ਮਥੁਰਾ- ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਮਗੋਰਰਾ ਥਾਣਾ ਖੇਤਰ ਦੇ ਇਕ ਪਿੰਡ 'ਚ ਕਾਰ ਸਵਾਰ ਬਦਮਾਸ਼ਾਂ ਨੇ ਘਰ ਦੇ ਬਾਹਰ ਸੁੱਤੇ ਪਏ ਭੈਣ-ਭਰਾ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਥਾਣਾ ਮੁਖੀ ਪ੍ਰਵੀਣ ਕੁਮਾਰ ਸਿੰਘ ਨੇ ਦੱਸਿਆ ਕਿ ਅਹਮਲ ਵਾਸੀ ਚੰਦਰਪਾਲ ਸਿੰਘ ਆਪਣੇ ਮਕਾਨ ਦਾ ਮੁੜ ਨਿਰਮਾਣ ਕਰਵਾ ਰਹੇ ਹਨ, ਇਸ ਲਈ ਉਨ੍ਹਾਂ ਦਾ ਪੁੱਤਰ ਵਿਸ਼ਵੇਂਦਰ ਸਿੰਘ ਅਤੇ ਧੀ ਸ਼ਾਲੂ ਘਰ ਦੇ ਬਾਹਰ ਚਬੂਤਰੇ 'ਤੇ ਮੰਜੇ 'ਤੇ ਸੌਂ ਰਹੇ ਸਨ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਰਾਤ ਕਰੀਬ 10:30 ਵਜੇ ਸੌਂਖ ਵਲੋਂ ਇਕ ਚਿੱਟੇ ਰੰਗ ਦੀ ਕਾਰ ਵਿਚ ਆਏ ਬਦਮਾਸ਼ਾਂ ਨੇ ਕਿਸੇ ਤੋਂ ਚੰਦਰਪਾਲ ਦੇ ਘਰ ਦਾ ਪਤਾ ਪੁੱਛਿਆ ਅਤੇ ਜਿਵੇਂ ਹੀ ਉਹ ਘਰ ਦੇ ਸਾਹਮਣੇ ਪਹੁੰਚੇ, ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ।
ਥਾਣਾ ਮੁਖੀ ਨੇ ਕਿਹਾ ਕਿ ਇਕ ਗੋਲੀ ਵਿਸ਼ਵੇਂਦਰ ਦੀ ਪੈਰ 'ਚ ਲੱਗੀ ਅਤੇ ਦੂਜੀ ਮੰਜੀ 'ਤੇ ਸੌਂ ਰਹੀ ਉਸ ਦੀ ਭੈਣ ਸ਼ਾਲੂ ਦੇ ਢਿੱਡ 'ਚ ਗੋਲੀ ਲੱਗੀ। ਉਨ੍ਹਾਂ ਕਿਹਾ ਕਿ ਦੋਵਾਂ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਆਗਰਾ ਦੇ SN ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਥਾਣਾ ਇੰਚਾਰਜ ਨੇ ਕਿਹਾ ਕਿ ਪੁਲਸ ਅਪਰਾਧੀਆਂ ਦੀ ਭਾਲ ਕਰ ਰਹੀ ਹੈ ਅਤੇ ਇਸ ਘਟਨਾ ਦੇ ਪਿੱਛੇ ਦਾ ਮਕਸਦ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ।
ਦਾਜ ਲਈ ਗਰਭਵਤੀ ਪਤਨੀ ਦਾ ਕੀਤਾ ਕਤਲ, ਕਾਰਵਾਈ ਦੇ ਡਰੋਂ ਖੁਰਦ-ਬੁਰਦ ਕੀਤੀ ਲਾਸ਼
NEXT STORY