ਪਟਨਾ— ਬਿਹਾਰ ਭਾਜਪਾ ਪ੍ਰਧਾਨ ਅਤੇ ਉਜੀਆਰਪੁਰ ਤੋਂ ਲੋਕਸਭਾਂ ਸੰਸਦ ਨਿਤਿਆਨੰਦ ਰਾਏ ਵਿਵਾਦਿਤ ਬਿਆਨ ਦੇ ਕੇ ਚਰਚਾ 'ਚ ਆ ਗਏ ਹਨ। ਨਿਤਿਆਨੰਦ ਰਾਏ, ਵੈਸ਼ਯ ਅਤੇ ਕਨੁ ਸਮੁਦਾਇ ਦੇ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨਮੰਤਰੀ ਦਾ ਗੁਣਗਾਣ ਕਰਦੇ ਹੋਏ ਕਿਹਾ ਕਿ ਨਰਿੰਦਰ ਮੋਦੀ ਕਠਿਨ ਹਾਲਾਤਾਂ ਤੋਂ ਨਿਕਲ ਕੇ ਦੇਸ਼ ਦੀ ਅਗਵਾਈ ਕਰ ਰਹੇ ਹਨ, ਇਸ 'ਤੇ ਸਾਨੂੰ ਉਨ੍ਹਾਂ 'ਤੇ ਮਾਣ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਨੇ ਪੀ.ਐਮ 'ਤੇ ਉਂਗਲੀ ਉਠਾਈ ਤਾਂ ਉਸ ਦਾ ਹੱਥ ਵੱਢ ਦਿੱਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਮੋਦੀ ਦਾ ਪੀ.ਐਮ ਤੱਕ ਦਾ ਸਫਰ ਆਸਾਨ ਨਹੀਂ ਸੀ। ਪੀ.ਐਮ ਦੀ ਮਾਂ ਨੇ ਖਾਣਾ ਪਰੋਸਣ ਤੋਂ ਲੈ ਕੇ ਦੂਜਿਆਂ ਦੇ ਘਰਾਂ 'ਚ ਵੀ ਕੰਮ ਕੀਤਾ ਪਰ ਉਨ੍ਹਾਂ ਦੇ ਸਭ ਹਾਲਾਤਾਂ ਤੋਂ ਉਭਰ ਕੇ ਮੋਦੀ ਅੱਜ ਦੇਸ਼ ਦੇ ਪੀ.ਐਮ ਹਨ। ਇਕ ਗਰੀਬ ਦਾ ਬੇਟਾ ਦੇਸ਼ ਦਾ ਪੀ.ਐਮ ਬਣਿਆ ਹੈ। ਹਰ ਵਿਅਕਤੀ ਨੂੰ ਉਨ੍ਹਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਦੱਸ ਦਈਏ ਕਿ ਇਸ ਪ੍ਰੋਗਰਾਮ 'ਚ ਬਿਹਾਰ ਦੇ ਉਪ-ਮੁੱਖਮੰਤਰੀ ਸੁਸ਼ੀਲ ਮੋਦੀ ਸਮੇਤ ਭਾਜਪਾ ਦੇ ਕਈ ਵੱਡੇ ਨੇਤਾ ਮੌਜੂਦ ਸਨ। ਨਿਤਿਆਨੰਦ ਦੇ ਇਸ ਬਿਆਨ 'ਤੇ ਜਦੋਂ ਮੀਡੀਆ ਨੇ ਉਨ੍ਹਾਂ ਤੋਂ ਸਵਾਲ ਪੁੱਛੇ ਤਾਂ ਉਨ੍ਹਾਂ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਮੈਂ ਹੱਥ ਵੱਢਣ ਵਾਲੀ ਗੱਲ ਮੁਹਾਵਰੇ ਦੇ ਰੂਪ 'ਚ ਕੀਤੀ ਸੀ, ਇਸ ਨੂੰ ਵਿਰੋਧੀ ਧਿਰ ਅਤੇ ਆਮ ਆਦਮੀ ਨਾਲ ਜੋੜ ਕੇ ਨਾ ਦੇਖਿਆ ਜਾਵੇ।
ਭਾਰਤ ਦੇ ਭੰਡਾਰੀ ਆਈ. ਸੀ. ਜੇ 'ਚ ਦੁਬਾਰਾ ਚੁਣੇ ਗਏ ਜੱਜ, ਬ੍ਰਿਟੇਨ ਨੇ ਕਿਹਾ ਕਰੀਬੀ ਦੋਸਤ ਭਾਰਤ ਦੀ ਜਿੱਤ ਤੋਂ ਹਾਂ ਖੁਸ਼
NEXT STORY