ਬੈਤੂਲ (ਭਾਸ਼ਾ)— ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲੇ ਦੇ ਆਠਨੇਰ ਪੁਲਸ ਥਾਣਾ ਖੇਤਰ ਦੇ ਪਿੰਡ ਬਿਸਨੂਰ 'ਚ ਮੁੰਡੇ-ਕੁੜੀ ਦੇ ਪ੍ਰੇਮ ਵਿਆਹ ਕਾਰਨ ਦੋ ਪੱਖਾਂ ਵਿਚ ਵਿਵਾਦ ਹੋ ਗਿਆ। ਸ਼ੁੱਕਰਵਾਰ ਨੂੰ ਮੁੰਡੇ ਦੀ ਦੁਕਾਨੂੰ ਅੱਗ ਲਾਉਣ ਦੀ ਘਟਨਾ ਤੋਂ ਬਾਅਦ ਪਿੰਡ 'ਚ ਤਣਾਅ ਦੀ ਸਥਿਤੀ ਨੂੰ ਦੇਖਦੇ ਹੋਏ ਧਾਰਾ-144 ਲਾ ਦਿੱਤੀ ਗਈ ਹੈ। ਜ਼ਿਲਾ ਪੁਲਸ ਸੁਪਰਡੈਂਟ ਕਾਰਤੀਕੇਯਨ ਨੇ ਸ਼ਨੀਵਾਰ ਨੂੰ ਦੱਸਿਆ ਕਿ ਪਿੰਡ ਬਿਸਨੂਰ 'ਚ ਇਕ ਦਲਿਤ ਨੌਜਵਾਨ ਨੇ ਉੱਚੀ ਜਾਤ ਦੀ ਕੁੜੀ ਨਾਲ ਪ੍ਰੇਮ ਵਿਆਹ ਕੀਤਾ ਸੀ ਅਤੇ ਦੋਵੇਂ ਬਾਲਗ ਸਨ। ਦੋਵੇਂ ਇਕੱਠੇ ਰਹਿਣਾ ਚਾਹੁੰਦੇ ਸਨ ਪਰ ਕੁੜੀ ਪੱਖ ਦੇ ਲੋਕ ਵਿਆਹ ਨੂੰ ਮੰਨਣ ਲਈ ਤਿਆਰ ਨਹੀਂ ਹਨ ਅਤੇ ਇਸ ਗੱਲ ਨੂੰ ਲੈ ਕੇ ਦੋਹਾਂ ਵਿਚਾਲੇ ਵਿਵਾਦ ਹੋ ਗਿਆ।
ਪੁਲਸ ਮੁਤਾਬਕ ਸ਼ੁੱਕਰਵਾਰ ਸ਼ਾਮ ਨੂੰ ਗੁੱਸੇ 'ਚ ਆਈ ਭੀੜ ਨੇ ਨੌਜਵਾਨ (ਮੁੰਡੇ) ਦੀ ਜੁੱਤੀਆਂ-ਚੱਪਲਾਂ ਦੀ ਦੁਕਾਨ 'ਚ ਅੱਗ ਲਾ ਦਿੱਤੀ ਗਈ ਅਤੇ ਇਸ ਘਟਨਾ ਤੋਂ ਬਾਅਦ ਤਣਾਅ ਦੀ ਸਥਿਤੀ ਦੇ ਮੱਦੇਨਜ਼ਰ ਪਿੰਡ 'ਚ ਪੁਲਸ ਫੋਰਸ ਵਧਾ ਦਿੱਤੀ ਗਈ। ਇਸ ਦੇ ਨਾਲ ਹੀ ਧਾਰਾ-144 ਲਾਈ ਗਈ ਹੈ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਪੁਲਸ ਨੇ ਵਿਵਾਦ ਦੇ ਸਿਲਸਿਲੇ 'ਚ ਕੁੱਲ 23 ਲੋਕਾਂ ਵਿਰੁੱਧ ਸੰਬੰਧਤ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਇਸ 'ਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਿਲਾ ਕਲੈਕਟਰ ਤੇਜਸਵੀ ਨਾਇਕ ਨੇ ਪਿੰਡ ਪੁੱਜ ਕੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਦੋਹਾਂ ਪੱਖਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਸਮਝਾਇਆ। ਉਨ੍ਹਾਂ ਨੇ ਦੱਸਿਆ ਕਿ ਸੁਰੱਖਿਆ ਵਿਵਸਥਾ ਤੋਂ ਬਾਅਦ ਪਿੰਡ 'ਚ ਹਾਲਾਤ ਪੂਰੀ ਤਰ੍ਹਾਂ ਆਮ ਹਨ।
ਜੇਤਲੀ ਨੂੰ 67ਵੇਂ ਜਨਮ ਦਿਨ ’ਤੇ ਸ਼ਰਧਾਂਜਲੀ
NEXT STORY