ਨਵੀਂ ਦਿੱਲੀ (ਵਾਰਤਾ)— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਚੀਨ ਲਗਾਤਾਰ ਭਾਰਤੀ ਸਰਹੱਦ ’ਚ ਘੁਸਪੈਠ ਕਰ ਰਿਹਾ ਹੈ ਅਤੇ ਉਹ ਸਰਹੱਦ ’ਤੇ ਗਤੀਵਿਧੀਆਂ ਵਧਾ ਰਿਹਾ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ’ਤੇ ਚੁੱਪ ਵੱਟੀ ਬੈਠੇ ਹਨ। ਉਨ੍ਹਾਂ ਦਾ ਇਹ ਮੌਨ ਹੈਰਾਨ ਕਰਨ ਵਾਲਾ ਹੈ। ਰਾਹੁਲ ਨੇ ਅੱਗੇ ਕਿਹਾ ਕਿ ਚੀਨ ਲਗਾਤਾਰ ਭਾਰਤੀ ਸਰਹੱਦ ਦੇ ਨੇੜੇ ਗਤੀਵਿਧੀਆਂ ਵਧਾ ਰਿਹਾ ਹੈ। ਉਸ ਨੇ ਪੈਂਗੋਂਗ ਲੇਕ (ਝੀਲ) ’ਤੇ ਪਿਛਲੇ ਦੋ ਮਹੀਨੇ ਦੌਰਾਨ ਪੁਲ ਦਾ ਨਿਰਮਾਣ ਕੀਤਾ ਹੈ ਅਤੇ ਇਹ ਨਿਰਮਾਣ ਕੰਮ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ਦੇ ਬਹੁਤ ਨੇੜੇ ਹੈ।
ਰਾਹੁਲ ਨੇ ਕਿਹਾ ਕਿ ਚੀਨ ਜਿਸ ਤਰ੍ਹਾਂ ਸਾਡੇ ਲਈ ਚੇਤਾਵਨੀ ਬਣ ਰਿਹਾ ਹੈ, ਉਸ ਦਾ ਜਵਾਬ ਦਿੱਤਾ ਜਾਣਾ ਚਾਹੀਦਾ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਦੇਸ਼ ਦੀ ਸੁਰੱਖਿਆ ਨਾਲ ਜੁੜੇ ਇਸ ਮੁੱਦੇ ’ਤੇ ਚੁੱਪ ਵੱਟੀ ਬੈਠੇ ਹਨ। ਰਾਹੁਲ ਨੇ ਟਵੀਟ ਕਰ ਕੇ ਕਿਹਾ, ‘‘ਪ੍ਰਧਾਨ ਮੰਤਰੀ ਦੀ ਚੁੱਪੀ ਅਸਾਧਾਰਣ ਹੈ। ਸਾਡੀ ਜ਼ਮੀਨ, ਸਾਡੇ ਲੋਕ, ਸਾਡੀਆਂ ਸਰਹੱਦਾਂ ਜ਼ਿਆਦਾ ਸੁਰੱਖਿਆ ਦੀ ਹੱਕਦਾਰ ਹਨ।’’
ਕੁਲਗਾਮ ’ਚ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ ’ਚ ਲਸ਼ਕਰ ਦੇ 2 ਅੱਤਵਾਦੀ ਢੇਰ
NEXT STORY