ਕੋਲਕਾਤਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ (ਈ.ਵੀ.ਐੱਮ.) ਨੂੰ ਲੈ ਕੇ ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਉਨ੍ਹਾਂ 'ਤੇ ਇਸਨੂੰ ਖ਼ਤਮ ਕਰਨ ਦੀ ਸਾਜ਼ਿਸ਼ ਰਚਨ ਦਾ ਦੋਸ਼ ਲਗਾਇਆ। ਮੋਦੀ ਨੇ ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ 'ਚ ਭਾਰਤੀ ਜਨਤਾ ਪਾਰਟੀ ਦੇ ਖੇਤਰੀ ਪੰਚਾਇਤੀ ਰਾਜ ਪਰਿਸ਼ਦ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦੇ ਹੋਏ ਈ.ਵੀ.ਐੱਮ. ਨੂੰ ਲੈ ਕੇ ਵਿਰੋਧੀਆਂ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਜੋ ਲੋਕ ਖੁਦ ਨੂੰ ਲੋਕਤੰਤਰ ਦੇ ਚੈਂਪੀਅਨ ਦੇ ਰੂਪ 'ਚ ਚਰਚਿਤ ਕਰਦੇ ਹਨ ਇਹ ਓਹੀ ਲੋਕ ਹਨ ਜੋ ਈ.ਵੀ.ਐੱਮ. ਤੋਂ ਛੁਟਕਾਰਾ ਪਾਉਣੀ ਦੀ ਸਾਜ਼ਿਸ਼ ਰਚਦੇ ਹਨ।
ਉਨ੍ਹਾਂ ਮਣੀਪੁਰ ਹਿੰਸਾ ਨੂੰ ਲੈ ਕੇ ਇਸ ਹਫਤੇ ਸੰਸਦ 'ਚ ਬੇਭਰੋਸਗੀ ਮਤੇ 'ਤੇ ਵਿਰੋਧੀ ਪਾਰਟੀਆਂ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਵਿਰੋਧੀ ਅਵਿਸ਼ਵਾਸ ਪ੍ਰਸਤਾਵ ਦੌਰਾਨ ਸਿਰਫ ਦੋਸ਼ ਲਗਾ ਰਹੇ ਸਨ ਅਤੇ ਬਿਨਾਂ ਕਿਸੇ ਤਰਕ ਦੇ ਬੋਲ ਰਹੇ ਸਨ।
ਪ੍ਰਧਾਨ ਮੰਤਰੀ ਨੇ ਕਿਾ ਕਿ ਅਸਲ 'ਚ ਵਿਰੋਧੀ ਮਣੀਪੁਰ 'ਤੇ ਚਰਚਾ ਨਹੀਂ ਕਰਨਾ ਚਾਹੁੰਦੇ ਸਨ। ਅਸੀਂ ਲੋਕ ਸਭਾ 'ਚ ਵਿਰੋਧੀ ਧਿਰ ਦੇ ਬੇਭਰੋਸਗੀ ਮਦੇ ਨੂੰ ਹਰਾਇਆ ਅਤੇ ਪੂਰੇ ਦੇਸ਼ 'ਚ ਨਕਾਰਾਤਮਕਤਾ ਫੈਲਾਉਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ। ਵਿਰੋਧੀ ਧਿਰ ਦੇ ਮੈਂਬਰ ਸਿਰਫ ਅਰਾਜਕਤਾ ਪੈਦਾ ਕਰਦੇ ਹੋਏ ਸਦਨ ਨੂੰ ਵਿੱਚ ਛੱਡ ਕੇ ਚਲੇ ਗਏ। ਉਨ੍ਹਾਂ ਵਰਕਰਾਂ ਨੂੰ ਕਿਹਾ ਕਿ ਸਚਾਈ ਇਹ ਹੈ ਕਿ ਵਿਰੋਧੀ ਧਿਰ ਬੇਭਰੋਸਗੀ ਮਤੇ 'ਤੇ ਵੋਟਿੰਗ ਤੋਂ ਡਰ ਰਹੀ ਸੀ। ਪ੍ਰੋਗਰਾਮ 'ਚ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਮੌਜੂਦ ਸਨ।
ਦਿੱਲੀ 'ਚ ਹੜ੍ਹ ਦੇ ਹਫ਼ਤਿਆਂ ਬਾਅਦ ਪਾਕਿਸਤਾਨ ਦੇ ਹਿੰਦੂ ਸ਼ਰਨਾਰਥੀਆਂ ਨੂੰ ਅਜੇ ਵੀ ਹੈ ਮਦਦ ਦਾ ਇੰਤਜ਼ਾਰ
NEXT STORY