ਪਾਨੀਪਤ- ਹਰਿਆਣਾ ਦੇ ਪਾਨੀਪਤ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਲਾੜੀ ਵਿਆਹ ਤੋਂ ਸਿਰਫ਼ 50 ਦਿਨ ਬਾਅਦ ਅਚਾਨਕ ਸਹੁਰੇ ਘਰ ਤੋਂ ਲਾਪਤਾ ਹੋ ਗਈ। ਲਾੜੀ ਦੇ ਪਤੀ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਦੇ ਲਾਪਤਾ ਹੋਣ ਦੇ ਪਿੱਛੇ ਉਸ ਦੇ ਹੀ ਮਾਪਿਆਂ ਦਾ ਹੱਥ ਹੈ। ਪਤੀ ਨੇ ਆਪਣੀ ਪਤਨੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਥਾਣੇ ਵਿਚ ਦਰਜ ਕਰਵਾ ਦਿੱਤੀ ਹੈ। ਫਿਲਹਾਲ ਪੁਲਸ ਨੇ ਪਤੀ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਲਾੜੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਲਾਪਤਾ ਲਾੜੀ ਦੀ ਪਛਾਣ ਨੇਹਾ ਦੇ ਰੂਪ ਵਿਚ ਹੋਈ ਹੈ। ਨੇਹਾ ਦੇ ਪਤੀ ਦਾ ਨਾਂ ਰਾਹੁਲ ਹੈ। 5 ਸਤੰਬਰ 2024 ਨੂੰ ਨੇਹਾ ਅਤੇ ਰਾਹੁਲ ਨੇ ਕੋਰਟ ਮੈਰਿਜ ਕਰਵਾਈ ਸੀ। ਕੁੜੀ ਦੇ ਮਾਪੇ ਇਸ ਰਿਸ਼ਤੇ ਦੇ ਖਿਲਾਫ਼ ਹਨ।
ਰਾਹੁਲ ਨੇ ਦੱਸਿਆ ਕਿ 25 ਅਕਤੂਬਰ ਦੀ ਸਵੇਰ ਨੂੰ ਕਰੀਬ 11 ਵਜੇ ਨੇਹਾ ਘਰ ਵਿਚੋਂ ਅਚਾਨਕ ਲਾਪਤਾ ਹੋ ਗਈ। ਰਾਹੁਲ ਦਾ ਕਹਿਣਾ ਹੈ ਕਿ ਉਸ ਨੇ ਨੇਹਾ ਬਾਰੇ ਆਂਢ-ਗੁਆਂਢ ਅਤੇ ਜਾਨ ਪਹੁੰਚਾਉਣ ਦੇ ਲੋਕਾਂ ਤੋਂ ਪੁੱਛਿਆ ਪਰ ਉਹ ਨਹੀਂ ਮਿਲੀ, ਜਿਸ ਤੋਂ ਬਾਅਦ ਉਸ ਨੇ ਨੇਹਾ ਦੇ ਲਾਪਤਾ ਹੋਣ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਪੁੱਛਗਿੱਛ ਵਿਚ ਰਾਹੁਲ ਨੇ ਦੱਸਿਆ ਕਿ ਉਹ ਅਤੇ ਨੇਹਾ ਇਕ ਹੀ ਕੰਪਨੀ ਵਿਚ ਕੰਮ ਕਰਦੇ ਸੀ। ਦੋਹਾਂ ਦਰਮਿਆਨ ਪ੍ਰੇਮ ਸਬੰਧ ਸੀ ਪਰ ਨੇਹਾ ਦੇ ਮਾਪੇ ਇਸ ਰਿਸ਼ਤੇ ਤੋਂ ਖੁਸ਼ ਨਹੀਂ ਸਨ। ਦੋਹਾਂ ਨੇ ਕੋਰਟ ਮੈਰਿਜ ਕਰਵਾ ਲਈ, ਇਸ ਤੋਂ ਬਾਅਦ ਨੇਹਾ ਰਾਹੁਲ ਨਾਲ ਉਸ ਦੇ ਘਰ ਰਹਿਣ ਲੱਗੀ। ਰਾਹੁਲ ਦਾ ਕਹਿਣਾ ਹੈ ਕਿ ਨੇਹਾ ਦੇ ਮਾਪੇ ਉਸ ਨੂੰ ਧਮਕਾਉਂਦੇ ਸਨ, ਉਸ ਨੂੰ ਵਾਪਸ ਘਰ ਆਉਣ ਲਈ ਕਹਿੰਦੇ ਸਨ।
ਰਾਹੁਲ ਨੇ ਅੱਗੇ ਦੱਸਿਆ ਕਿ ਉਸ ਦੀ ਪਤਨੀ ਦੇ ਲਾਪਤਾ ਹੋਣ ਤੋਂ ਕੁਝ ਦਿਨ ਪਹਿਲਾਂ ਨੇਹਾ ਦੇ ਪਰਿਵਾਰ ਵਿਚ ਕਿਸੇ ਦੀ ਮੌਤ ਹੋ ਗਈ ਸੀ, ਜਿਸ ਦੀ ਸੂਚਨਾ ਨੇਹਾ ਦਾ ਭਾਣਜਾ ਸੁਮਿਤ ਉਨ੍ਹਾਂ ਦੇ ਘਰ ਲੈ ਕੇ ਆਇਆ ਸੀ। ਜਿਸ ਤੋਂ ਬਾਅਦ ਨੇਹਾ ਪਰੇਸ਼ਾਨ ਰਹਿਣ ਲੱਗੀ ਸੀ। ਉਸ ਤੋਂ ਕੁਝ ਦਿਨ ਬਾਅਦ ਨੇਹਾ ਲਾਪਤਾ ਹੋ ਗਈ, ਜਦੋਂ ਇਸ ਬਾਰੇ ਉਸ ਨੇ ਨੇਹਾ ਦੇ ਮਾਪਿਆਂ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਕੁਝ ਨਹੀਂ ਦੱਸਿਆ। ਰਾਹੁਲ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਨੇਹਾ ਗਰਭਵਤੀ ਵੀ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜੰਮੂ ਤੋਂ ਚੱਲਣਗੀਆਂ 6 ਸਪੈਸ਼ਲ ਰੇਲ ਗੱਡੀਆਂ
NEXT STORY