ਵਡੋਦਰਾ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਸਪੇਨ ਦੇ ਹਮਰੁਤਬਾ ਪੇਡਰੋ ਸਾਂਚੇਜ਼ ਨੇ ਸੋਮਵਾਰ ਵਡੋਦਰਾ ’ਚ ‘ਟਾਟਾ ਐਡਵਾਂਸਡ ਸਿਸਟਮਜ਼ ਲਿਮਿਟੇਡ (ਟੀ. ਏ. ਐੱਸ. ਐੱਲ.)-ਏਅਰਬੱਸ’ ਕੇਂਦਰ ਦਾ ਉਦਘਾਟਨ ਕੀਤਾ, ਜਿੱਥੇ ਸੀ.-295 ਫੌਜੀ ਹਵਾਈ ਜਹਾਜ਼ਾਂ ਦਾ ਨਿਰਮਾਣ ਕੀਤਾ ਜਾਵੇਗਾ। ਟਾਟਾ-ਏਅਰਬੱਸ ਭਾਰਤ ਦਾ ਪਹਿਲਾ ਅਜਿਹਾ ਨਿੱਜੀ ਕੇਂਦਰ ਹੋਵੇਗਾ, ਜਿੱਥੇ ਫੌਜੀ ਹਵਾਈ ਜਹਾਜ਼ਾਂ ਦੇ ਪੁਰਜ਼ਿਆਂ ਨੂੰ ਜੋੜ ਕੇ ਜਹਾਜ਼ਾਂ ਨੂੰ ਅਤਿੰਮ ਰੂਪ ਦੇਣ (ਫਾਈਨਲ ਅਸੈਂਬਲੀ ਲਾਈਨ) ਦਾ ਕੰਮ ਕੀਤਾ ਜਾਵੇਗਾ। ਇਸ ਮੌਕੇ ਮੋਦੀ ਨੇ ਕਿਹਾ ਕਿ ਇਹ ਸਹੂਲਤ ਨਾ ਸਿਰਫ਼ ਭਾਰਤ-ਸਪੇਨ ਸਬੰਧਾਂ ਨੂੰ ਮਜ਼ਬੂਤ ਕਰੇਗੀ, ਸਗੋਂ ਸਾਡੇ ‘ਮੇਕ ਇਨ ਇੰਡੀਆ, ਮੇਕ ਫਾਰ ਦਿ ਵਰਲਡ’ ਮਿਸ਼ਨ ਨੂੰ ਵੀ ਹੁਲਾਰਾ ਦੇਵੇਗੀ। ਪਲਾਂਟ ’ਚ ਤਿਆਰ ਕੀਤੇ ਗਏ ਹਵਾਈ ਜਹਾਜ਼ਾਂ ਦਾ ਭਵਿੱਖ ’ਚ ਨਿਰਯਾਤ ਵੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ: 'ਮਨ ਕੀ ਬਾਤ' 'ਚ PM ਦੇ ਜ਼ਿਕਰ ਤੋਂ ਬਾਅਦ ਸੁਰਖੀਆਂ 'ਚ ਆਇਆ ਕਰਨਾਟਕ ਦਾ ਵਿਅਕਤੀ
ਮੋਦੀ ਨੇ ਉਮੀਦ ਪ੍ਰਗਟਾਈ ਕਿ ਵਿ-ਨਿਰਮਾਣ ਦੀ ਸਹੂਲਤ ਨਾਲ ਬਣਾਇਆ ਗਿਆ ਈਕੋ ਸਿਸਟਮ ਭਵਿੱਖ ’ਚ ਸਿਵਲ ਏਅਰਕ੍ਰਾਫਟ ਬਣਾਉਣ ’ਚ ਵੀ ਭਾਰਤ ਦੀ ਮਦਦ ਕਰੇਗਾ। ਸੀ-295 ਹਵਾਈ ਜਹਾਜ਼ਾਂ ਦੇ ਨਿਰਮਾਣ ਲਈ ਇਹ ਫੈਕਟਰੀ ਭਾਰਤ ਦੇ ਨਵੇਂ ਕਾਰਜ ਸੱਭਿਆਚਾਰ ਨੂੰ ਦਰਸਾਉਂਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿੱਜੀ ਖੇਤਰ ਦੀ ਭਾਈਵਾਲੀ, ਜਨਤਕ ਖੇਤਰ ਨੂੰ ਸੁਚਾਰੂ ਬਣਾਉਣ, ਉੱਤਰ ਪ੍ਰਦੇਸ਼ ਤੇ ਤਾਮਿਲਨਾਡੂ ’ਚ 2 ਨਵੇਂ ਰੱਖਿਆ ਗਲਿਆਰੇ ਵਿਕਸਤ ਕਰਨ ਅਤੇ ਰੱਖਿਆ ਖੋਜ ਤੇ ਵਿਕਾਸ ਸੰਗਠਨ ਨੂੰ ਮਜ਼ਬੂਤ ਕਰਨ ਵਰਗੇ ਕਈ ਅਹਿਮ ਕਦਮਾਂ ਕਾਰਨ ਭਾਰਤ ’ਚ ਈਕੋਸਿਸਟਮ ਵਿਕਸਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ 5-6 ਸਾਲਾਂ ’ਚ ਹੀ ਭਾਰਤ ’ਚ ਕਰੀਬ 1000 ਨਵੇਂ ਰੱਖਿਆ ਸਟਾਰਟਅੱਪ ਬਣੇ ਹਨ। ਪਿਛਲੇ 10 ਸਾਲਾਂ ’ਚ ਭਾਰਤ ਦੀ ਰੱਖਿਆ ਨਿਰਯਾਤ ’ਚ 30 ਗੁਣਾ ਵਾਧਾ ਹੋਇਆ ਹੈ। ਅੱਜ ਅਸੀਂ ਦੁਨੀਆ ਦੇ 100 ਤੋਂ ਵੱਧ ਦੇਸ਼ਾਂ ਨੂੰ ਰੱਖਿਆ ਉਪਕਰਨ ਭੇਜ ਰਹੇ ਹਾਂ।
