ਆਈਜ਼ੌਲ- ਮਿਜ਼ੋਰਮ ਪੁਲਸ ਦੀ ਵਿਸ਼ੇਸ਼ ਸ਼ਾਖਾ ਨੇ ਆਈਜ਼ੌਲ ਜ਼ਿਲ੍ਹੇ ਵਿਚ 12.5 ਕਰੋੜ ਰੁਪਏ ਤੋਂ ਵੱਧ ਮੁੱਲ ਦੀਆਂ ਨਸ਼ੀਲੀਆਂ ਦਵਾਈਆਂ ਜ਼ਬਤ ਕੀਤੀਆਂ ਅਤੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਅਧਿਕਾਰੀਆਂ ਨੇ ਬੁੱਧਵਾਰ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਮੁਤਾਬਕ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਮਿਜ਼ੋਰਮ ਪੁਲਸ ਦੀ ਵਿਸ਼ੇਸ਼ ਸ਼ਾਖਾ (ਸੀ. ਆਈ. ਡੀ. ਐਸ. ਬੀ) ਦੀ ਟੀਮ ਨੇ ਮੰਗਲਵਾਰ ਸ਼ਾਮ ਨੂੰ ਸੇਲਿੰਗ, ਆਈਜ਼ੌਲ ਰੋਡ ਖੇਤਰ 'ਚ ਇਕ ਟਰੱਕ ਨੂੰ ਰੋਕਿਆ। ਤਲਾਸ਼ੀ ਦੌਰਾਨ ਪੁਲਸ ਨੇ ਗੱਡੀ 'ਚੋਂ 2.553 ਕਿਲੋ (200 ਸੋਪ ਕੇਸ) ਹੈਰੋਇਨ ਬਰਾਮਦ ਕੀਤੀ।
ਮਿਜ਼ੋਰਮ ਪੁਲਸ ਮੁਤਾਬਕ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਅਨੁਮਾਨਿਤ ਕੀਮਤ 12.5 ਕਰੋੜ ਰੁਪਏ ਤੋਂ ਵੱਧ ਹੈ। ਪੁਲਸ ਟੀਮ ਨੇ ਆਸਾਮ ਦੇ ਕਛਰ ਜ਼ਿਲ੍ਹੇ ਦੇ ਕੋਲੀਚਰਾ ਢੋਲਈ ਇਲਾਕੇ ਦੇ ਰਹਿਣ ਵਾਲੇ ਟਰੱਕ ਡਰਾਈਵਰ ਅਬਦੁਲ ਮਜੀਦ ਲਸਕਰ (37) ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਕਿਸੇ ਹੋਰ ਨਾਲ ਸਬੰਧਾਂ ਬਾਰੇ ਜਾਂਚ ਜਾਰੀ ਹੈ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਗੈਸ ਲੀਕ ਦੀਆਂ ਘਟਨਾਵਾਂ ਤੋਂ ਸਬਕ ਨਹੀਂ ਲੈਂਦੀਆਂ ਸਰਕਾਰਾਂ, 10 ਸਾਲਾਂ 'ਚ 2500 ਲੋਕਾਂ ਨੇ ਗੁਆਈ ਜਾਨ
NEXT STORY