ਕੋਲਕਾਤਾ- ਅਦਾਕਾਰ ਤੋਂ ਨੇਤਾ ਬਣੇ ਮਿਥੁਨ ਚੱਕਰਵਰਤੀ ਨੇ ਪੱਛਮੀ ਬੰਗਾਲ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉੱਤਰ ਕੋਲਕਾਤਾ 'ਚ ਵੋਟਰ ਦੇ ਰੂਪ 'ਚ ਆਪਣਾ ਦਰਜ ਕਰਵਾਇਆ ਹੈ। ਉਹ ਹਾਲ ਹੀ 'ਚ ਭਾਜਪਾ 'ਚ ਸ਼ਾਮਲ ਹੋਏ ਸਨ। ਵੋਟਰ ਦੇ ਰੂਪ 'ਚ ਨਾਮ ਦਰਜ ਕਰਵਾਉਣ ਤੋਂ ਬਾਅਦ ਚੱਕਰਵਰਤੀ ਦੇ ਵਿਧਾਨ ਸਭਾ ਚੋਣ ਲੜਨ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ। ਸੂਤਰਾਂ ਨੇ ਦੱਸਿਆ ਕਿ ਹਾਲਾਂਕਿ ਉਨ੍ਹਾਂ ਨੇ ਹਾਲੇ ਆਪਣੀ ਉਮੀਦਵਾਰੀ ਬਾਰੇ ਫ਼ੈਸਲਾ ਨਹੀਂ ਲਿਆ ਹੈ ਅਤੇ ਭਾਜਪਾ ਲੀਡਰਸ਼ਿਪ ਦਾ ਕਹਿਣਾ ਹੈ ਕਿ ਚੱਕਰਵਰਤੀ ਦੇ ਚੋਣ ਲੜਨ ਬਾਰੇ ਪਾਰਟੀ ਹਾਈ ਕਮਾਨ ਫ਼ੈਸਲਾ ਕਰੇਗਾ।
ਇਹ ਵੀ ਪੜ੍ਹੋ : ਭਾਜਪਾ 'ਚ ਸ਼ਾਮਲ ਹੋਏ ਮਿਥੁਨ ਚੱਕਰਵਰਤੀ, ਲਹਿਰਾਇਆ ਪਾਰਟੀ ਦਾ ਝੰਡਾ
ਉਨ੍ਹਾਂ ਦੀ ਰਿਸ਼ਤੇਦਾਰ ਸ਼ਰਮਿਸ਼ਠਾ ਸਰਕਾਰ ਨੇ ਕਿਹਾ,''ਦਾਦਾ ਹੁਣ 22/180 ਰਾਜਾ ਮਨਿੰਦਰ ਰੋਡ ਦੇ ਵੋਟਰ ਹਨ ਜੋ ਬੇਲਗਛੀਆ ਵਿਧਾਨ ਸਭਾ ਖੇਤਰ 'ਚ ਸਾਡਾ ਪਤਾ ਹੈ।'' ਇਹ ਪੁੱਛੇ ਜਾਣ 'ਤੇ ਕਿ ਕੀ ਇਸ ਦੇ ਪਿੱਛੇ ਚੱਕਰਵਰਤੀ ਦਾ ਕੋਈ ਸਿਆਸੀ ਦਾਅ ਹੈ, ਸਰਕਾਰ ਨੇ ਕਿਹਾ,''ਅਸੀਂ ਨਹੀਂ ਜਾਣਦੇ। ਉਹ ਜਦੋਂ ਵੀ ਸ਼ਹਿਰ 'ਚ ਅਧਿਕਾਰਤ ਦੌਰੇ 'ਤੇ ਆਉਂਦੇ ਹਨ ਤਾਂ ਹੋਟਲ 'ਚ ਰੁਕਦੇ ਹਨ। ਉਹ ਕਦੇ-ਕਦੇ ਸਾਨੂੰ ਮਿਲਣ ਆਉਂਦੇ ਹਨ। ਦਾਦਾ ਭੀੜ ਤੋਂ ਬਚਦੇ ਹਨ।'' ਚੱਕਰਵਰਤੀ ਤ੍ਰਿਣਮੂਲ ਕਾਂਗਰਸ ਤੋਂ ਰਾਜ ਸਭਾ ਮੈਂਬਰ ਰਹਿ ਚੁਕੇ ਹਨ ਅਤੇ ਉਹ ਪਹਿਲਾਂ ਮਹਾਰਾਸ਼ਟਰ ਤੋਂ ਵੋਟਰ ਦੇ ਤੌਰ 'ਤੇ ਰਜਿਸਟਰਡ ਸਨ। ਉਹ 7 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਥੇ ਪਰੇਡ ਗਰਾਊਂਡ 'ਚ ਹੋਈ ਰੈਲੀ ਦੌਰਾਨ ਭਾਜਪਾ 'ਚ ਸ਼ਾਮਲ ਹੋਏ ਸਨ।
ਇਹ ਵੀ ਪੜ੍ਹੋ : ਭਾਜਪਾ 'ਚ ਸ਼ਾਮਲ ਹੁੰਦੇ ਹੀ ਮਿਥੁਨ ਚੱਕਰਵਰਤੀ ਨੂੰ ਮਿਲੀ ਵਾਈ ਪਲੱਸ ਸ਼੍ਰੇਣੀ ਦੀ ਸੁਰੱਖਿਆ
ਨੋਟ : ਮਿਥੁਨ ਦੇ ਵਿਧਾਨ ਸਭਾ ਚੋਣ ਲੜਨ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈੰਟ ਬਾਕਸ 'ਚ ਦਿਓ ਜਵਾਬ
ਬੱਸ ਅਤੇ ਆਟੋ ਦੀ ਜ਼ਬਰਦਸਤ ਟੱਕਰ, ਭਿਆਨਕ ਸੜਕ ਹਾਦਸੇ 'ਚ ਗਈ 13 ਲੋਕਾਂ ਦੀ ਜਾਨ
NEXT STORY