ਇਹ ਵੀ ਪੜ੍ਹੋ: ਬੰਗਾਲ ਸਰਕਾਰ ਨੇ ਗੁਟਖਾ ਤੇ ਪਾਨ ਮਸਾਲਾ ਉਤਪਾਦਾਂ 'ਤੇ ਵਧਾਈ ਪਾਬੰਦੀ
ਮੋਦੀ ਨੇ ਕਿਹਾ ਕਿ ਵੱਖ-ਵੱਖ ਏਅਰਲਾਈਨ ਕੰਪਨੀਆਂ ਨੇ ਪੂਰੀ ਦੁਨੀਆ ’ਚ 1,200 ਨਵੇਂ ਹਵਾਈ ਜਹਾਜ਼ਾਂ ਦੀ ਖਰੀਦ ਦੇ ਆਰਡਰ ਦਿੱਤੇ ਹਨ। ਭਵਿਖ ’ਚ ਸ਼ਾਇਦ ਵਿਦੇਸ਼ੀ ਏਅਰਲਾਈਨ ਕੰਪਨੀਆਂ ਕਿਸੇ ਵੀ ਦੇਸ਼ ਤੋਂ ਆਰਡਰ ਨਹੀਂ ਲੈ ਸਕਣਗੀਆਂ। ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਇਹ ਹੈ ਕਿ ਭਵਿੱਖ ’ਚ ਇਹ ਫੈਕਟਰੀ ਡਿਜ਼ਾਈਨ ਤੋਂ ਲੈ ਕੇ ਨਿਰਮਾਣ ਤੱਕ ਭਾਰਤ ਤੇ ਦੁਨੀਆ ਦੀਆਂ ਲੋੜਾਂ ਨੂੰ ਪੂਰਾ ਕਰਨ ’ਚ ਵੱਡੀ ਭੂਮਿਕਾ ਨਿਭਾਏਗੀ। ਭਾਰਤ ਅਤੇ ਸਪੇਨ ਵਿਚਾਲੇ ਭਾਈਵਾਲੀ ਜ਼ਿੰਦਾ ਹੈ । ਦੋਹਾਂ ਦੋਵਾਂ ਦੇਸ਼ਾਂ ਦੇ ਲੋਕ ‘ਭੋਜਨ, ਫਿਲਮਾਂ ਅਤੇ ਫੁੱਟਬਾਲ’ ਰਾਹੀਂ ਜੁੜੇ ਹੋਏ ਹਨ। ਸਾਂਚੇਜ਼ ਨੇ ਕਿਹਾ ਕਿ ਪਹਿਲਾ ਜਹਾਜ਼ 2026 ’ਚ ਉਡਾਣ ਭਰਨ ਲਈ ਤਿਆਰ ਹੋਵੇਗਾ। ਨਿੱਜੀ ਕੇਂਦਰ ਦਾ ਉਦਘਾਟਨ ਕਰਨ ਤੋਂ ਪਹਿਲਾਂ ਮੋਦੀ ਤੇ ਸਾਂਚੇਜ਼ ਨੇ ਸਵੇਰੇ ਹਵਾਈ ਅੱਡੇ ਤੋਂ ‘ਟਾਟਾ ਐਡਵਾਂਸਡ ਸਿਸਟਮਜ਼ ਲਿਮਟਿਡ’ ਤੱਕ 2.5 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ ਇਕ ਰੋਡ ਸ਼ੋਅ ਦੀ ਅਗਵਾਈ ਕੀਤੀ। ਇਸ ਮੌਕੇ ਟਾਟਾ ਸੰਜ਼ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਨੇ ਪ੍ਰਧਾਨ ਮੰਤਰੀ ਨਾਲ ਵਾਅਦਾ ਕੀਤਾ ਕਿ ਪਹਿਲਾ ਸਵਦੇਸ਼ੀ ਜਹਾਜ਼ 2 ਸਾਲਾਂ ’ਚ ਤਿਆਰ ਹੋ ਜਾਵੇਗਾ।
ਇਹ ਵੀ ਪੜ੍ਹੋ : ਚਾਡ 'ਚ ਫੌਜੀ ਅੱਡੇ 'ਤੇ ਹਮਲੇ 'ਚ ਮਾਰੇ ਗਏ ਘੱਟੋ-ਘੱਟ 40 ਫੌਜੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
SGPC ਪ੍ਰਧਾਨ ਬਣੇ ਧਾਮੀ, ਮਾਨਸਾ 'ਚ ਹੋਇਆ ਧਮਾਕਾ, ਜਾਣੋ ਅੱਜ ਦੀਆਂ ਟੌਪ-10 ਖਬਰਾਂ
NEXT STORY