ਜਮਸ਼ੇਦਪੁਰ (ਭਾਸ਼ਾ) - ਭਾਰਤੀ ਜਲ ਸੈਨਾ ਦੀ ਟੀਮ ਨੇ ਝਾਰਖੰਡ ਦੇ ਜਮਸ਼ੇਦਪੁਰ ਤੋਂ ਉਡਾਣ ਭਰਨ ਤੋਂ ਬਾਅਦ ਲਾਪਤਾ ਹੋਏ ਸਿਖਲਾਈ ਜਹਾਜ਼ ਦੀ ਭਾਲ ਲਈ ਸ਼ੁੱਕਰਵਾਰ ਨੂੰ ਮੁੜ ਕੰਮ ਸ਼ੁਰੂ ਕਰ ਦਿੱਤਾ ਹੈ। ਇਕ ਅਧਿਕਾਰੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਖ਼ਰਾਬ ਮੌਸਮ ਕਾਰਨ ਵੀਰਵਾਰ ਸ਼ਾਮ 6 ਵਜੇ ਤਲਾਸ਼ੀ ਮੁਹਿੰਮ ਨੂੰ ਰੋਕ ਦਿੱਤਾ ਗਿਆ ਸੀ। ਜਹਾਜ਼ 'ਚ ਸਵਾਰ ਟਰੇਨੀ ਪਾਇਲਟ ਅਤੇ ਉਸ ਦੇ ਇੰਸਟ੍ਰਕਟਰ ਦੀਆਂ ਲਾਸ਼ਾਂ ਵੀਰਵਾਰ ਨੂੰ ਚੰਦਿਲ ਡੈਮ 'ਚ ਬਰਾਮਦ ਕੀਤੀਆਂ।
ਇਹ ਵੀ ਪੜ੍ਹੋ - 25 ਕਿਲੋ ਸੋਨੇ ਦੇ ਗਹਿਣੇ ਪਾ ਮੰਦਰ ਪੁੱਜਾ ਪਰਿਵਾਰ, ਤਸਵੀਰਾਂ ਵਾਇਰਲ
ਅਧਿਕਾਰੀ ਨੇ ਕਿਹਾ, "ਸਰਾਇਕੇਲਾ-ਖਰਸਾਵਨ ਜ਼ਿਲ੍ਹਾ ਪ੍ਰਸ਼ਾਸਨ ਦੀ ਬੇਨਤੀ 'ਤੇ ਵਿਸ਼ਾਖਾਪਟਨਮ ਤੋਂ ਭਾਰਤੀ ਜਲ ਸੈਨਾ ਦੀ 19 ਮੈਂਬਰੀ ਟੀਮ ਨੇ ਲਾਪਤਾ ਟ੍ਰੇਨਰ ਜਹਾਜ਼ ਦਾ ਪਤਾ ਲਗਾਉਣ ਲਈ ਖੋਜ ਮੁਹਿੰਮ ਮੁੜ ਸ਼ੁਰੂ ਕਰ ਦਿੱਤੀ ਹੈ। ਖ਼ਰਾਬ ਮੌਸਮ ਕਾਰਨ ਸਾਨੂੰ ਵੀਰਵਾਰ ਦੀ ਸ਼ਾਮ 6 ਵਜੇ ਤਲਾਸ਼ੀ ਮੁਹਿੰਮ ਨੂੰ ਰੋਕਣਾ ਪਿਆ ਸੀ।" ਦੱਸ ਦੇਈਏ ਕਿ ਲਾਪਤਾ ਹੋਇਆ ਜਹਾਜ਼ ਦੋ ਸੀਟਾਂ ਵਾਲਾ ਸੇਸਨਾ-152 ਜਹਾਜ਼ ਹੈ। ਇਹ ਇਕ ਨਿੱਜੀ ਹਵਾਬਾਜ਼ੀ ਕੰਪਨੀ ਦਾ ਸਿਖਲਾਈ ਜਹਾਜ਼ ਹੈ। ਇਸ ਸਬੰਧ ਵਿਚ ਅਧਿਕਾਰੀ ਨੇ ਦੱਸਿਆ ਕਿ ਟਰੇਨੀ ਪਾਇਲਟ ਸ਼ੁਭਰੋਦੀਪ ਦੱਤਾ ਅਤੇ ਪਾਇਲਟ-ਇਨ-ਕਮਾਂਡ ਕੈਪਟਨ ਜੀਤ ਸਤਰੂ ਆਨੰਦ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਮਹਾਤਮਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ, ਜਮਸ਼ੇਦਪੁਰ ਵਿਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ - 500-500 ਰੁਪਏ ਦੇ ਨੋਟਾਂ ਦੇ ਬੰਡਲ 'ਤੇ ਸੌਂਦਾ ਸੀ ਇੰਸਪੈਕਟਰ, ਛਾਪਾ ਪੈਣ 'ਤੇ ਕੰਧ ਟੱਪ ਭਜਿਆ
ਦੱਤਾ ਆਦਿਤਿਆਪੁਰ ਦਾ ਰਹਿਣ ਵਾਲਾ ਸੀ। ਮੰਗਲਵਾਰ ਨੂੰ ਸੋਨਾਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਬਾਅਦ ਜਹਾਜ਼ ਲਾਪਤਾ ਹੋ ਗਿਆ ਸੀ, ਜਿਸ ਤੋਂ ਬਾਅਦ ਡੈਮ ਭੰਡਾਰ ਸਮੇਤ ਆਲੇ-ਦੁਆਲੇ ਦੇ ਖੇਤਰਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਪਿੰਡ ਵਾਸੀਆਂ ਨੇ ਦਾਅਵਾ ਕੀਤਾ ਸੀ ਕਿ ਜਹਾਜ਼ ਜਲ ਭੰਡਾਰ ਵਿੱਚ ਹਾਦਸਾਗ੍ਰਤ ਹੋ ਗਿਆ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏਏਆਈਬੀ), ਡਾਇਰੈਕਟੋਰੇਟ ਆਫ ਫਲਾਈਟ ਟਰੇਨਿੰਗ (ਡੀਐੱਫਟੀ) ਅਤੇ ਡਾਇਰੈਕਟੋਰੇਟ ਆਫ ਏਅਰਵਰਟੀਨੇਸ (ਡੀਏਡਬਲਿਊ) ਨਾਲ ਮਿਲ ਕੇ ਘਟਨਾ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। 'VT-TAJ' ਵਜੋਂ ਰਜਿਸਟਰਡ ਜਹਾਜ਼ ਦੀ ਮਾਲਕੀ ਅਤੇ ਸੰਚਾਲਨ ਕਰਨ ਵਾਲੀ ਕੰਪਨੀ ਅਲਕੇਮਿਸਟ ਐਵੀਏਸ਼ਨ ਨੇ ਇਕ ਬਿਆਨ ਵਿਚ ਕਿਹਾ ਕਿ ਹਾਦਸੇ ਦੇ ਕਾਰਨਾਂ 'ਤੇ ਟਿੱਪਣੀ ਕਰਨਾ ਜਲਦਬਾਜ਼ੀ ਹੋਵੇਗੀ।
ਇਹ ਵੀ ਪੜ੍ਹੋ - ਮੰਤਰੀਆਂ ਨੂੰ ਮਿਲਣ ਲਈ ਬਦਲ ਗਏ ਨਿਯਮ, ਮੁਲਾਕਾਤ ਕਰਨ ਲਈ ਹੁਣ ਇੰਝ ਮਿਲੇਗੀ ਮਨਜ਼ੂਰੀ
ਇਸ 'ਚ ਕਿਹਾ, 'ਜਹਾਜ਼ 'ਚ 80 ਲੀਟਰ ਈਂਧਨ ਸੀ ਅਤੇ ਇਹ ਇਕ ਘੰਟੇ ਦੇ ਤੈਅ ਉਡਾਣ ਸਮੇਂ ਦੇ ਨਾਲ ਸਾਢੇ ਚਾਰ ਘੰਟੇ ਤੱਕ ਉਡਾਣ ਭਰਨ 'ਚ ਸਮਰੱਥ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਜਹਾਜ਼ ਦਾ ਮੰਗਲਵਾਰ ਸਵੇਰੇ 11.10 ਵਜੇ ਦੇ ਕਰੀਬ ਜਮਸ਼ੇਦਪੁਰ ਏਅਰ ਕੰਟਰੋਲ ਰੂਮ (ਏਟੀਸੀ) ਨਾਲ ਸੰਪਰਕ ਟੁੱਟ ਗਿਆ। ਬਿਆਨ ਦੇ ਅਨੁਸਾਰ ਜਹਾਜ਼ ਡੀਜੀਸੀਏ ਦੁਆਰਾ ਜਾਰੀ ਕੀਤੇ ਗਏ ਹਵਾਈ ਯੋਗਤਾ ਸਰਟੀਫਿਕੇਟ ਦੇ ਨਾਲ ਹਵਾ ਦੇ ਯੋਗ ਸਥਿਤੀ ਵਿੱਚ ਸੀ ਅਤੇ ਇਸ ਵਿੱਚ ਮੂਲ ਉਪਕਰਣ ਨਿਰਮਾਤਾ (ਓਈਐੱਮ) ਦੁਆਰਾ ਨਿਰਮਿਤ ਇੰਜਣ ਲਗਾਇਆ ਗਿਆ ਸੀ। ਕੰਪਨੀ ਨੇ ਕਿਹਾ ਕਿ ਸ਼ੁਰੂਆਤ 'ਚ ਸਥਾਨਕ ਅਧਿਕਾਰੀਆਂ ਦੇ ਸਹਿਯੋਗ ਨਾਲ ਅਤੇ ਫਿਰ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.) ਦੇ ਸਹਿਯੋਗ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ। ਫਿਰ ਭਾਰਤੀ ਜਲ ਸੈਨਾ ਨੂੰ ਮਦਦ ਲਈ ਬੁਲਾਇਆ ਗਿਆ ਅਤੇ 'ਸੋਨਿਕ ਨੇਵੀਗੇਸ਼ਨ ਐਂਡ ਰੇਂਜਿੰਗ' (ਸੋਨਾਰ) ਯੰਤਰ ਤਾਇਨਾਤ ਕੀਤਾ ਗਿਆ ਜਿਸ ਨੇ ਘਟਨਾ ਦੀ ਸਹੀ ਸਥਿਤੀ ਦਾ ਪਤਾ ਲਗਾਉਣ ਵਿਚ ਮਦਦ ਕੀਤੀ।
ਇਹ ਵੀ ਪੜ੍ਹੋ - ਰੂਹ ਕੰਬਾਊ ਵਾਰਦਾਤ : ਪਹਿਲਾਂ ਕੀਤਾ ਕਤਲ, ਫਿਰ ਪੈਟਰੋਲ ਪਾ ਸਾੜੀ ਲਾਸ਼, ਇੰਝ ਹੋਇਆ ਖ਼ੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਂਦਰ ਨੇ ਹੜ੍ਹ ਰਾਹਤ ਵਜੋਂ ਤ੍ਰਿਪੁਰਾ ਨੂੰ 40 ਕਰੋੜ ਰੁਪਏ ਜਾਰੀ ਕਰਨ ਦੀ ਦਿੱਤੀ ਮਨਜ਼ੂਰੀ
NEXT STORY