ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ਜ਼ਿਲ੍ਹੇ ਦੇ ਸਪੀਤੀ 'ਚ 4,250 ਮੀਟਰ ਦੀ ਉੱਚਾਈ 'ਤੇ ਸਥਿਤ ਗਲੇਸ਼ੀਅਲ ਚੰਦਰ ਤਾਲ ਝੀਲ 'ਚ ਇਕ ਵਿਅਕਤੀ ਡੁੱਬ ਗਿਆ। ਡੁੱਬੇ ਵਿਅਕਤੀ ਦਾ ਪਤਾ ਨਹੀਂ ਲੱਗ ਸਕਿਆ ਹੈ। ਅਧਿਕਾਰਤ ਬੁਲਾਰੇ ਨੇ ਸੋਮਵਾਰ ਨੂੰ ਦੱਸਿਆ ਕਿ ਡੁੱਬ ਕੇ ਲਾਪਤਾ ਹੋਏ ਵਿਅਕਤੀ ਦੀ ਪਛਾਣ ਕੁੱਲੂ ਜ਼ਿਲ੍ਹੇ ਦੇ ਬੁਰਾਗਰਨ ਪਿੰਡ ਵਾਸੀ ਪਵਨ ਕੁਮਾਰ ਵਜੋਂ ਕੀਤੀ ਗਈ ਹੈ।
ਚੰਦਰ ਤਾਲ ਝੀਲ ਚੰਦਰਾ ਨਦੀ ਦਾ ਉੱਦਮ ਸਥਾਨ ਹੈ, ਜੋ ਬਾਅਦ 'ਚ ਚਿਨਾਬ ਬਣ ਜਾਂਦੀ ਹੈ। ਅਰਧਚੰਦਾਕਾਰ ਚੰਦਰ ਤਾਲ ਝੀਲ ਗਰਮੀ ਅਤੇ ਮੀਂਹ ਦੇ ਮੌਸਮ 'ਚ ਸੈਲਾਨੀਆਂ ਦੇ ਆਕਰਸ਼ਨ ਦਾ ਕੇਂਦਰ ਹੁੰਦੀ ਹੈ ਅਤੇ ਨਵੰਬਰ ਤੇ ਦਸੰਬਰ ਦੇ ਮੱਧ 'ਚ 5 ਮਹੀਨਿਆਂ ਲਈ ਜੰਮ ਜਾਂਦੀ ਹੈ।
ਭਾਰਤੀ ਸਮੁੰਦਰੀ ਫ਼ੌਜ ਦੀ ਵਧੀ ਤਾਕਤ, ਜੰਗੀ ਬੇੜਾ ‘ਤਾਰਾਗਿਰੀ’ ਲਾਂਚ, ਜਾਣੋ ਖ਼ਾਸੀਅਤ
NEXT STORY