਡਦੇ ਨਜ਼ਰ ਆਏ ਅਤੇ ਚਿੜੀਆਂ, ਤੋਤੇ ਤੇ ਪਤੰਗਾਂ ਆਦਿ ਉਡਾਉਂਦੇ ਹੋਏ ਦੇਖੇ ਗਏ। ਇਹ ਵੀਡੀਓ ਸਿਆਸੀ ਹਲਕਿਆਂ 'ਚ ਸੁਰਖੀਆਂ ਬਟੋਰ ਰਿਹਾ ਹੈ।
ਇਹ ਵੀ ਪੜ੍ਹੋ : ਦਿਲਜੀਤ ਦਾ ਓਪਨ ਚੈਲੰਜ- 'ਸਾਰੀਆਂ ਸਟੇਟਾਂ 'ਚ ਬੈਨ ਕਰ ਦਿਓ ਦਾਰੂ, ਕਦੇ ਨਹੀਂ ਗਾਵਾਂਗਾ ਸ਼ਰਾਬ 'ਤੇ ਗਾਣਾ'
ਇਸ ਬਾਰੇ ਏਆਈਐੱਮਆਈਐੱਮ ਦੇ ਉਮੀਦਵਾਰ ਅਰਸ਼ਦ ਰਾਣਾ ਦਾ ਕਹਿਣਾ ਹੈ, "ਬਚਪਨ ਵਿਚ ਅਸੀਂ ਇਹ ਖੇਡ ਖੇਡਦੇ ਸੀ ਜਦੋਂ ਅਸੀਂ ਖੁਸ਼ ਅਤੇ ਆਰਾਮਦੇਹ ਹੁੰਦੇ ਸੀ। ਮੈਂ ਇਸ ਸਮੇਂ ਖੁਸ਼ ਹਾਂ, ਜਨਤਾ ਦਾ ਜਿਹੜਾ ਸੈਲਾਬ ਮੇਰੇ ਨਾਲ ਜੁੜਿਆ ਹੋਇਆ ਹੈ, ਇਹ ਦੱਸਦਾ ਹੈ ਕਿ ਸਾਡਾ ਚੋਣ ਨਿਸ਼ਾਨ ਪਤੰਗ ਖੂਬ ਉੱਡ ਰਿਹਾ ਹੈ, ਫੁੱਲ, ਨਲ ਅਤੇ ਹਾਥੀ ਇਹ ਸਭ ਨਹੀਂ ਉਡਾਉਂਦੇ ਹਾਂ, ਉੱਡਦੀ ਹੈ ਤਾਂ ਪਤੰਗ ਉੱਡਦੀ ਹੈ। ਇਸ ਲਈ ਇਨ੍ਹਾਂ ਚੋਣਾਂ ਵਿਚ ਮੇਰੀ ਪਤੰਗ ਉੱਡ ਰਹੀ ਹੈ।''
ਜੇਕਰ ਇਸ ਚੋਣ ਦੀ ਗੱਲ ਕਰੀਏ ਤਾਂ ਆਜ਼ਾਦ ਸਮਾਜ ਪਾਰਟੀ ਵੱਲੋਂ ਜ਼ਾਹਿਦ ਹੁਸੈਨ, ਬਹੁਜਨ ਸਮਾਜ ਪਾਰਟੀ ਵੱਲੋਂ ਸ਼ਾਹਨਾਜ਼ਰ, ਸਮਾਜਵਾਦੀ ਪਾਰਟੀ ਵੱਲੋਂ ਸੁੰਬਲ ਰਾਣਾ, ਏਆਈਐੱਮਆਈਐੱਮ ਵੱਲੋਂ ਅਰਸ਼ਦ ਰਾਣਾ ਅਤੇ ਐੱਨਡੀਏ ਵੱਲੋਂ ਲੋਕ ਦਲ ਦੇ ਉਮੀਦਵਾਰ ਮਿਥਲੇਸ਼ ਪਾਲ ਚੋਣ ਮੈਦਾਨ ਵਿਚ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Killer Ragging ! ਸੀਨੀਅਰਾਂ ਦੇ ਮਜ਼ਾਕ ਨੇ ਲੈ ਲਈ ਮੈਡੀਕਲ ਵਿਦਿਆਰਥੀ ਦੀ ਜਾਨ
NEXT STORY